ਜਨਤਕ ਜਥੇਬੰਦੀਆਂ ਨੇ ਭਾਈ ਗੁਰਦਾਸ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉਪਰ ਹੋਏ ਹਮਲੇ ਦੇ ਵਿਰੋਧ ‘ਚ ਕੀਤਾ ਰੋਸ ਮਾਰਚ  

Advertisement
Spread information

ਜਨਤਕ ਜਥੇਬੰਦੀਆਂ ਨੇ ਭਾਈ ਗੁਰਦਾਸ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉਪਰ ਹੋਏ ਹਮਲੇ ਦੇ ਵਿਰੋਧ ‘ਚ ਕੀਤਾ  ਰੋਸ ਮਾਰਚ 


ਹਰਪ੍ਰੀਤ ਕੌਰ ਬਬਲੀ, ਸੰਗਰੂਰ, 26 ਅਕਤੂਬਰ  2021

ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਵਖ ਵਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਭਾਈ ਗੁਰਦਾਸ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉਪਰ ਹੋਏ ਹਮਲੇ ਦੇ ਵਿਰੋਧ ਵਿਚ ਸਥਾਨਕ ਮਹਾਂਵੀਰ ਚੌਕ ਵਿਚ ਪਰਦਰਸ਼ਨ ਉਪਰੰਤ ਫਾਸੀਵਾਦੀ ਸ਼ਕਤੀਆਂ ਦੀ ਅਰਥੀ ਸਾੜੀ ਗਈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਚਿਤਾਵਨੀ ਦਿੱਤੀ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ।

Advertisement

ਪ੍ਰਦਰਸ਼ਨ ਵਿਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਮਨਧੀਰ ਸਿੰਘ ਗੁਰਪ੍ਰੀਤ ਕੌਰ ਸਵਰਨਜੀਤ ਸਿੰਘ ਜਗਰੂਪ ਸਿੰਘ ਜਵੰਧਾ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਜੀਤ ਸਿੰਘ ਬਾਲੀਆਂ ਬਬਨ ਪਾਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਪ੍ਰਗਟ ਸਿੰਘ ਕਾਲਾਝਾੜ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ ਡੀ ਟੀ ਐਫ ਦੇ ਆਗੂ ਦਾਤਾ ਸਿੰਘ ਅਦਾਰਾ ਪਰਵਾਜ ਵਲੋਂ ਸੁਖਵਿੰਦਰ ਸਿੰਘ ਪੱਪੀ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!