ਉਹ ਸਕੂਲ ਗਈ , ਪਰ ਘਰ ਵਾਪਿਸ ਨਹੀ ਆਈ ,,,

Advertisement
Spread information

ਹਰਿੰਦਰ ਨਿੱਕਾ , ਪਟਿਆਲਾ 25 ਅਕਤੂਬਰ 2021 

    ਉਹ ਰੋਜਾਨਾ ਦੀ ਤਰਾਂ ਸਕੂਲ ਗਈ , ਪਰ ਹੁਣ ਤੱਕ ਘਰ ਵਾਪਿਸ ਨਹੀ ਆਈ। ਸਕੂਲ ਟਾਈਮ ਤੋਂ ਬਾਅਦ ਵੀ ਘਰ ਨਹੀਂ ਪਹੁੰਚ  ਸਕੀ ਲਾਪਤਾ ਹੋਈ ਸਕੂਲੀ ਵਿੱਦਿਆਰਥਣ ਦੇ ਪਰਿਵਾਰ ਨੇ ਆਪਣੇ ਪੱਧਰ ਤੇ 2 ਦਿਨ ਤਲਾਸ਼ ਕੀਤੀ। ਪਰੰਤੂ ਜਦੋਂ ਲਾਪਤਾ ਵਿੱਦਿਆਰਥਣ ਦੇ ਮਿਲਣ ਦੀਆਂ ਸਾਰੀਆਂ ਸੰਭਾਵਨਾਵਾਂ ਮੱਧਮ ਹੋ ਗਈਆਂ , ਉਦੋਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਅਣਪਛਾਤੇ ਦੋਸ਼ੀ ਖਿਲਾਫ ਅਗਵਾ ਦਾ ਕੇਸ ਦਰਜ਼ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਲਾਪਤਾ ਸਕੂਲੀ ਵਿੱਦਿਆਰਥਣ ਦੇ ਪਿਤਾ ਨੇ ਦੱਸਿਆ ਕਿ 23 ਅਕਤੂਬਰ ਦੀ ਸੁਬ੍ਹਾ ਕਰੀਬ 7.15 ਪਰ ਮੁਦਈ ਦੀ ਲੜਕੀ ਉਮਰ ਕਰੀਬ 13 ਸਾਲ ਜੋ ਕਿ ਰੋਜਾਨ ਦੀ ਤਰ੍ਹਾ ਸਕੂਲ ਗਈ ਸੀ । ਪਰ ਘਰ ਵਾਪਿਸ ਨਹੀ ਆਈ ਅਤੇ ਉਨਾਂ ਕਿਹਾ ਕਿ ਭਾਲ ਕਰਨ ਪਰ ਪਤਾ ਲੱਗਾ ਕਿ ਲੜਕੀ ਸਕੂਲ ਵੀ ਗਈ ਹੀ ਨਹੀ ਸੀ। ਉਨਾਂ ਕਿਹਾ ਕਿ ਕੋਈ ਨਾ-ਮਾਲੂਮ ਵਿਅਕਤੀ ਮੁਦਈ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਥਾਣਾ ਸਦਰ ਸਮਾਣਾ ਦੇ ਐਸ.ਐਚ.ਉ. ਐਸ.ਆਈ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਦੇ ਬਿਆਨਾਂ ਪਰ ਅਣਪਛਾਤੇ ਦੋਸ਼ੀ ਖਿਲਾਫ ਅਧੀਨ ਜੁਰਮ 363 , 366 -A I P C ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੇ ਤਫਤੀਸ਼ ਅਤੇ ਦੋਸ਼ੀ ਦੀ ਸ਼ਨਾਖਤ ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ, ਉਸ ਦੇ ਕਬਜ਼ੇ ਵਿੱਚੋਂ ਅਗਵਾ ਕੀਤੀ ਸਕੂਲੀ ਵਿੱਦਿਆਰਥਣ ਨੂੰ ਬਰਾਮਦ ਕਰਵਾ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
Advertisement
error: Content is protected !!