FACEBOOK ਅਕਾਉਂਟ ਤੇ ਚਾਈਲਡ ਪੋਰਨਗ੍ਰਾਫੀ ਅਪਲੋਡ ਕਰਨ ਵਾਲੇ ਤੇ ਬਰਨਾਲਾ ‘ਚ ਹੋਇਆ ਪਰਚਾ

Advertisement
Spread information

ਏ.ਆਈ.ਜੀ. ਸਾਇਬਰ ਕਰਾਇਮ ਦੀ ਰਿਪੋਰਟ ਤੇ ਡੀ.ਐਸ.ਪੀ ਟਿਵਾਣਾ ਨੇ ਕੀਤੀ ਕਾਰਵਾਈ, ਦੋਸ਼ੀ ਦੀ ਤਲਾਸ਼ ਸ਼ੁਰੂ


ਹਰਿੰਦਰ ਨਿੱਕਾ , ਬਰਨਾਲਾ 28 ਸਤੰਬਰ 2021

     ਸਟੇਟ ਸਾਈਬਰ ਕਰਾਈਮ ਸੈਲ ਪੰਜਾਬ ਦੇ ਏ. ਆਈ.ਜੀ. ਪੁਲਿਸ ਦੀ ਰਿਪੋਰਟ ਤੇ ਪੁਲਿਸ ਨੇ ਥਾਣਾ ਸਿਟੀ 2 ਬਰਨਾਲਾ ਵਿਖੇ ਨਾਮਜ਼ਦ ਦੋਸ਼ੀ ਦੇ ਖਿਲਾਫ ਕੇਸ ਦਰਜ਼ ਕੀਤਾ ਹੈ। ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰਕੇ, ਦੋਸ਼ੀ ਦੀ ਗਿਰਫਤਾਰੀ ਲਈ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

Advertisement

    ਪੁਲਿਸ ਵੱਲੋਂ ਦਰਜ਼ ਕੇਸ ਅਨੁਸਾਰ ਸਟੇਟ ਸਾਈਬਰ ਕਰਾਈਮ ਸੈਲ ਪੰਜਾਬ ਦੇ ਏ. ਆਈ.ਜੀ ,ਪੁਲਿਸ ਐਸ.ਏ.ਐਸ. ਨਗਰ ਵੱਲੋਂ ਭੇਜੀ ਰਿਪੋਰਟ ਅਨੁਸਾਰ ਦੌਰਾਨ ਏ ਪੜਤਾਲ ਸਾਹਮਣੇ ਆਇਆ ਹੈ ਕਿ ਕਾਸ਼ੀ ਰਾਮ ਪੈਟਰੋਲ ਪੰਪ ਬਰਨਾਲਾ ਦੀ ਬੈਕ ਸਾਈਡ ਵਿਖੇ ਰਹਿਣ ਵਾਲੇ ਖੁਸਦੀਪ ਸਿੰਘ ਪੁੱਤਰ ਸਤਭਾਨ ਵਾਸੀ ਨੇੜੇ ਆਈ.ਟੀ.ਆਈ. ਚੌਕ ਨੇ ਆਪਣੇ ਬੇਹੱਦ ਅਸ਼ਲੀਲ ਸ਼ਬਦ ਲਿਖ ਕੇ ਬਣਾਏ ਆਪਣੇ ਫੇਸਬੁੱਕ ਅਕਾਉਂਟ ਤੇ ਚਾਈਲਡ ਪੋਰਨਗ੍ਰਾਫੀ ਨੂੰ ਅੱਪਲੋਡ/ਸੇਅਰ ਕੀਤਾ ਹੈ। ਜਿਸ ਨਾਲ ਅਸ਼ਲੀਲਤਾ ਫੈਲ ਰਹੀ ਹੈ।      ਇਸ ਚਾਈਲਡ ਪੋਰਨਗ੍ਰਾਫੀ ਨਾਲ ਬੱਚਿਆ ਅਤੇ ਸਮਾਜ਼ ਅੰਦਰ ਅਸ਼ਲੀਲਤਾ ਫੈਲਦੀ ਹੈ। ਡੀਐਸਪੀ ਟਿਵਾਣਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਸ਼ੀ ਖੁਸ਼ਦੀਪ ਸਿੰਘ ਦੇ ਖਿਲਾਫ ਅਧੀਨ ਜ਼ੁਰਮ 67 B IT Act 2000, 15 Protection of Children from Sexual Offences Act 2012, 2019 ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!