ਪੁਲਿਸ ਤਸ਼ੱਦਦ ਕਾਰਨ ਜਾਨ ਗਵਾ ਚੁੱਕੀ ਕੁਲਵੰਤ ਕੌਰ ਨੂੰ ਇੰਨਸਾਫ ਦਿਵਾਉਣ ਲਈ ਅੱਗੇ ਆਉ
#ਜਗਰਾਉਂ ਥਾਣੇਦਾਰ(ਅੱਜ ਕੱਲ ਡੀਐਸਪੀ ਭਵਾਨੀਗੜ੍ਹ) ਗੁਰਿੰਦਰ ਬੱਲ ਨੂੰ ਤੁਰੰਤ ਗ੍ਰਿਫਤਾਰ ਕਰੋ।
ਪ੍ਰਦੀਪ ਕਸਬਾ , ਜਗਰਾਉਂ , 25 ਦਸੰਬਰ 2021
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜਦੂਰ ਯੂਨੀਅਨ ਨੇ ਕਿਹਾ ਕਿ ਖੇਡਣ, ਚਾਅ, ਇੱਛਾਵਾਂ ਪੂਰੀਆਂ ਕਰ, ਜਿੰਦਗੀ ‘ਚ ਚੰਗਾ ਮੁਕਾਮ ਹਾਸਲ ਕਰਨ ਦੀ ਉਮਰੇ ਥਾਣੇਦਾਰ ਗੁਰਿੰਦਰ ਬੱਲ(ਅੱਜ ਕੱਲ ਡੀਐਸਪੀ ਭਵਾਨੀਗੜ੍ਹ) ਦੇ ਅੰਨੇ ਤਸ਼ੱਦਦ ਕਾਰਨ 15 ਸਾਲਾਂ ‘ਚ ਮੰਜੇ ‘ਤੇ ਵੀ ਅੰਤ ਨੂੰ ਲੰਘੀ 10 ਦਸੰਬਰ 2021 ਨੂੰ ਤੀਲਾ ਤੀਲਾ ਹੋ ਮੁੱਕ ਚੁੱਕੀ ਹੈ। ਕਈ ਇੰਨਕੁਆਰੀਆਂ ਹੋਈਆਂ, ਮਨੀਸ਼ਾ ਗੁਲਾਟੀ ਵੀ ਨੌਟੰਕੀ ਕਰ ਚਲੀ ਗਈ, ਕਈ ਐਸ ਐਸ ਪੀ ਆਏ ਚਲੇ ਗਏ, ਪਰ ਬੱਲ ਦੇ ਸਿਆਸੀ ਆਕਾਵਾਂ ਨੇ ਬੱਲ ਨੂੰ ਤੱਤੀ ਵਾ ਵੀ ਨਾ ਲੱਗਣ ਦਿੱਤੀ। ਹਿਊਮਨ ਰਾਈਟਸ, ਮਹਿਲਾ ਕਮਿਸ਼ਨ, ਐਸ ਐਸ ਟੀ ਕਮਿਸ਼ਨ, ਅਦਾਲਤਾਂ ਸਭ ਚੁੱਪੀ ਧਾਰੀ ਬੈਠੇ ਹਨ। ਪਰ ਸਭ ਦੇ ਮੂੰਹ ਵਿੱਚ ਛਿੱਕਲੀ ਪਾਈ ਹੋਈ ਹੈ।
ਦਲਅਸਲ ਮਾਮਲਾ ਇਹ ਹੈ ਕਿ 2005 ਵਿੱਚ ਜਗਰਾਉਂ ਥਾਣੇ ਦੇ ਜ਼ਾਅਲ਼ੀ ਬਣੇ ਰਹੇ ਥਾਣੇਦਾਰ ਗੁਰਿੰਦਰ ਬੱਲ ਨੇ ਦਲਿਤ ਬੀਬੀ ਕੁਲਵੰਤ ਕੌਰ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖ ਕੇ ਕਰੰਟ ਲਗਾਇਆ ਤੇ ਅੰਨਾ ਤਸ਼ੱਦਦ ਢਾਹਿਆ ਸੀ। ਜਿਸ ਕਾਰਨ ਬੀਬੀ ਕੁਲਵੰਤ ਕੌਰ ਸਰੀਰਿਕ ਤੌਰ ‘ਤੇ ਨਕਾਰਾ ਹੋ ਕੇ ਮੰਜੇ 15 ਸਾਲ ਮੰਜੇ ‘ਤੇ ਪਈ ਰਹੀ। ਹੁਣ ਲੰਘੀ 10 ਦਸੰਬਰ 2021 ਨੂੰ 34 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋਣ ਤੋਂ ਬਾਅਦ ਜਗਰਾਉਂ ਪੁਲਿਸ ਨੇ ਗੁਰਿੰਦਰ ਬੱਲ ਦੇ ਖਿਲਾਫ ਧਾਰਾ 304, 342, 34 ਅਤੇ ਐਸੀ/ਐਸਟੀ ਐਕਟ 1989 ਅਧੀਨ ਪਰਚਾ ਦਰਜ ਕੀਤਾ ਹੈ। ਪਰ ਗੁਰਿੰਦਰ ਬੱਲ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਬਜਾਏ ਚੰਨੀ ਸਰਕਾਰ ਨੇ ਬੱਲ ਨੂੰ ਡੀਐਸਪੀ ਭਵਾਨੀਗੜ੍ਹ ਤਾਇਨਾਤ ਕੀਤਾ ਹੋਇਆ ਹੈ। ਦਲਿਤਾਂ ਦਾ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਨ ਵਾਲਾ ਮੁੱਖ ਮੰਤਰੀ ਚੰਨੀ ਚੁੱਪੀ ਧਾਰੀ ਬੈਠਾ ਹੈ।
ਸੋ ਆੳ ਇੰਨਸਾਫ ਲੈਣ ਲਈ 3 ਜਨਵਰੀ ਨੂੰ ਐਸਐਸਪੀ ਦਫਤਰ ਜਗਰਾਉਂ ਅੱਗੇ ਲੱਗ ਰਹੇ ਧਰਨੇ ‘ਚ ਹੁੰਮ ਹੁੰਮਾ ਕੇ ਪਹੁੰਚੀਏ
ਮੰਗਾਂ:- 1 ਗੁਰਿੰਦਰ ਬੱਲ ਨੂੰ ਬਰਖਾਸਤ ਕਰੋ, ਦਰਜ ਪਰਚੇ ਵਿੱਚ ਧਾਰਾ 194,195 ਦਾ ਵਾਧਾ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਅੰਦਰ ਕੈਦ ਕਰੋ।
2 ਗੁਰਿੰਦਰ ਬੱਲ ਖਿਲਾਫ ਪਰਚਾ ਦਰਜ ਕਰਨ ‘ਚ ਦੇਰੀ ਕਰਨ ਵਾਲੇ ਮੌਕੇ ਦੇ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 166, 166A ਅਧੀਨ ਕਾਰਵਾਈ ਕਰੋ।
3 ਗੁਰਿੰਦਰ ਬੱਲ ਦੀ ਸਿਆਸੀ ਪੁਸ਼ਤਪਨਾਹੀ ਕਰਕੇ ਉਸਨੂੰ ਬਚਾ ਰਹੇ ਸਿਆਸੀ ਚਿਹਰਿਆਂ ਨੂੰ ਬੇਪਰਦ ਕਰੋ।