ਸਰਕਾਰ ਵੱਲੋਂ ਪਿੰਡਾਂ ਵਿੱਚ ਬਣਾਏ ਗਏ ਵਾਟਰ ਹਾਰਵੇਸਟਿੰਗ ਛੱਪੜ ਲਗਾਤਾਰ ਹੋ ਰਹੇ ਹਨ ਢਹਿਢੇਰੀ ਆਪ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 24 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬਣਾਏ ਗਏ ਵਾਟਰ ਹਾਰਵੇਸਟਿੰਗ ਛੱਪੜ ਸਵਾਲਾਂ ਦੇ ਘੇਰੇ ਵਿਚ ਹਨ ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਪਿੰਡ ਇਹ ਛੱਪੜ ਢਹਿ ਢੇਰੀ ਹੋ ਰਹੇ ਹਨ। ਬੀਤੇ ਦਿਨੀਂ ਹੋਈ ਬਰਸਾਤ ਨਾਲ ਭਵਾਨੀਗੜ੍ਹ ਦੇ ਨੇੜਲੇ ਪਿੰਡ ਸਕਰੌਦੀ ਵਿਖੇ ਬਣਾਇਆ ਗਿਆ ਵਾਟਰ ਹਾਰਵੇਸਟਿੰਗ ਛੱਪੜ ਢਹਿਢੇਰੀ ਹੋ ਗਿਆ ਹੈ ।
ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਸਾਥੀਆਂ ਸਮੇਤ ਇੱਥੇ ਪਹੁੰਚ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਦੀਆਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਇਹ ਛੱਪੜ ਸਰਕਾਰ ਲਈ ਘੁਟਾਲੇ ਕਰਨ ਦਾ ਇੱਕ ਵੱਡਾ ਸਾਧਨ ਹੈ ਕਿਸੇ ਵੀ ਪਿੰਡ ਇਹ ਛੱਪੜ ਕਾਮਯਾਬ ਨਹੀ ਹੋਏ ਸਗੋਂ ਪਹਿਲੀ ਬਰਸਾਤ ਨਾਲ ਹੀ ਢਹਿਢੇਰੀ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਪਹਿਲਾਂ ਹਰਕ੍ਰਿਸ਼ਨਪੁਰਾ ਅਤੇ ਫਿਰ ਸਾਰੋਂ ਅਤੇ ਹੁਣ ਸਕਰੌਦੀ ਵਿਖੇ ਇਹ ਛੱਪੜ ਬਿਲਕੁਲ ਢਹਿਢੇਰੀ ਹੋ ਗਏ ਹਨ ਅਤੇ ਇਹ ਛੱਪੜ ਬਾਕੀ ਹੋਰ ਕਿਸੇ ਵੀ ਪਿੰਡ ਕਾਮਯਾਬ ਨਹੀ ਹੋਏ ਸਗੋਂ ਗੰਦਗੀ ਨਾਲ ਭਰੇ ਪਏ ਹਨ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਇਸ ਸਬੰਧੀ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰ ਕੇ ਮੰਗ ਪੱਤਰ ਦੇ ਚੁੱਕੇ ਹਨ ਪਰ ਹੁਣ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਹੋਈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦੀ ਜਗ੍ਹਾ ਰਾਤੋ ਰਾਤ ਇਨ੍ਹਾਂ ਦੀ ਲੇਪਾ ਪੋਚੀ ਤੇ ਜੁੱਟ ਜਾਦਾ ਹੈ ਅਤੇ ਕੀਤੇ ਜਾ ਰਹੇ ਘੁਟਾਲਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ।
ਉਨ੍ਹਾਂ ਕਿਹਾ ਇਸ ਵਿੱਚ ਸਭ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਘੁਟਾਲਾ ਕਰਦੇ ਹੋਏ ਪੈਸਾ ਖਾ ਰਹੇ ਹਨ ਅਤੇ ਜਨਤਾ ਨਾਲ ਧੋਖਾ ਕਰ ਰਹੇ ਹਨ ਉਨਾ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਆਪ ਆਗੂ ਹਰਦੀਪ ਸਿੰਘ ਤੂਰ, ਜਗਤਾਰ ਸਕਰੌਦੀ ਅਤੇ ਪਿੰਡ ਵਾਸੀ ਜਸਕਰਨ ਸਿੰਘ ਸੁਖਬੀਰ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਰਣਧੀਰ ਸਿੰਘ, ਰਾਜਪਾਲ ਸਿੰਘ ਗੁਰਪ੍ਰਤਾਪ ਸਿੰਘ ਹਾਜ਼ਰ ਰਹੇ।