ਅਸ਼ੋਕ ਵਰਮਾ , ਮਾਨਸਾ 25 ਦਸੰਬਰ 2021
ਐਸ.ਐਸ.ਪੀ. ਡਾਕਟਰ ਸੰਦੀਪ ਕੁਮਾਰ ਗਰਗ ਨੇ ਜਿਲ੍ਹੇ ਦੇ ਸੀ.ਆਈ. ਏ. ਕੇਂਦਰ ਦੀ ਕਮਾਂਡ ਹੁਣ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਹਵਾਲੇ ਕਰ ਦਿੱਤੀ ਹੈ। ਆਪਣਾ ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਐਸ.ਐਸ.ਪੀ. ਡਾਕਟਰ ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਾਤਮੇ ਲਈ , ਨਸ਼ਾ ਸਮੱਗਲਰਾਂ ਤੇ ਸ਼ਿਕੰਜਾ ਕਸ ਕੇ ਜਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ । ਉਨਾਂ ਕਿਹਾ ਕਿ ਹਰ ਤਰਾਂ ਦੇ ਅਪਰਾਧ ਤੇ ਕਾਬੂ ਪਾਉਣ ਲਈ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ, ਤਾਂ ਕਿ ਕਿਸੇ ਅਪਰਾਧੀ ਦੀ ਅਪਰਾਧ ਦੀ ਦੁਨੀਆਂ ਵੱਲ ਕਦਮ ਰੱਖਣ ਦੀ ਹਿੰਮਤ ਹੀ ਨਾ ਪਵੇ।
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਪਰਾਧ ਅਤੇ ਅਪਰਾਧੀਆਂ ਤੇ ਕਾਬੂ ਪਾਉਣ ਲਈ, ਪੁਲਿਸ ਨੂੰ ਲੋਕਾਂ ਦਾ ਸਹਿਯੋਗ ਮਿਲਣਾ, ਬੇਹੱਦ ਜਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਲ੍ਹੇ ਅੰਦਰ ਕਿਸੇ ਵੀ ਕਿਸਮ ਦਾ ਕ੍ਰਾਈਮ ਹੋਵੇ ਜਾਂ ਕ੍ਰਿਮੀਨਲ ਵਿਅਕਤੀ ਬਾਰੇ, ਉਨਾਂ ਕੋਲ ਕੋਈ ਸੂਚਨਾ ਹੋਵੇ ਤਾਂ ਹਰ ਨਾਗਰਿਕ ਬੇਝਿਜਕ ਮੈਨੂੰ ਜਾਂ ਮੇਰੀ ਟੀਮ ਦੇ ਧਿਆਨ ਵਿੱਚ ਲਿਆਵੇ, ਸੂਚਨਾ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਮੈਂ ਜਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ, ਸ਼ਿੱਦਤ ਅਤੇ ਇਮਾਨਦਾਰੀ ਨਾਲ ਪੂਰੀ ਕਰਾਂਗਾ। ਵਰਨਣਯੋਗ ਹੈ ਕਿ ਪ੍ਰਿਤਪਾਲ ਸਿੰਘ ਲੰਬਾ ਅਰਸਾ ਸੀਆਈਏ ਹੰਡਿਆਇਆ ਅਤੇ ਹੋਰ ਵੱਖ ਵੱਖ ਥਾਵਾਂ ਤੇ ਆਪਣੀ ਚੰਗੀ ਕਾਰਗੁਜਾਰੀ ਦਿਖਾ ਚੁੱਕੇ ਹਨ।