ਬਰਨਾਲਾ ਦੇ ਪਿੰਡ ਕਾਲੇਕੇ ‘ਚ ਮਾਂ ਨੇ ਬੇਟੇ ਤੇ ਬੇਟੀ ਨੂੰ ਦਿੱਤਾ ਜ਼ਹਿਰ , ਖ਼ੁਦ ਵੀ ਕੀਤੀ ਆਤਮਹੱਤਿਆ
ਜਿਲ੍ਹੇ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਇੱਕ ਮਾਂ ਨੇ ਆਪਣੇ 2 ਛੋਟੇ ਬੱਚਿਆਂ ਸਮੇਤ ਜਹਿਰ ਨਿਗਲ ਲਿਆ। ਮਾਂ ਅਤੇ ਧੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸੱਤ ਸਾਲ ਦੇ ਬੇਟਾ ਹਾਲੇ ਹਸਪਤਾਲ ਵਿੱਚ ਜਿੰਦਗੀ- ਮੌਤ ਦੀ ਲੜਾਈ ਲੜ ਰਿਹਾ ਹੈ। ਵਰਨਣਯੋਗ ਹੈ ਕਿ ਕਰੀਬ 3 ਮਹੀਨੇ ਪਹਿਲਾਂ ਵੀਰਪਾਲ ਕੌਰ ਦੇ ਵੱਡੇ ਬੇਟੇ ਅਕਾਸ਼ਦੀਪ ਸਿੰਘ ਦੀ ਰਜਵਾਹੇ ਵਿੱਚ ਡੁੱਬ ਕੇ ਹੋਈ ਮੌਤ ਹੋ ਗਈ ਸੀ। ਬੇਟੇ ਦੀ ਮੌਤ ਤੋਂ ਬਾਅਦ ਵੀਰਪਾਲ ਕੌਰ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਰਹਿਣ ਲੱਗ ਪਈ। ਆਖਿਰ ਅੱਜ ਉਸ ਨੇ ਆਪਣੇ ਛੋਟੇ ਬੇਟਾ–ਬੇਟੀ ਨੂੰ ਜ਼ਹਿਰ ਖੁਆ ਕੇ ਖੁਦ ਵੀ ਜਹਿਰ ਖਾ ਲਿਆ। ਦਿੱਤੀ। ਵੀਰਪਾਲ ਕੌਰ ਅਤੇ ਉਸ ਦੀ ਪੰਜ ਸਾਲਾ ਬੇਟੀ ਦੀ ਮੌਤ ਹੋ ਗਈ ਹੈ। ਜਦੋਂ ਕਿ ਉਸ ਦੇ ਸੱਤ ਸਾਲਾ ਬੇਟੇ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ।
ਪਿੰਡ ਕਾਲੇਕੇ ਦੇ ਲੋਕਾਂ ਨੇ ਦੱਸਿਆ ਕਿ ਵੀਰਪਾਲ ਕੌਰ ਦਾ ਪਤੀ ਬਲਦੇਵ ਸਿੰਘ ਮਜ਼ਦੂਰੀ ਕਰਦਾ ਹੈ। ਅੱਜ ਵੀ ਉਹ ਧਨੌਲਾ ਵਿਚ ਕਿਸੇ ਦੇ ਘਰ ਦਾ ਲੈਂਟਰ ਪਾਉਣ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਵੀਰਪਾਲ ਕੌਰ ਨੇ ਆਥਣ ਸਮੇਂ ਖੁਦ ਜ਼ਹਿਰ ਖਾ ਲਈ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਦਿੱਤੀ। ਇਸ ਦਾ ਪਤਾ ਗਵਾਂਢੀਆਂ ਨੂੰ ਲੱਗਿਆ ਅਤੇ ਉਹ ਤਿੰਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਧਨੌਲਾ ਵਿਖੇ ਲੈ ਆਏ । ਉਥੇ ਹੀ ਮਜ਼ਦੂਰ ਬਲਦੇਵ ਸਿੰਘ ਆਇਆ । ਡਾਕਟਰਾਂ ਨੇ ਦੱਸਿਆ ਕਿ ਵੀਰਪਾਲ ਕੌਰ ਅਤੇ ਉਸ ਦੀ ਪੰਜ ਸਾਲਾ ਬੇਟੀ ਜੋਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਮਾਂ ਧੀ ਦੀਆਂ ਲਾਸ਼ਾਂ ਮੌਰਚਰੀ ਵਿਚ ਰਖਵਾ ਦਿੱਤੀਆਂ । ਜਦ ਕਿ ਉਸ ਦੇ ਸੱਤ ਸਾਲਾ ਬੇਟੇ ਸੁਖਪ੍ਰੀਤ ਸਿੰਘ ਦਾ ਹਾਲੇ ਗੰਭੀਰ ਹਾਲਤ ਵਿੱਚ ਇਲਾਜ਼ ਜ਼ਾਰੀ ਹੈ। ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ, ਤਾਂਕਿ ਹਸਪਤਾਲ ਵਿੱਚ ਜ਼ੇਰ ਏ ਇਲਾਜ ਲੜਕੇ ਨੂੰ ਬਚਾਇਆ ਜਾ ਸਕੇ। ਥਾਣਾ ਧਨੌਲਾ ਦੇ ਐਸਐਚਉ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿਖੇ ਸੰਭਾਲਿਆ ਗਿਆ ਹੈ। ਜਦੋਂਕਿ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।