ਇੱਕ ਦਿਨ ਦਾ ਵਰਤ ਰੱਖ ਕੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਸ਼ਲਾਘਾਯੋਗ : ਬੁੱਟਰ
ਅਸੋਕ ਵਰਮਾ, ਬਠਿੰਡਾ, 24 ਜੁਲਾਈ 2021
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ 135 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਗੁਰੂ ਪੂਰਨਿਮਾ ਮੌਕੇ ਅੱਜ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ 50 ਜਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਰੱਖੇ ਇੱਕ ਸਾਦੇ ਪ੍ਰੋਗਰਾਮ ਦੌਰਾਨ ਰਾਸ਼ਨ ਵੰਡਣ ਦੀ ਸ਼ੁਰੂਆਤ ਨਗਰ ਨਿਗਮ ਬਠਿੰਡਾ ਦੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਅਤੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰ.44 ਦੇ ਕੌਂਸਲਰ ਇੰਦਰਜੀਤ ਸਿੰਘ ਇੰਦਰ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਸ੍ਰੀ ਬੁੱਟਰ ਨੇ ਕਿਹਾ ਕਿ ਸੰਸਥਾ ਮੈਂਬਰਾਂ ਨੇ ਮੈਨੂੰ ਇਸ ਰਾਸ਼ਨ ਵੰਡਣ ਦੇ ਪ੍ਰੋਗਰਾਮ ’ਚ ਬੁਲਾ ਕਿ ਜੋ ਮਾਣ ਬਖਸ਼ਿਆ ਹੈ।
ਇਸ ਲਈ ਮੈਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦੀ ਹਾਂ। ਮੈਂਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਡੇਰੇ ਦੇ ਪੈਰੋਕਾਰਾਂ ਨੇ ਅੱਜ ਇੱਕ ਦਿਨ ਦਾ ਵਰਤ ਰੱਖ ਕਿ ਇਹ ਰਾਸ਼ਨ ਜਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਹੈ ਇਹ ਇੱਕ ਬਹੁਤ ਵਧੀਆ ਪਿਰਤ ਹੈ। ਇਸ ਨਾਲ ਦਾਨ ਕਰਨ ਵਾਲੇ ਤੇ ਵਾਧੂ ਬੋਝ ਵੀ ਨਹੀਂ ਪੈਂਦਾ, ਇਸ ਤੋਂ ਵੱਡਾ ਕੋਈ ਦਾਨ ਨਹੀਂ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ ਜ਼ਿਲਾ ਸੁਜਾਨ ਭੈਣ ਰਮਾ ਇੰਸਾਂ ਨੇ ਕਿਹਾ ਕਿ ਅੱਜ ਗੁਰੂ ਪੂਰਨਿਮਾ ਮੌਕੇ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਇੱਕ ਦਿਨ ਦਾ ਵਰਤ ਰੱਖ ਕੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਸੀਂ ਸਾਧ ਸੰਗਤ ਦੇ ਇਸ ਜਜਬੇ ਨੂੰ ਸਲਾਮ ਕਰਦੇ ਹਾਂ।
ਇਸ ਮੌਕੇੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਜਸਵੰਤ ਸਿੰਘ ਇੰਸਾਂ, ਸੇਵਕ ਇੰਸਾਂ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਰਣਜੀਤ ਇੰਸਾਂ, ਬਲਰਾਜ ਇੰਸਾਂ, ਊਧਮ ਸਿੰਘ ਭੋਲਾ ਇੰਸਾਂ, ਸ਼ਿੰਦਰਪਾਲ ਇੰਸਾਂ, ਸੰਤੋਖ ਇੰਸਾਂ, 45 ਮੈਂਬਰ ਭੈਣਾਂ ਊਸ਼ਾ ਇੰਸਾਂ, ਮਾਧਵੀ ਇੰਸਾਂ, ਸੁਖਵਿੰਦਰ ਇੰਸਾਂ, ਇੰਦਰਜੀਤ ਇੰਸਾਂ, ਜ਼ਿਲਾ 25 ਮੈਂਬਰ ਸੀਨੀਅਰ ਐਡਵੋਕੇਟ ਕੇਵਲ ਬਰਾੜ ਇੰਸਾਂ, ਜ਼ਿਲਾ ਸੁਜਾਨ ਭੈਣ ਰਮਾ ਇੰਸਾਂ, ਵੱਖ-ਵੱਖ ਬਲਾਕਾਂ ਦੇ ਬਲਾਕ ਭੰਗੀਦਾਸ, 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਅਤੇ ਹੋਰ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰ ਹਾਜਰ ਸਨ