ਸੰਗਰੂਰ ਜਿਲ੍ਹੇ ਦਾ ਇੱਕ ਹੋਰ ਮਰੀਜ਼ ਆਇਆ ਪੋੋਜ਼ਟਿਵ
ਇਸ ਸਬੰਧੀ ਸੂਚਨਾ ਹੈਲਪ ਲਾਈਨ ਨੰਬਰ 01672-232304 ਉਤੇ ਦਿੱਤੀ ਜਾਵੇ
ਲਖਵਿੰਦਰ ਲੱਖੀ ਮਲੇਰਕੋਟਲਾ / ਸੰਗਰੂਰ 9 ਅਪ੍ਰੈਲ 2020
ਮਾਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਨੇ ਲੋਕਾਂ ਨੂੰ ਇੱਕ ਜਰੂਰੀ ਸੂਚਨਾ ਦਿੰਦੇ ਹੋਏ ਦੱਸਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਹੰਮਦ ਸਮਸਾ, (ਉਮਰ 18 ਸਾਲ) ਨਾਮ ਦੇ ਵਿਅਕਤੀ ਦੀ ਕੋੋਰੋੋਨਾ ਰਿਪੋੋਰਟ ਪੋੋਜ਼ਟਿਵ ਆਈ ਹੈ। ਮਾਲੇਰਕੋਟਲਾ ਤੋੋਂ ਤਿੰਨ ਵਿਅਕਤੀ ਮੁਹੰਮਦ ਯਾਕੂਬ ਵਾਸੀ ਵੱਡਾ ਵੇਹੜਾ, ਮਾਲੇਰਕੋਟਲਾ, ਮੁਹੰਮਦ ਅਖਮਦ ਖਾਨ, ਬੈਕਸਾਇਡ ਜਾਮਾ ਮਸਜਿਦ, ਮਾਲੇਰਕੋਟਲਾ ਅਤੇ ਮੁਹੰਮਦ ਅਸਲਮ (ਡਰਾਇਵਰ), ਰਾਏਕੋਟ ਰੋਡ, ਪੁੱਲ ਦੇ ਨਾਲ, ਮਾਲੇਰਕੋਟਲਾ ਇਕ ਗੱਡੀ ਰਾਹੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਇਕ ਮਸਜਿਦ ਵਿਚ ਗਏ ਸਨ ਅਤੇ ਇਸ ਮੌਕੇ ਇਹ ਤਿੰਨੋਂ ਮੁਹੰਮਦ ਸਮਸਾ ਦੇ ਸੰਪਰਕ ਵਿਚ ਆਏ ਸਨI ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਅੱਜ ਸਿਵਲ ਹਸਪਤਾਲ, ਮਾਲੇਰਕੋਟਲਾ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ I ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋੋ ਕੋਈ ਵੀ ਵਿਅਕਤੀ ਪਿਛਲੇ ਕੁਝ ਦਿਨਾਂ ਦੌੌਰਾਨ ਮੁਹੰਮਦ ਯਾਕੂਬ ਵਾਸੀ ਵੱਡਾ ਵੇਹੜਾ, ਮੁਹੰਮਦ ਅਖਮਦ ਖਾਨ, ਬੈਕ ਸਾਇਡ ਜਾਮਾ ਮਸਜਿਦ ਅਤੇ ਮੁਹੰਮਦ ਅਸਲਮ, ਰਾਏਕੋੋਟ ਰੋਡ, ਪੁੱਲ ਦੇ ਨਾਲ ਦੇ ਸੰਪਰਕ ਵਿਚ ਆਇਆ ਹੈ ਤਾਂ ਉਹ ਤੁਰੰਤ ਆਪਣੇ ਆਪ ਨੂੰ ਏਕਾਂਤਵਾਸ ਵਿਚ ਕਰ ਲਵੇ ਅਤੇ ਜੇਕਰ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸਿਵਲ ਹਸਪਤਾਲ, ਮਾਲੇਰਕੋਟਲਾ ਨਾਲ ਸੰਪਰਕ ਕਰੇ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇ ਅਤੇ ਇਸ ਸਬੰਧੀ ਸੂਚਨਾ ਹੈਲਪ ਲਾਈਨ ਨੰਬਰ 01672-232304 ਉਤੇ ਦਿੱਤੀ ਜਾਵੇ ਤਾਂ ਜੋ ਸੈਂਪਲ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।