ਕਿਸਾਨ ਅੰਦੋਲਨ ਦਾ 297 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ
ਮਹਿਲਕਲਾਂ ਦਾ ਬਾਲ ਜਰਨੈਲ ਸਿੰਘ ਕਪਤਾਨ ਸਿੰਘ ਟਿੱਕਰੀ ਬਾਰਡਰ ਤੇ ਗਰਜਿਆ
ਗੁਰਸੇਵਕ ਸਿੰਘ ਸਹੋਤਾ, ਮਹਿਲਕਲਾਂ 24 ਜੁਲਾਈ 2021
ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 297 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਸੁਖਦੇਵ ਸਿੰਘ ਕੁਰੜ, ਹਰਚਰਨ ਸਿੰਘ ਚੰਨਾ, ਅਮਰਜੀਤ ਸਿੰਘ, ਗੋਬਿੰਦਰ ਸਿੰਘ ਮਹਿਲਕਲਾਂ, ਅਜਮੇਰ ਸਿੰਘ ਮਹਿਲਕਲਾਂ, ਜਸਵਿੰਦਰ ਕੌਰ, ਕਿਰਨਜੀਤ ਕੌਰ ਵਜੀਦਕੇ, ਜਸਵੰਤ ਕੌਰ ਮਹਿਲਕਲਾਂ ਨੇ ਸਮੇਂ ਸਮੇਂ ਤੇ ਰਾਜ ਕਰਦੀਆਂ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ 74 ਸਾਲ ਦੇ ਇਨ੍ਹਾਂ ਦੇ ਰਾਜ ਨੇ ਹੱਾਂਥੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਭੁੱਖ, ਨੰਗ, ਕੰਗਾਲੀ, ਭਰਿਸ਼ਾਟਾਰੀ, ਬੇਰੁਜਗਾਰੀ, ਗਰੀਬੀ, ਔਰਤਾਂ ਤੇ ਜਬਰ, ਕਾਲਾਬਜਾਰੀ,
ਜਖੀਰੇਬਾਜੀ ਦੇ ਨਾਲ–ਨਾਲ ਨੌਜਵਾਨਾਂ ਨੂੰ ਗੈਂਗਸਟਰਵਾਦ ਅਤੇ ਨਸ਼ੇੜੀਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਜਦ ਕਿ ਅੱਧ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੇ ਨਵੀਂ ਕਰਵਟ ਲਈ ਹੈ। ਨੌਜਵਾਨਾਂ ਨੂੰ ਜਿੰਦਗੀ ਦੇ ਅਸਲ ਅਰਥ ਸਮਝਣ ਦੇ ਸਮਰੱਥ ਬਣਾਇਆ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਜਮੀਨਾਂ ਦੀ ਰਾਖੀ ਲਈ ਜਥੇਬੰਦ ਹੋਏ ਨੌਜਵਾਨਾਂ ਦੀ ਰੋਹਲੀ ਗਰਜ ਪਾਰਲੀਮੈਂਟ ਦੇ ਬਿਲਕੁਲ ਨੇੜਿਉਂ ਸੁਣਾਈ ਦੇਣ ਲੱਗੀ ਹੈ।ਇਹਸ ੲਰੋਹਲੀ ਗਰਜ ਨੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਆਗੂਆਂ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਜਿੱਥੇ ਸੂਬਾਈ ਆਗੂਆਂ ਵਿੱਚ ਗਿਣੇ ਜਾਣ ਵਾਲੇ ਆਗੂਆਂ ਮਨਜੀਤ ਧਨੇਰ ਦਾ ਨਾਮ ਦੁਨੀਆਂ ਭਰ ਵਿੱਚ ਸੁਣਾਈ ਦਿੰਦਾ ਹੈ ਤਾਂ ਚਾਰ ਸਾਲਾ ਬਾਲ ਜਰਨੈਲ ਕਪਤਾਨ ਸਿੰਘ ਟਿੱਕਰੀ ਬਾਰਡਰ ਮੋਰਚੇ ਦੀ ਸਟੇਜ ਤੋਂ ਹਾਕਮਾਂ ਨੂੰ ਲਲਕਾਰਦਾ ਸੁਣਾਈ ਦਿੰਦਾ ਹੈ।
ਇਹ ਅਸਲ ਮਾਅਨਿਆਂ ਵਿੱਚ ਅਹਿਮ ਪ੍ਰਾਪਤੀ ਵਜੋਂ ਵੇਖਿਆ ਜਾਣ ਵਾਲਾ ਵਰਤਾਰਾ ਹੈ ਜੋ ਸਦੀਵੀ ਯਾਦ ਬਣ ਰਿਹਾ ਹੈ। ਇਹ ਬਦਲ ਹਾਕਮਾਂ ਨੂੰ ਭੁਤ ਬਣ ਡਰਾ ਰਿਹਾ ਹੈ। ਇਸੇ ਕਰਕੇ ਮੋਦੀ ਹਕੂਮਤ ਦਾ ਇੱਕ ਤੋਂ ਬਾਅਦ ਦੂਜਾ ਮੰਤਰੀ ਅੱਭੜਵਾਹ ਬੇਸਿਰ ਪੈਰ ਜਬਲੀਆਂ ਮਾਰ ਰਿਹਾ ਹੈ।ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਠਰੰਮੇ, ਸਿਦਕ, ਦਲੇਰੀ, ਜੋਸ਼ ,ਸੰਜਮ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ।ਢਾਡੀ ਜਥਾ ਕਰਨੈਲ ਸਿੰਘ ਛਾਪਾ ਨੇ ਵੀਰ ਰਸ ਵਾਰਾਂ ਪੇਸ਼ ਕਰਕੇ ਪੰਡਾਲ ਵਿੱਚ ਨਵਾਂ ਜੋਸ਼ ਭਰਿਆ।