love ਮੈਰਿਜ ਤੋਂ ਬਾਅਦ ਮਨਫੀ ਹੋਇਆ Love

Advertisement
Spread information

ਪਤਨੀ ਤੇ ਅਣਮਨੁੱਖੀ ਅੱਤਿਆਚਾਰ ਕਰਨਾ ਪਤੀ ਨੂੰ ਪਿਆ ਮਹਿੰਗਾ


ਹਰਿੰਦਰ ਨਿੱਕਾ , ਬਰਨਾਲਾ 21 ਸਤੰਬਰ 2021 

      ਪਿਆਰ ਵਿਆਹ ਦਾ ਸ਼ਬਦ ਸੁਣਦਿਆਂ ਹੀ ਬੇਸ਼ੱਕ ਹਰ ਕਿਸੇ ਵਿਅਕਤੀ ਦੇ ਜਿਹਨ ਵਿੱਚ ਮਾਪਿਆਂ ਦੀ ਮਰਜੀ ਤੋਂ ਬਿਨਾਂ ਲੜਕੇ-ਲੜਕੀਆਂ ਵੱਲੋਂ ਆਪ ਮੁਹਾਰਾ ਫੈਸਲਾ ਲੈ ਕੇ ਕੋਰਟ ਮੈਰਿਜ ਕਰਵਾ ਲੈਣ ਦਾ ਘਟਨਾਕ੍ਰਮ ਯਕਦਮ ਸਾਹਮਣੇ ਆ ਜਾਂਦਾ ਹੈ। ਪਰੰਤੂ ਉਹੀ ਲਵ ਮੈਰਿਜ ਵਿੱਚੋਂ, ਕੁੱਝ ਸਮੇਂ ਬਾਅਦ ਪਿਆਰ ਦਾ ਖਤਮ ਹੋ ਜਾਣਾ, ਲੜਕੀਆਂ ਨੂੰ ਬੇਹੱਦ ਦੁਖਦ ਅਹਿਸਾਸ ਕਰਵਾਉਂਦਾ ਹੈ। ਕਿਉਂਕਿ ਲੜਕੀ ਦਾ ਆਪ ਮੁਹਾਰਾ ਫੈਸਲਾ, ਉਸ ਨੂੰ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਤੋਂ ਦੂਰ ਤਾਂ ਕਰ ਹੀ ਦਿੰਦਾ ਹੈ। ਬਲਕਿ ਲੜਕੀ ਦੇ ਮੁੜ ਮਾਪਿਆਂ ਕੋਲ ਘਰ ਜਾਣ ਦੇ ਸਾਰੇ ਰਸਤੇ ਬੰਦ ਹੀ ਹੋ ਜਾਂਦੇ ਹਨ। ਅਜਿਹੇ ਹਾਲਤ ‘ਚ ਲੜਕੀ ਦੀ ਹਾਲਤ ” ਨਾ ਘਰ ਦੀ ਨਾ ਘਾਟ ਦੀ ” ਵਾਲੀ ਹੋ ਜਾਂਦੀ ਹੈ।

Advertisement

      ਅਜਿਹਾ ਹੀ ਇੱਕ ਤਾਜ਼ਾ ਘਟਨਾਕ੍ਰਮ ਸ਼ਹਿਰ ਦੇ ਇੱਕ ਬਾਹਰੀ ਇਲਾਕੇ ਵਿੱਚ ਸਾਹਮਣੇ ਆਇਆ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ 23 ਕੁ ਵਰ੍ਹਿਆਂ ਦੀ ਅਲ੍ਹੜ ਕੁੜੀ ਨੇ ਆਪਣੇ ਪ੍ਰੇਮੀ ਦੇ ਬਹਿਕਾਵੇ ਵਿੱਚ ਆ ਕੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਲਵ ਮੈਰਿਜ ਕਰਵਾ ਲਈ। ਲੜਕੀ ਅਨੁਸਾਰ ਲਵ ਮੈਰਿਜ ਕਰਵਾਉਣ ਤੋਂ ਬਾਅਦ ਲਵ ਮੈਰਿਜ ਵਿੱਚੋਂ , ਲਵ ਖਤਮ ਹੋ ਗਿਆ , ਬੱਸ ਸਿਰਫ ਵਿਆਹ ਦਾ ਕਾਨੂੰਨੀ ਬੰਧਨ ਹੀ ਰਹਿ ਗਿਆ। ਪੀੜਤ ਲੜਕੀ ਨੇ ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬੇਹੱਦ ਗੰਭੀਰ ਦੋਸ਼ ਲਾਇਆ ਕਿ ਉਸ ਦਾ ਪਤੀ ਇਕਬਾਲ ਉਸ ਨਾਲ ਜਬਰਦਸਤੀ ਗੈਰ ਕੁਦਰਤੀ ਸਬੰਧ ਬਣਾਉਂਦਾ ਰਿਹਾ।       

      ਵਿਰੋਧ ਕਰਨ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ, ਅਣਮਨੁੱਖੀ ਅੱਤਿਆਚਾਰ ਕਰਦਾ ਰਿਹਾ। ਪੁਲਿਸ ਨੇ ਨਾਮਜ਼ਦ ਦੋਸ਼ੀ ਇਕਬਾਲ ਖਿਲਾਫ ਅਧੀਨ ਜੁਰਮ 377 /323/506 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ  ਮਾਮਲੇ ਦੀ ਤਫਤੀਸ਼ ਸਬ ਇੰਸਪੈਕਟਰ ਸੁਖਵਿੰਦਰ ਕੌਰ ਨੇ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!