ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ- ਧਨੌਲਾ
ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਮਹਿਲ ਕਲਾਂ, 6 ਅਗਸਤ 2021
ਜਥਾ ਮਾਰਚ ਦੌਰਾਨ ਇਹ ਹਾਲ ਵੇਖਣ ਨੂੰ ਮਿਲੀ ਹੈ ਕਿ ਸਮਾਜ ਦਾ ਹਰ ਵਰਗ ਮੋਦੀ ਸਰਕਾਰ ਤੋਂ ਦੁਖੀ ਹੈ । ਉਨਾਂਂ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਜੁਲਮਾਂ ਪ੍ਰਤੀ ਬਹੁਤ ਗੁੱਸਾ ਹੈ । ਹਰ ਜਗ੍ਹਾ ਜਿਥੇ ਲੋਕ ਮਿਲਦੇ ਹਨ, ਉਹ ਸਿਰਫ ਤੇ ਸਿਰਫ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਸਾਜਿਆ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅੱਜ ਜਥਾ ਮਾਰਚ ਦੋਰਾਨ ਪਿੰਡ ਸੰਘੇੜਾ, ਕਰਮਗੜ, ਜਲੂਰ, ਠੁੱੱਲੇਵਾਲ, ਗੁਰਮ, ਗੁੰਮਟੀ ਠੁੱੱਲੀਵਾਲ, ਮਾਂਗੇਵਾਲ ਅਤੇ ਹਮੀਦੀ ਵਿਖੇ ਪੇਡੂ ਸੱਥਾਂ ਅਤੇ ਵੱਡੀਆ ਨੁੱਕੜ ਰੈਲੀਆਂ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ (ਪੰਜਾਬ)ਨੇ ਜੱਥੇਬੰਦੀ ਸੀਟੂ ਅਤੇ ਕੁੱੱਲ ਹਿੰਦ ਕਿਸਾਨ ਸਭਾ ਵਲੋ ਕੀਤੇ ਜਾ ਰਹੇ ਝੰਡਾ ਮਾਰਚ ਉਪਰੰਤ ਜਨਰਲ ਸਕੱਤਰ ਸਾਥੀ ਲਾਲ ਸਿੰਘ ਧਨੌਲਾ ਨੇ ਦੌਰਾਨ ਕੀਤਾ।
ਧਨੌਲਾ ਨੇ ਕਿਹਾ ਕਿ ਦਿਨੋਂ ਦਿਨ ਹਰ ਚੀਜ਼ ਵਿਚ ਵੱਧ ਰਹੀ ਮਹਿੰਗਾਈ, ਪੈਟਰੋਲ, ਡੀਜਲ, ਰਸੋਈ ਗੈਸ , ਘੱਟ ਗਿਣਤੀਆਂ ਔਰਤਾ ਤੇ ਦਿਨ ਪ੍ਰਤੀ ਵਧ ਰਹੇ ਜੁਲਮ, ਸਰਕਾਰੀ ਅਦਾਰਿਆਂ ਦਾ ਕੀਤਾ ਜਾ ਰਿਹਾ ਨਿੱਜੀਕਰਨ, ਵੱਡੇ ਪੱਧਰ ਤੇ ਬੈਂਕ ਨਾਲ ਫਰਾਡ ਕਰਕੇ ਵਿਦੇਸਾ ਨੂੰ ਭੱਜ ਰਹੇ ਸਰਮਾਏਦਾਰਾਂ ਜਿਨਾਂਂ ਵਿੱਚੋਂ ਲਗਭਗ ਸਾਰੇ ਹੀ ਗੁਜਰਾਤੀ ਸਨ। ਹਸਪਤਾਲਾਂ ਵਿਚ ਆ ਰਹੀ ਆਕਸੀਜਨ ਦਵਾਈਆਂ, ਕਰੋਨਾ ਵੈਕਸੀਨ ਦੀ ਕਮੀ, ਮਨਰੇਗਾ ਵਰਕਰਾਂ ਵਿੱਚ ਜਾਤ ਆਧਾਰਤ ਪਾਈ ਜਾ ਵੰਡ ਅਤੇ ਹੋਰ ਅਨੇਕਾਂ ਭਹਿਸਟਾਚਾਰ, ਧੋਖਾ ਦੇ ਮਸਲੇ ਹੁੰਦੇ ਹਨ।
ਸਾਥੀ ਧਨੋਲਾ ਨੇ ਦੱਸਿਆ ਕਿ 8 ਅਗਸਤ ਤੱਕ ਇਹਨਾਂ ਤਿੰਨਾਂ ਜੱਥੇਬੰਦੀਆਂ ਵਲੋਂ ਝੰਡਾ ਮਾਰਚ ਕਰਕੇ 11 ਮੰਗਾਂ ਨੂੰ ਮਨਾਉਣ ਲਈ ਕੀਤਾ ਜਾ ਰਿਹਾ ਹੈ। ਉਨਾਂਂ ਨੇ ਦੱਸਿਆ ਕਿ 9 ਅਗਸਤ ਦਿਨ ਸੋਮਵਾਰ ਨੂੰ ਸਹਿਰ ਬਰਨਾਲਾ ਵਿਖੇ ਵੱਡਾ ਇਕੱਠ ਕਹਿਚਰੀ ਚੋਕ ਵਿਚ ਕਰਕੇ ਫਿਰ ਸਤਿਆਗਹਿ ਸਾਥੀ ਡੀ ਸੀ ਦਫਤਰ ਬਰਨਾਲਾ ਵੱਲ ਕੂਚ ਕਰਨਗੇ। ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਸੇਰ ਸਿੰਘ ਫਰਵਾਹੀ ਮੀਤ ਸਕੱਤਰ ਸੀਟੂ ਪੰਜਾਬ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਬਹੁਤ ਕੁਰਬਾਨੀਆਂ ਕਰਕੇ ਬਣਾਏ ਮਜਦੂਰਾਂ ਦੀ ਰਾਖੀ ਕਰਦੇ 44 ਕਾਨੂੰਨਾਂ ਨੂੰ ਤੋੜ ਕੇ ਉਲਟਾ ਮਜਦੂਰਾਂ ਦਾ ਸੋਸਣ ਕਰਨ ਲਈ 4 ਲੇਬਰ ਕੋਡ ਬਣਾ ਦਿੱਤੇ ਗਏ ਹਨ
ਜੋ ਹਰ ਜਬਰ ਦੇ ਨਾਲ ਦਿਹਾੜੀ 8 ਘੰਟੇ ਦੀ ਜਗ੍ਹਾ 12 ਘੰਟੇ ਦੀ ਕਰਦੇ ਹਨ ਸਾਥੀ ਛੋਟਾ ਸਿੰਘ ਧਨੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਮਸਲਿਆਂ ਤੇ ਚਰਚਾ ਕਰਦੇ ਹੋਏ ਇਤਿਹਾਸਕ ਕਿਸਾਨ ਸੰਘਰਸ਼ ਨੂੰ ਕਾਮਯਾਬ ਕਰਨ ਮਜਦੂਰਾਂ ਦਾ ਸਾਥ ਮੰਗਿਆ। ਇਸ ਮੌਕੇ ਸੀਟੂ ਦੇ ਸੂਬਾ ਆਗੂ ਸਾਥੀ ਪ੍ਰੀਤਮ ਸਿੰਘ ਸਹਿਜੜਾ,ਹਰਨੇਕ ਸਿੰਘ ਸੰਘੇੜਾ, ਮਾਨ ਸਿੰਘ ਗੁਰਮ ਨੇ ਵੀ ਇਕੱਠਾ ਨੂੰ ਸੰਬੋਧਨ ਕੀਤਾ। ਇਸ ਮੌਕੇ ਦਰਸਨ ਸਿੰਘ ਭੂਰੇ, ਗੁਰਜੀਤ ਸਿੰਘ ਧਨੌਲਾ, ਸੰਤੋਖ ਸਿੰਘ ਕਰਮਗੜ, ਅੰਗਰੇਜ਼ ਸਿੰਘ ਕਾਲਾ, ਚੇਤ ਰਾਮ ਗੁਰਮ, ਸਰਪੰਚ ਸੁਰਜੀਤ ਸਿੰਘ ਗੁਰਮ, ਬਲਜਿੰਦਰ ਕੌਰ ਠੁੱੱਲੀਵਾਲ, ਮੁਹੰਮਦ ਰਫੀਕ, ਬਲਜੀਤ ਸਿੰਘ ਮਾਂਗੇਵਾਲ ਅਦਿ ਆਗੂ ਹਾਜ਼ਰ ਸਨ।