ਪਹਿਲਾਂ ਧੀਆਂ ਕੁੱਟੀਆਂ , ਫਿਰ ਮਾਫੀ ਲਈ ਕਿਹਾ ਤਾਂ ਉਨਾਂ ਦੇ ਪਿਉ ਦੀ ਕੀਤੀ ਹੱਤਿਆ

Advertisement
Spread information

ਜਾਗਰਣ ਤੋਂ ਘਰ ਮੁੜ ਰਹੇ ਪੱਪੂ ਨਾਥ ਨੂੰ ਰਾਹ ‘ਚ ਘੇਰ ਕੇ ਕੁੱਟਿਆ ਤੇ ਕੋਠੇ ਤੋਂ ਸੁੱਟ ਕੇ ਕੀਤਾ ਕਤਲ


ਹਰਿੰਦਰ ਨਿੱਕਾ , ਬਰਨਾਲਾ 6 ਅਕਤੂਬਰ 2021 

     ਮੰਗਲਵਾਰ ਦੀ ਲੰਘੀ ਰਾਤ ਮਾਂ ਕਾਲੀ ਦੇ ਜਾਗਰਣ ਤੋਂ ਆਪਣੇ ਘਰ ਵੱਲ ਪਰਤ ਰਹੇ ਪੱਪੂ ਨਾਥ ਦੀ ਪਹਿਲਾਂ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਕੋਠੇ ਤੋਂ ਥੱਲੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇੱਕ ਔਰਤ ਸਮੇਤ 5 ਦੋਸ਼ੀਆਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਭੀਮਾ ਨਾਥ ਵਾਸੀ ਨਾਨਕਸਰ ਰੋਡ ਭਦੌੜ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ ਗਿਆਰਾਂ ਵਜੇ ਉਸ ਦਾ ਪਿਤਾ ਪੱਪੂ ਨਾਥ ਉਮਰ ਕਰੀਬ 55 ਸਾਲ, ਸਾਡੇ ਮੁਹੱਲੇ ਵਿੱਚ ਹੋ ਰਹੇ ਮਾਂ ਕਾਲੀ ਦੇ ਜਾਗਰਣ ਵਿੱਚੋਂ ਘਰ ਪਰਤ ਰਿਹਾ ਸੀ ਤਾਂ ਹੈਪੀ ਨਾਥ ਪੁੱਤਰ ਗੱਗੀ ਨਾਥ,ਅਜੈ ਨਾਥ ਪੁੱਤਰ ਓਮੀ ਨਾਥ ਵਾਸੀਆਨ ਨੇੜੇ ਅਨਾਜ ਮੰਡੀ ਧਨੌਲਾ ਨੇ ਮੇਰੇ ਪਿਤਾ ਪੱਪੂ ਨਾਥ ਨੂੰ ਰਸਤੇ ਵਿੱਚ ਰੋਕ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਇਸ ਦੀ ਜਾਣਕਾਰੀ ਮੈਨੂੰ ਮੇਰੇ ਚਾਚੇ ਦੇ ਲੜਕੇ ਖੰਨੇ ਨਾਥ ਪੁੱਤਰ ਨਿੱਥੇ ਨਾਥ ਨੇ ਦਿੱਤੀ ਤਾਂ ਮੈਂ ਭੱਜ ਕੇ ਆਪਣੇ ਪਿਤਾ ਪੱਪੂ ਨਾਥ ਵੱਲ ਚਲਾ ਗਿਆ ਤਾਂ ਮੈਂ ਜਾ ਕੇ ਵੇਖਿਆ ਕਿ ਉਕਤ ਦੋਵੇਂ ਵਿਅਕਤੀ ਮੇਰੇ ਪਿਤਾ ਨੂੰ ਧੱਕੇ ਨਾਲ ਸਲੀਮ ਨਾਥ ਪੁੱਤਰ ਕਾਢਾ ਨਾਥ ਦੇ ਮਕਾਨ ਦੀ ਛੱਤ ਤੇ ਲੈ ਗਏ । ਜਿਥੇ ਮੇਰੇ ਵੇਖਦਿਆਂ ਵੇਖਦਿਆਂ ਹੀ ਦੋਵੇਂ ਵਿਅਕਤੀਆਂ ਨੇ ਮੇਰੇ ਪਿਤਾ ਪੱਪੂ ਨਾਥ ਨੂੰ ਮਕਾਨ ਦੀ ਛੱਤ ਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਜਦੋਂ ਉਸ ਨੇ ਆਪਣੇ ਪਿਤਾ ਨੂੰ ਜਾ ਕੇ ਚੁੱਕਿਆ ਤਾਂ ਉਹ ਬੋਲ ਨਹੀਂ ਰਿਹਾ ਸੀ , ਜਿਸ ਦੀ ਧੌਣ ਦਾ ਮਣਕਾ ਟੁੱਟ ਚੁੱਕਾ ਸੀ । ਜਿਸ ਨੂੰ ਮੈਂ ਅਤੇ ਮੇਰੇ ਚਾਚੇ ਦੇ ਲੜਕੇ ਖੰਨਾ ਨਾਥ ਨੇ ਇਲਾਜ ਲਈ ਸਰਕਾਰੀ ਹਸਪਤਾਲ ਭਦੌੜ ਦਾਖਲ ਕਰਵਾ ਦਿੱਤਾ । ਜਿੱਥੇ ਡਾਕਟਰ ਨੇ ਦੌਰਾਨ ਏ ਇਲਾਜ ਮੇਰੇ ਪਿਤਾ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ। ਭੀਮਾ ਨਾਥ ਨੇ ਕਿਹਾ ਕਿ ਉਸ ਦੇ ਪਿਤਾ ਪੱਪੂ ਨਾਥ ਦੀ ਹੱਤਿਆ ਸੋਕੀ ਨਾਥ , ਭਗਤ ਨਾਥ ਪੁੱਤਰਾਨ ਮਲਕੀਤ ਨਾਥ ਅਤੇ ਚਰਨੀ ਪਤਨੀ ਜੱਟ ਨਾਥ ਵਾਸੀਆਨ ਨਾਨਕਸਰ ਰੋਡ ਭਦੌੜ ਨੇ ਹੈਪੀ ਨਾਥ ਪੁੱਤਰ ਗੱਗੀ ਨਾਥ ਅਤੇ ਅਜੈ ਨਾਥ ਪੁੱਤਰ ਓਮੀ ਨਾਥ ਵਾਸੀ ਨੇੜੇ ਅਨਾਜ ਮੰਡੀ ਧਨੌਲਾ ਨੂੰ ਆਪਣੇ ਘਰ ਜਾਣ ਬੁੱਝ ਕੇ ਸਾਜਿਸ਼ ਤਹਿਤ ਬੁਲਾ ਕੇ ਮਿਲੀਭੁਗਤ ਨਾਲ ਕਰਵਾਈ ਹੈ।

Advertisement

ਆਖਿਰ ਕਿਉਂ ਕੀਤੀ ਹੱਤਿਆ,,,

     ਭੀਮਾ ਨਾਥ ਨੇ ਆਪਣੇ ਪਿਤਾ ਪੱਪੂ ਨਾਥ ਦੀ ਹੱਤਿਆ ਦੀ ਵਜਾ ਬਿਆਨ ਕਰਦਿਆਂ ਦੱਸਿਆ ਕਿ ਮੇਰੀਆਂ ਭੈਣਾ ਰੂਪੀ ਤੇ ਹੀਨਾ ਧਨੌਲਾ ਵਿਖੇ ਸਾਦੀ ਸ਼ੁਦਾ ਹਨ । ਜਿੰਨਾਂ ਦੀ ਦੋਸ਼ੀ ਹੈਪੀ ਨਾਥ ਵੱਲੋ ਕੁੱਝ ਸਮਾਂ ਪਹਿਲਾਂ ਕੁੱਟਮਾਰ ਕੀਤੀ ਗਈ ਸੀ। ਜਿੰਨਾਂ ਨੂੰ ਅਸੀ ਆਪਣੀ ਪੰਚਾਇਤ ਵਿੱਚ ਮਾਫੀ ਮੰਗਣ ਲਈ ਕਿਹਾ ਸੀ। ਪਰੰਤੂ ਦੋਸ਼ੀ ਹੈਪੀ ਨੇ ਮੇਰੀਆਂ ਭੈਣਾਂ ਦੀ ਕੁੱਟਮਾਰ ਕਰਨ ਸਬੰਧੀ ਮਾਫੀ ਮੰਗਣ ਦੀ ਬਜਾਏ ਹੈਪੀ ਨਾਥ ਪੁੱਤਰ ਗੱਗੀ ਨਾਥ, ਅਜੈ ਨਾਥ ਪੁੱਤਰ ਓਮੀ ਨਾਥ ਵਾਸੀਆਨ ਨੇੜੇ ਅਨਾਜ ਮੰਡੀ ਧਨੌਲਾ ਨੇ ਸੋਕੀ ਨਾਥ ਤੇ ਭਗਤੂ ਨਾਥ ਪੁੱਤਰਾਨ ਮਲਕੀਤ ਨਾਥ ਅਤੇ ਚਰਨੀ ਪਤਨੀ ਜੰਟ ਨਾਥ ਵਾਸੀਆਨ ਨਾਨਕਸਰ ਰੋਡ ਭਦੌੜ ਨਾਲ ਮਿਲੀ ਭੁਗਤ ਕਰਕੇ ਮੇਰੇ ਪਿਤਾ ਪੱਪੂ ਨਾਥ ਦੀ ਕੁੱਟਮਾਰ ਕਰਕੇ ਮਕਾਨ ਦੀ ਛੱਤ ਤੋਂ ਧੱਕਾ ਦੇ ਉਸ ਦੀ ਹੱਤਿਆ ਕੀਤੀ ਹੈ। ਡੀ.ਐਸ.ਪੀ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਭੀਮ ਨਾਥ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਹੈਪੀ ਨਾਥ, ਅਜੈ ਨਾਥ, ਸ਼ੋਕੀ ਨਾਥ, ਭਗਤੂ ਨਾਥ ਅਤੇ ਚਰਨੀ ਦੇ ਖਿਲਾਫ ਅਧੀਨ ਜੁਰਮ 302, 341, 120 B IPC ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ਼ ਕਰਕੇ, ਘਟਨਾ ਦੀ ਤਫਤੀਸ਼ ਇੰਸਪੈਕਟਰ ਰਮਨਦੀਪ ਸਿੰਘ ਨੂੰ ਸੌਂਪੀ ਗਈ ਹੈ। ਡੀਐਸਪੀ ਬਰਾੜ ਨੇ ਕਿਹਾ ਕਿ ਜਲਦ ਦੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ । 

Advertisement
Advertisement
Advertisement
Advertisement
Advertisement
error: Content is protected !!