ਸਾਨੂੰ ਖੁਸ਼ੀ ਹੈ ਅਸੀਂ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਖਰਾ ਉੱਤਰ ਰਹੇ ਹਾਂ – ਸ਼ਿਵ ਸਿੰਗਲਾ
ਪਰਦੀਪ ਕਸਬਾ, ਬਰਨਾਲਾ, 6 ਅਗਸਤ 2021
ਮਾਲਵੇ ਦੀ ਨਾਮੀ ਇੰਮੀਗ੍ਰੇਸ਼ਨ ਸੰਸਥਾ ਫਲਾਈਂਗ ਫੈਦਰਜ਼ ਵੱਲੋਂ ਥੋੜੇ ਹੀ ਦਿਨਾਂ ਵਿੱਚ ਇੱਕ ਵਿਦਿਆਰਥੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ। ਸੰਸਥਾ ਵੱਲੋਂ ਲਗਵਾਏ ਜਾ ਰਹੇ ਵੀਜ਼ਿਆਂ ਦੀ ਕਤਾਰ ਲੰਮੀ ਹੁੰਦੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪੀ ਆਰ ਓ ਨੇ ਦੱਸਿਆ ਕਿ ਰਿੰਪੀ ਕੌਰ ਦਾ ਕਨੈਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ। ਵੀਜ਼ਾ ਹਾਸਲ ਕਰਨ ਵਾਲੇ ਵਿਦਿਆਰਥੀ ਰਿੰਪੀ ਕੌਰ ਨੇ ਇਸ ਸਬੰਧੀ ਗੱਲਬਾਤ ਦੌਰਾਨ ਦੱਸਿਆ ਕਿ ਫਲਾਈਂਗ ਫੈਦਰਜ਼ ਵੱਲੋਂ ਕੁਝ ਹੀ ਦਿਨਾਂ ਵਿੱਚ ਉਨਾਂ ਨੂੰ ਕੈਨੇਡਾ ਦਾ ਵੀਜ਼ਾ ਲੈ ਕੇ ਦਿੱਤਾ। ਉਹਨਾਂ ਨੂੰ ਇਸ ਦੀ ਭਾਰੀ ਖੁਸ਼ੀ ਹੈ। ਜਿਕਰਯੋਗ ਹੈ ਕਿ ਰਿੰਪੀ ਕੌਰ ਹੁਣ ਕੈਨਾਡੋਰ ਕਾਲਜ, ਮਿਸੀਸਾਗਾ, ਕੈਨੇਡਾ ਵਿਖੇ ਆਪਣੀ ਅਗਲੀ ਪੜਾਈ ਆਰੰਭ ਕਰੇਗੀ।
ਸੰਸਥਾ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਨੇ ਰਿੰਪੀ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਅਸੀਂ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਖਰਾ ਉੱਤਰ ਰਹੇ ਹਾਂ ਅਤੇ ਸਾਡੇ ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ, ਆਦਿ ਦੇਸ਼ਾਂ ਦੇ ਵੀਜਿਆਂ ਦੀ ਲੜੀ ਲੰਮੀ ਹੁੰਦੀ ਜਾ ਰਹੀ ਹੈ।
ਓਹਨਾਂ ਦੱਸਿਆ ਕਿ ਫਲਾਈਂਗ ਫੈਦਰਜ਼ ਦੀਆਂ ਭਾਰਤ ਤੋਂ ਇਲਾਵਾ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਬਰਾਂਚਾਂ ਹਨ ਅਤੇ ਅਸੀਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਯਤਨ ਕਰ ਰਹੇ ਹਾਂ। ਉਨਾਂ ਕਿਹਾ ਕਿ ਵਿਦਿਆਰਥੀ ਸਹੀ ਤਰੀਕੇ ਨਾਲ ਭਰੋਸੇਯੋਗ ਸੰਸਥਾ ਦੇ ਰਾਹੀਂ ਆਪਣਾ ਕੇਸ ਲਾਉਣ ਦਾ ਉਸਦੇ ਸਹੀ ਨਤੀਜੇ ਮਿਲਦੇ ਹਨ। ਉਨਾਂ ਕਿਹਾ ਕਿ ਅਸੀਂ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਵੀਜ਼ੇ ਲਗਵਾ ਚੁੱਕੇ ਹਾਂ।