ਕਰੋਨਾ ਪਾਜੀਟਿਵ ਮਹਿਲ ਕਲਾਂ ਦੀ ਔਰਤ ਦਾ ਹੋਇਆ ਸੰਸਕਾਰ 

Advertisement
Spread information

ਅੰਤਿਮ ਸੰਸਕਾਰ ਮੌਕੇ ਨਹੀ ਸ਼ਾਮਿਲ ਹੋਇਆ ਕੋਈ ਵੀ ਪਿੰਡ ਵਾਸੀ

ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 09 ਅਪ੍ਰੈਲ 2020
ਕਰੋਨਾ ਪੌਜੇਟਿਵ ਮਿ੍ਤਕ ਔਰਤ ਕਰਮਜੀਤ ਕੌਰ ਵਾਸੀ ਮਹਿਲ ਕਲਾਂ ਬਰਨਾਲਾ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਅਨੁਸਾਰ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ,ਡਾਕਟਰੀ ਟੀਮ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਚ ਦੇਰ ਰਾਤ ਨੌਂ ਵਜੇ ਦੇ ਕਰੀਬ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਰਮਜੀਤ ਕੌਰ ਦੀ ਮਿ੍ਤਕ ਦੇਹ  ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਚੋਂ ਲਿਆਂਦੀ ਗਈ ਜਿਸ ਨੂੰ ਟੋਲ ਟੈਕਸ ਮਹਿਲ ਕਲਾਂ ਤੋ  ਡਾਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ।ਸ਼ਮਸ਼ਾਨਘਾਟ ਵਿਖੇ ਲਿਆਉਣ ਉਪਰੰਤ ਸਸਕਾਰ ਕਰ ਦਿੱਤਾ ਗਿਆ ।ਇਸ ਮੌਕੇ ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ,ਐਸ ਪੀ ਡੀ ਬਰਨਾਲਾ ,ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ,ਡੀਐੱਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ,ਐਸਐਚਓ ਲਖਵਿੰਦਰ ਸਿੰਘ ,ਕਾਨੂੰਨਗੋ ਦਰਸ਼ਨ ਸਿੰਘ ,ਪਟਵਾਰੀ ਹਰਦੇਵ ਸਿੰਘ, ਡਾ ਸਿਮਰਨਜੀਤ ਸਿੰਘ ,ਕੁਲਵੀਰ ਸਿੰਘ ਖੇੜੀ ਆਦਿ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਉਕਤ ਔਰਤ ਦੀ ਕਰੋਨਾ ਨਾਲ ਮੌਤ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।ਜਿਸ ਨੂੰ ਲੈ ਕੇ ਉਕਤ ਔਰਤ ਦੇ ਸੰਸਕਾਰ ਸਮੇਂ ਵੀ ਕੋਈ ਵੀ ਪਿੰਡ ਵਾਸੀ ਨਜ਼ਰ ਨਹੀਂ ਆਇਆ ।
Advertisement
Advertisement
Advertisement
Advertisement
Advertisement
error: Content is protected !!