ਦੋਸਤੀ ਤੇ ਕਲੰਕ- ਦੋਸਤ ਦੀ ਪਤਨੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Advertisement
Spread information

ਦੋਸਤ ਦੀ ਗੈਰਹਾਜ਼ਿਰੀ ਦਾ ਫਾਇਦਾ ਉਠਾ ਕੇ ਉਹ ਦੀ ਘਰਵਾਲੀ ਨਾਲ ਕੀਤਾ ਬਲਾਤਕਾਰ


ਹਰਿੰਦਰ ਨਿੱਕਾ , ਬਰਨਾਲਾ 24 ਅਕਤੂਬਰ 2021 

    ਦੋਸਤੀ ਜਿਹੇ ਪਾਕਿ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਹੋਏ ਇੱਕ ਵਿਅਕਤੀ ਨੇ ਆਪਣੇ ਦੋਸਤ ਦੀ ਗੈਰਹਾਜ਼ਿਰੀ ਵਿੱਚ ਉਹ ਦੇ ਘਰ ਜਾ ਕੇ, ਉਸ ਦੀ ਪਤਨੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਧਰਿਆ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਰੂੜੇਕੇ ਕਲਾਂ ਵਿਖੇ ਦੋਸ਼ੀ ਸ਼ਮਸ਼ੇਰ ਸਿੰਘ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ਼ ਕਰਕੇ,ਉਹ ਦੀ ਤਲਾਸ਼ ਸ਼ੁਰੂ ਕਰ ਦਿੱਤੀ।      ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨਾਲ ਘਰ ਦੇ ਕਮਰੇ ਵਿੱਚ ਸੁੱਤੀ ਪਈ ਸੀ ਅਤੇ ਉਸ ਦਾ ਪਤੀ ਖੇਤ ਫਸਲ ਨੂੰ ਪਾਣੀ ਲਾਉਣ ਗਿਆ ਹੋਇਆ ਸੀ। ਇਸੇ ਦੌਰਾਨ ਸ਼ਮਸ਼ੇਰ ਸਿੰਘ ਉਸ ਦੇ ਪਤੀ ਦੀ ਗੈਰਹਾਜ਼ਿਰੀ ਦਾ ਫਾਇਦਾ ਉਠਾ ਕੇ ਘਰ ਆ ਵੜ੍ਹਿਆ। ਉਸ ਨੇ ਕਮਰੇ ਅੰਦਰ ਵੜ੍ਹਦਿਆਂ ਹੀ ਉਸ ਦੇ ਮੂੰਹ ਪਰ ਹੱਥ ਰੱਖ ਕੇ ਜ਼ੋਰ ਜਬਰਦਸਤੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ਤੇ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਸ਼ੀ ਨੇ ਜਬਰਦਸਤੀ,ਉਸ ਦੀ ਮਰਜੀ ਦੇ ਵਿਰੁੱਧ ਬਲਾਤਕਾਰ ਕੀਤਾ ਤੇ ਫਰਾਰ ਹੋ ਗਿਆ। 

Advertisement

    ਘਟਨਾ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਆਈ. ਗਗਨਦੀਪ ਕੌਰ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਸ਼ਮਸ਼ੇਰ ਸਿੰਘ ਦੇ ਖਿਲਾਫ ਅਧੀਨ ਜੁਰਮ 376/506/458/323 ਆਈਪੀਸੀ ਦੇ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਰਲਦੀ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!