ਹਰਿੰਦਰ ਨਿੱਕਾ , ਪਟਿਆਲਾ 29 ਅਕਤੂਬਰ 2021
ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਮੀਰਾਂਪੁਰ ਦੇ ਬੱਸ ਅੱਡੇ ਤੋਂ ਪੁਲਿਸ ਨੇ ਕਾਰ ਸਵਾਰ 2 ਅਫੀਮ ਸਮੱਗਲਰਾਂ ਨੂੰ ਗਿਰਫਤਾਰ ਕਰਕੇ,ਉਨਾਂ ਦੇ ਕਬਜ਼ੇ ਵਿੱਚੋਂ ਅਫੀਮ ਵੀ ਬਰਾਮਦ ਕੀਤੀ ਹੈ। ਪਟਿਆਲਾ ਪੁਲਿਸ ਦੇ ਸੀਟੀ ਵਿੰਗ ‘ਚ ਤਾਇਨਾਤ ਏ.ਐਸ.ਆਈ. ਬੇਅੰਤ ਸਿੰਘ ਵੱਲੋਂ ਦਰਜ਼ ਕੇਸ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਖਿਲਾਫ ਸ਼ੁਰੂ ਮੁਹਿੰਮ ਦੇ ਤਹਿਤ ਬੱਸ ਅੱਡਾ ਮੀਰਾਂਪੁਰ ਮੌਜੂਦ ਸੀ। ਇਸੇ ਦੌਰਾਨ ਇੱਕ ਹਰਿਆਣਾ ਨੰਬਰ ਦੀ ਕਾਰ HR-36-P-3727 ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ। ਦੌਰਾਨ ਏ ਤਲਾਸ਼ੀ ਪੁਲਿਸ ਨੇ ਕਾਰ ਸਵਾਰ ਬਟਵਿੰਦਰ ਸਿੰਘ ਵਾਸੀ ਬਹਾਦਰਪੁਰ ਛੰਨਾ ,ਥਾਣਾ ਜੁਲਕਾਂ ਅਤੇ ਪਵਨ ਕੁਮਾਰ ਵਾਸੀ ਹਰੀਮਾਜਰਾ, ਥਾਣਾ ਘਨੌਰ ਦੇ ਕਬਜ਼ੇ ਵਿੱਚੋਂ 2 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ। ਦੋਵਾਂ ਅਫੀਮ ਤਸਕਰਾਂ ਖਿਲਾਫ ਥਾਣਾ ਜੁਲਕਾਂ ਵਿਖੇ ਅਧੀਨ ਜੁਰਮ 18/61/85 N D P S ACT ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਤਫਤੀਸ਼ ਅਫਸਰ ਅਨੁਸਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।