ਸੁੱਧ ਵਾਤਾਵਰਨ ਨਾਲ ਹੀ ਨਿਰੋਗ ਸਿਹਤ ਮਿਲ ਸਕਦੀ ਹੈ – ਗਾਸੋ
ਪਰਦੀਪ ਕਸਬਾ, ਬਰਨਾਲਾ, 4 ਅਗਸਤ 2021
ਐਸ. ਐਸ. ਡੀ. ਕਾਲਜ ਵਿੱਚ ਪੰਜਾਬੀ ਸਹਿਤ ਦੇ ਉੱਘੇ ਅਤੇ ਸ੍ਰੋਮਣੀ ਸਹਿਤਕਾਰ ਓਮ ਪ੍ਰਕਾਸ ਗਾਸੋ ਜੀ ਦੁਆਰਾ ਨਿੰਮ, ਅਰਜਨ, ਗੁਲਮੋਰ, ਅਮਲਤਾਸ, ਚਾਦਨੀ, ਗਲੁਕਾ,ਪਿੱਪਲ ਅਤੇ ਬੋਹੜ ਦੇ ਬੂਟੇ ਲਗਾਏ ਗਏ । ਗਾਸੋ ਜੀ ਦੁਆਰਾ ਦੱਸਿਆ ਗਿਆ ਕਿ ਪਿੱਪਲ ਅਤੇ ਬੋਹੜ ਸਾਨੂੰ 24 ਘੰਟੇ ਅਕਸੀਜਨ ਦਿੰਦੇ ਹਨ। ਨਿੰਮ ਹਵਾ ਨੂੰ ਸੁੱਧ ਕਰਨ ਵਾਲਾ ਦਰਖ਼ਤ ਸਮਝਿਆ ਜਾਂਦਾ ਹੈ, ਅੱਜ ਦੇ ਸਮੇਂ ਵਿੱਚ ਹਰ ਮਨੁੱਖ ਨੂੰ ਆਪਣੇ ਘਰ ਜਾ ਆਲੇ ਦੁਆਲੇ ਪੌਦੇ ਲਗਾਉਣੇ ਚਾਹੀਦੇ ਹਨ। ਪ੍ਰਿੰਸੀਪਲ ਲਾਲ ਸਿੰਘ ਦੁਆਰਾ ਕਿਹਾ ਕਿ ਵਾਤਾਵਰਨ ਦੀ ਸੁੱਧਤਾ ਦੇ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਉਹਨਾਂ ਕਿਹਾ ਕਿ ਸੁੱਧ ਵਾਤਾਵਰਨ ਨਾਲ ਹੀ ਨਿਰੋਗ ਸਿਹਤ ਮਿਲ ਸਕਦੀ ਹੈ।
ਐਸ. ਐਸ. ਡੀ. ਕਾਲਜ ਦੇ ਸਰਪ੍ਰਸਤ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾ ਜੀ ਨੇ ਕਿਹਾ ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਮਿਲਿਆ ਖਜ਼ਾਨਾ ਹੈ ਮਨੁੱਖ ਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਜਰੂਰਤ ਹੈ ਤਾ ਜੋ ਆਪਣਾ ਆਲਾ ਦੁਆਲਾ ਖੁਸਹਾਲ ਬਣ ਸਕੇ। ਐਸ. ਐਸ. ਡੀ. ਕਾਲਜ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਜੀ ਨੇ ਕਿਹਾ ਕਿ ਸਾਨੂੰ ਜਰੂਰਤ ਹੈ ਕਿ ਆਪਣੇ ਚੌਗਿਰਦੇ ਨੂੰ ਰੁੱਖ ਲਗਾ ਕਿ ਸੰਭਾਲਿਆ ਜਾਵੇ
ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਭਾਰਤ ਭੂਸਣ ਜੀ, ਡੀਨ ਅਕਾਦਮਿਕ ਪ੍ਰੋ. ਨੀਰਜ ਸ਼ਰਮਾਂ, ਪ੍ਰੋ. ਸੁਨੀਤਾ ਗੋਇਲ, ਪ੍ਰੋ. ਨਵਦੀਪ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਕ੍ਰਿਸ਼ਨ ਸਿੰਘ, ਪ੍ਰੋ. ਬਿਕਰਮਜੀਤ ਸਿੰਘ ਹਾਜਰ ਸਨ।