ਮੁੱਖ ਮੰਤਰੀ ਚੰਨੀ ਦੇ ਪਹੁੰਚਣ ਤੋਂ ਪਹਿਲਾਂ ਰਾਹਾਂ ‘ਚ ਵਿਰੋਧ ਸ਼ੁਰੂ

Advertisement
Spread information
  ਬਰਨਾਲਾ-ਧਨੌਲਾ ਰੋਡ ਤੇ।ਪੈਂਦੇ ਮੈਰੀਲੈਂਡ ਪੈਲਸ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਤੋਂ
ਪਹਿਲਾਂ ਪੈਲੇਸ ਅੰਦਰ ਨਾਅਰੇਬਾਜ਼ੀ ਕਰ ਰਹੇ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਨੇ ਹਲਕੇ ਲਾਠੀਚਾਰਜ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ। ਇਸੇ ਤਰਾਂ ਪੈਲੇਸ ਦੇ ਗੇਟ ਅੱਗੇ ਪ੍ਰਦਰਸ਼ਨ ਕਰ ਰਹੇ ਕੋਰੋਨਾ ਯੋਧਿਆਂ ਨੂੰ ਵੀ ਪ੍ਰਸ਼ਾਸ਼ਨ ਵੱਲੋਂ ਅੱਗੇ ਵੱਧਣ ਤੋਂ ਰੋਕ ਲਿਆ ਗਿਆ। ਰੋਸ ਵਜੋਂ ਕੋਰੋਨਾ ਯੋਧਿਆਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਰਕਾਰੀ ਬੱਸਾਂ ‘ਚ ਡੱਕਿਆ ਗਿਆ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀਐੱਸਪੀਸੀਐਲ ਜੋ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਦੇਣ ਪਹੁੰਚੇ ਸਨ, ਉਨ੍ਹਾਂ ਨੂੰ ਜ਼ਬਰਦਸਤੀ ਸਰਕਾਰੀ ਬੱਸਾਂ ‘ਚ ਬੰਦ ਕੀਤਾ ਗਿਆ। ਇਸ ਤਰਾਂ ਮਹਿਲ ਕਲਾਂ ਮੁੱਖ ਮੰਤਰੀ ਦੇ ਭਾਸਣ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ, ਜਦੋਂ ਕਿ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਤਪਾ ਮੰਡੀ ਵਿੱਚ ਪ੍ਰਦਰਸ਼ਨ ਕਾਰੀ ਟੈਂਕੀ ਤੇ।ਚੜ੍ਹ ਗਿਆ।
Advertisement
Advertisement
Advertisement
Advertisement
error: Content is protected !!