ਤਹਿਸੀਲਦਾਰ ਚੋਣਾਂ ਵੱਲੋਂ ਸਵੀਪ ਆਈਕਨਜ਼ ਤੇ ਕੋਆਰਡੀਨੇਟਰਾਂ ਨਾਲ ਮੀਟਿੰਗ
ਹਰਿੰਦਰ ਨਿੱਕਾ , ਬਰਨਾਲਾ, 25 ਅਕਤੂਬਰ 2021
ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ-2022 ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੀ ਤਿਆਰੀ ਦੇ ਮੱਦੇਨਜ਼ਰ ਤਹਿਸੀਲਦਾਰ ਚੋਣਾਂ ਵੱਲੋਂ ਸਵੀਪ ਗਤੀਵਿਧੀਆਂ ਸਬੰਧੀ ਜ਼ਿਲਾ ਬਰਨਾਲਾ ਦੇ ਜ਼ਿਲਾ ਸਵੀਪ ਆਈਕਨਜ਼ ਅਤੇ ਕੋਆਰਡੀਨੇਟਰਾਂ ਨਾਲ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਜ਼ਿਲੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੇ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ-2022 ਲਈ ਜ਼ਿਲੇ ’ਚ ਕੁੱਲ ਸਥਾਪਿਤ ਕੀਤੇ ਗਏ 558 ਪੋਲਿੰਗ ਸਟੇਸ਼ਨਾਂ ਤੋਂ ਕਰਵਾਈਆਂ ਜਾਣੀਆਂ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2022 ਦੇ ਆਧਾਰ ’ਤੇ ਸਪੈਸ਼ਲ ਸਰਸਰੀ ਸੁਧਾਈ ਨਾਲ ਸਬੰਧਤ ਮਿਤੀ 01.11.2021 ਤੋਂ 30.11.2021 ਸਬੰਧੀ ਜਾਰੀ ਕੀਤੇ ਪ੍ਰੋਗਰਾਮ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨਾਂ ਦੱਸਿਆ ਕਿ ਦਾਅਵੇ/ਇਤਰਾਜ਼ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ ਵੋਟਰ ਹੈਲਪਲਾਈਨ ਐਪ ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਮਿਤੀ 06.11.2021 (ਦਿਨ ਸ਼ਨੀਵਾਰ), ਮਿਤੀ 07.11.2021 (ਦਿਨ ਐਤਵਾਰ) ਅਤੇ ਮਿਤੀ 20.11.2021 (ਦਿਨ ਸ਼ਨੀਵਾਰ) ਅਤੇ ਮਿਤੀ 21.11.2021 (ਦਿਨ ਐਤਵਾਰ) ਨੂੰ ਹਰੇਕ ਪੋਲਿੰਗ ਸਟੇਸ਼ਨ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਤਹਿਤ ਸਮੂਹ ਬੀਐਲਓਜ਼ ਵੱਲੋਂ ਸਬੰਧਿਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ ਨੰਬਰ 6, 6 ਏ, 7, 8 ਅਤੇ 8ਓ ਪ੍ਰਾਪਤ ਕੀਤੇ ਜਾਣਗੇ। ਜੇਕਰ ਕੋਈ ਵਿਅਕਤੀ ਮਿਤੀ 01.01.2022 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਅਤੇ ਉਸ ਨੇ ਆਪਣੀ ਵੋਟ ਅਜੇ ਤੱਕ ਰਜਿਸਟਰ ਨਹੀਂ ਕਰਵਾਈ ਤਾਂ ਉਹ ਮਿਤੀ 30.11.2021 ਤੱਕ ਫਾਰਮ ਨੰ. 6 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ। ਪਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6ਓ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾਂ ਦਰਜ ਵੋਟ ਕਟਵਾਉਣ ਫਾਰਮ ਨੰ.7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ.8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ. 8ਓ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੌਲ ਫਰੀ ਨੰਬਰ 1950 ’ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਵੱਲੋਂ ਸੁਧਾਈ ਦੌਰਾਨ ਹਰੇਕ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀਆਂ ਵਿੱਚ ਸ਼ਾਮਲ ਕਰਨ, ਖਾਸ ਕਰ 18-19 ਸਾਲ ਦੇ ਨੌਜਵਾਨ ਵਰਗ, ਔਰਤ ਵਰਗ, ਟਰਾਂਸਜ਼ੈਂਡਰ, ਪਰਵਾਸੀ ਮਜ਼ਦੂਰ ਆਦਿ ਦੀ 100 ਪ੍ਰਤੀਸ਼ਤ ਵੋਟਰ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਦੇ ਹੋਏ ਜ਼ਿਲੇ ਵਿੱਚ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਕਰਵਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸਟੇਟ ਜੁਆਇੰਟ ਇਲੈਕਸ਼ਨ ਕੋਆਰਡੀਨੇਟਰ ਪੰਜਾਬ ਸ੍ਰੀ ਵਕੀਲ ਚੰਦ ਗੋਇਲ, ਜ਼ਿਲਾ ਕੋਆਰਡੀਨੇਟਰ ਬਰਨਾਲਾ ਸ੍ਰੀ ਰਾਣਾ ਰਣਦੀਪ ਸਿੰਘ ਔਜਲਾ, ਜ਼ਿਲਾ ਕੋਆਰਡੀਨੇਟਰ, ਬਰਨਾਲਾ ਸ੍ਰੀ ਰਾਜੇਸ਼ ਭੁਟਾਨੀ, ਜ਼ਿਲਾ ਸਵੀਪ ਆਈਕਨ ਬਰਨਾਲਾ ਸ੍ਰੀ ਰੋਬਿਨ ਗੁਪਤਾ ਤੇ ਜ਼ਿਲਾ ਸਵੀਪ ਆਈਕਨ ਬਰਨਾਲਾ ਚੇਤਨਾ ਸਿੰਗਲਾ ਆਦਿ ਹਾਜ਼ਰ ਸਨ।