ਪਤਨੀ ਦੇ ਪਿਆਰ ਚ ਪੁਲਸ ਮੁਲਾਜ਼ਮ ਨੇ ਚੁੱਕਿਆ ਖੌਫਨਾਕ ਕਦਮ
ਪਰਦੀਪ ਕਸਬਾ, ਛੱਤੀਸਗਡ਼੍ਹ , ਰਾਏਪੁਰ , 13 ਅਗਸਤ 2021
ਪਤੀ ਪਤਨੀ ਵਿਚਕਾਰ ਅਕਸਰ ਹੀ ਲੜਾਈ ਝਗੜੇ ਦੀਆਂ ਖ਼ਬਰਾਂ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਅਜਿਹੀ ਖ਼ਬਰਾਂ ਬਹੁਤ ਘੱਟ ਮਿਲਦੀਆਂ ਹਨ ਜਦੋਂ ਪਤੀ ਪਤਨੀ ਦਾ ਗਹਿਰਾ ਪਿਆਰ ਹੀ ਉਨ੍ਹਾਂ ਦੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ । ਪਤੀ ਪਤਨੀ ਦੇ ਪਿਆਰ ਦੀਆਂ ਲੋਕ ਮਿਸਾਲਾਂ ਦੇਣ ਲੱਗਦੇ ਹਨ ਅਜਿਹਾ ਹੀ ਮਾਮਲਾ ਬੀਤੇ ਬੁੱਧਵਾਰ ਨੂੰ ਸਾਹਮਣੇ ਆਇਆ ਹੈ , ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ । ਲੋਕ ਪਤੀ ਪਤਨੀ ਦੇ ਅਜਿਹੇ ਪਿਆਰ ਦੀਆਂ ਗੱਲਾਂ ਕਰ ਰਹੇ ਹਨ ।
ਅਜਿਹਾ ਹੀ ਇਕ ਮਾਮਲਾ ਛੱਤੀਸਗਡ਼੍ਹ ਦੇ ਬਲੌਦ ਦੇ ਇਕ ਪੁਲਸ ਕਾਂਸਟੇਬਲ ਦਾ ਸਾਹਮਣੇ ਆਇਆ ਹੈ । ਵਿਆਹ ਦੇ ਦੋ ਮਹੀਨੇ ਬਾਅਦ ਹੀ ਪੁਲਸ ਕਾਂਸਟੇਬਲ ਦੀ ਪਤਨੀ ਹੇਮ ਲਤਾ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ । ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ । ਪੁਲੀਸ ਮੁਲਾਜ਼ਮ ਨੇ ਉਸ ਥਾਂ ਤੇ ਜਾ ਕੇ ਫਾਹਾ ਲਿਆ ਜਿੱਥੇ ਉਸ ਦੀ ਪਤਨੀ ਦਾ ਸਸਕਾਰ ਕੀਤਾ ਗਿਆ ਸੀ ।
ਛੱਤੀਸਗੜ੍ਹ ਦੇ ਬਾਲੋਦ ਪਿੰਡ ਦੇ ਪੁਲਸ ਕਾਂਸਟੇਬਲ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ । ਉਹ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਤਨੀ ਦੀ ਅਚਾਨਕ ਮੌਤ ਹੋ ਜਾਣ ਤੇ ਉਹ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ । ਜਿਸ ਦੇ ਚਲਦਿਆਂ ਉਸ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬਲੋਦ ਪੁਲੀਸ ਨੂੰ ਟੀਕਾਪੁਰ ਦੇ ਰਹਿਣ ਵਾਲੇ ਮਨੀਸ਼ ਨੇਤ ਰਾਮ ਦੇ ਫੰਦੇ ਨਾਲ ਲਟਕਦੀ ਲਾਸ਼ ਦੀ ਖਬਰ ਮਿਲੀ ।
ਮ੍ਰਿਤਕ ਕਾਂਸਟੇਬਲ ਮਨੀਸ਼ ਨੇਤ ਰਾਮ ਧਮਤਰੀ ਜ਼ਿਲ੍ਹੇ ਦੇ ਬੁੋਰਈ ਥਾਣੇ ਚ ਤਾਇਨਾਤ ਸੀ । ਜਿਸ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਪਤਨੀ ਦੀ ਟਾਇਲਾਂ ਵਾਲੇ ਫ਼ਰਸ਼ ਤੋਂ ਤਿਲਕ ਕੇ ਅਚਾਨਕ ਮੌਤ ਹੋ ਜਾਣ ਕਾਰਨ ਮ੍ਰਿਤਕ ਮਨੀਸ਼ ਨੇਤ ਰਾਮ ਆਪਣੀ ਪਤਨੀ ਦੀ ਮੌਤ ਦਾ ਸਦਮਾ ਨਾ ਬਰਦਾਸ਼ਤ ਕਰ ਸਕਿਆ । ਜਿਸ ਕਰਕੇ ਉਸ ਨੇ ਆਤਮਹੱਤਿਆ ਕਰ ਲਈ ਸੀ ।
ਪਰਿਵਾਰ ਅਤੇ ਪਿੰਡ ਵਾਲਿਆਂ ਦਾ ਦੱਸਣਾ ਹੈ ਕਿ ਮ੍ਰਿਤਕ ਨੇਤ ਰਾਮ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ । ਦੋਨੋਂ ਪਤੀ ਪਤਨੀ ਬਹੁਤ ਖ਼ੁਸ਼ ਸਨ । ਪਤਨੀ ਦੀ ਅਚਾਨਕ ਮੌਤ ਨਾਲ ਪਤੀ ਸਦਮੇ ਵਿੱਚ ਚਲਾ ਗਿਆ । ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨੇਤ ਰਾਮ ਪਤਨੀ ਦੀ ਮੌਤ ਤੋਂ ਬਾਅਦ ਡੂੰਘੇ ਗ਼ਮ ਵਿੱਚ ਰਹਿੰਦਾ ਸਾਰਾ ਸਾਰਾ ਦਿਨ ਰੋਈ ਜਾਂਦਾ । ਉਸ ਤੋਂ ਆਪਣੀ ਪਤਨੀ ਦੇ ਚਲੇ ਜਾਣ ਦਾ ਦੁੱਖ ਬਰਦਾਸ਼ਤ ਨਹੀਂ ਸੀ ਹੋ ਰਿਹਾ । ਪਰਿਵਾਰ ਨੇ ਦੱਸਿਆ ਕਿ ਨੇਤ ਰਾਮ ਹਰ ਰੋਜ਼ ਆਪਣੀ ਪਤੀ ਨੀ ਨੂੰ ਉਸ ਜਗ੍ਹਾ ਤੇ ਜਾ ਕੇ ਯਾਦ ਕਰਦਾ ਅਤੇ ਰੋਂਦਾ ਜਿਥੇ ਉਸ ਦਾ ਸਸਕਾਰ ਕੀਤਾ ਗਿਆ ਸੀ।
ਜਿਸ ਦੇ ਕਾਰਨ ਉਸ ਨੇ ਪਤਨੀ ਦੀ ਮੌਤ ਤੋਂ 17 ਦਿਨਾਂ ਬਾਅਦ ਉਸੇ ਜਗ੍ਹਾ ਤੇ ਜਾ ਕੇ ਗਲ ਫਾਹਾ ਲੈ ਲਿਆ, ਜਿਥੇ ਉਸ ਦੀ ਪਤਨੀ ਦਾ ਸਸਕਾਰ ਕੀਤਾ ਗਿਆ ਸੀ । ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਵ੍ਹੱਟਸਐਪ ਤੇ ਸੁਸਾਇਡ ਨੋਟ ਆਪਣੇ ਭਰਾ ਨੂੰ ਭੇਜਿਆ । ਜਿਸ ਦੀ ਖ਼ਬਰ ਮਿਲਦੇ ਹੀ ਪਿੰਡ ਅਤੇ ਇਲਾਕੇ ਦੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ।
ਮਨੀਸ਼ ਨੇਤ ਰਾਮ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕੇ ਮੇਰੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ । ਉਸ ਨੇ ਸੁਸਾਈਡ ਨੋਟ ਚ ਲਿਖਿਆ ਕਿ ਮੇਰੇ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ, ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਇਸੇ ਲਈ ਉਸ ਨੇ ਮੇਰੀ ਪਤਨੀ ਨੂੰ ਆਪਣੇ ਕੋਲ ਵਾਪਸ ਬੁਲਾ ਲਿਆ। ਉਸ ਨੇ ਕਿਹਾ ਕਿ ਮੇਰਾ ਹੁਣ ਇਸ ਘਰ ਵਿੱਚ ਰਹਿਣ ਨੂੰ ਬਿਲਕੁਲ ਵੀ ਜੀਅ ਨਹੀਂ ਕਰਦਾ ਅਤੇ ਮੈਂ ਇਸ ਦੁਨੀਆਂ ਤੋਂ ਜਾ ਰਿਹਾ ਹਾਂ । ਜ਼ਿਕਰਯੋਗ ਹੈ ਕਿ ਮਨੀਸ਼ ਨੇ ਇਹ ਵੀ ਇੱਛਾ ਜ਼ਾਹਰ ਕੀਤੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦਾ ਸਸਕਾਰ ਉਸੇ ਥਾਂ ਤੇ ਹੀ ਕੀਤਾ ਜਾਵੇ ਜਿੱਥੇ ਉਸ ਦੀ ਪਤਨੀ ਦਾ ਸਸਕਾਰ ਕੀਤਾ ਗਿਆ ਸੀ ।
Advertisement