ਸੰਘਰਸ਼ ਦੇ 200 ਦਿਨ:
ਅਨੇਕਾਂ ਵਾਰ ਪੁਲੀਸ ਦੇ ਲਾਠੀਚਾਰਜ ਦਾ ਸ਼ਿਕਾਰ ਹੋਏ, ਨਹਿਰਾਂ ਛਾਲਾਂ ਮਾਰਨ ਲਈ ਮਜਬੂਰ ਹੋਏ, ਝੂਠੇ ਪਰਚੇ ਦਰਜ ਹੋਏ ਫੇਰ ਵੀ ਬੇਸਰਮ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਮੰਗਾਂ ਨਹੀਂ ਮੰਨ ਰਹੀ
ਸੁਰਿੰਦਰਪਾਲ ਗੁਰਦਾਸਪੁਰ ਪਟਿਆਲਾ ਬੀ.ਐੱਸ.ਐੱਨ.ਐੱਲ. ਟਾਵਰ ਉਪਰ ਲਗਾਤਾਰ 125 ਦਿਨਾਂ ਤੋਂ ਬੈਠਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 24 ਜੁਲਾਈ 2021
ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਮਿਸਾਲ ਬਣਦਾ ਜਾ ਰਿਹਾ ਹੈ । ਪਿਛਲੇ ਦੋ ਸੌ ਦਿਨਾਂ ਤੋਂ ਪੰਜਾਬ ਸਰਕਾਰ ਖਿਲਾਫ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਹੌਸਲਾ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ।
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ਹੈ ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਸੰਗਰੂਰ ਵਿਖੇ ਪੱਕੇ ਮੋਰਚੇ ਨੂੰ 200 ਦਿਨ ਦੇ ਕਰੀਬ ਹੋ ਗੲੇ । ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਉੱਪਰ ਅਨੇਕਾਂ ਵਾਰ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ । ਬੇਰੁਜਗਾਰ ਅਧਿਆਪਕਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ਬੇਰੁਜ਼ਗਾਰ ਅਧਿਆਪਕਾਂ ਨੂੰ ਨਹਿਰਾਂ ਤੱਕ ਛਾਲਾਂ ਮਾਰਨ ਲਈ ਮਜਬੂਰ ਹੋਣਾ ਪਿਆ । ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਤਾਂ ਉਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨਾਲ ਕਾਂਗਰਸੀ ਵਰਕਰਾਂ ਵਲੋਂ ਕੁੱਟਮਾਰ ਤੱਕ ਕੀਤੀ ਗਈ । ਸੁਰਿੰਦਰਪਾਲ ਗੁਰਦਾਸਪੁਰ ਪਟਿਆਲਾ ਬੀ.ਐੱਸ.ਐੱਨ.ਐੱਲ. ਟਾਵਰ ਉਪਰ ਲਗਾਤਾਰ 125 ਦਿਨਾਂ ਤੋਂ ਬੈਠਾ ਹੈ । ਉਸ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ ਉਸ ਨੇ ਟਾਵਰ ਉਪਰ ਮਰਨ ਵਰਤ ਵੀ ਰੱਖਿਆ ।
ਇਸ ਮੌਕੇ ਸੁਰਿੰਦਰ ਜਲਾਲਾਬਾਦ, ਹਰਦੀਪ ਧੂਰੀ ਤੇ ਜੀਵਨ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨੇਕਾਂ ਵਾਰ ਤਸ਼ੱਦਦ ਢਾਹ ਕੇ ਬੇਰੁਜ਼ਗਾਰ ਅਧਿਆਪਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ । ਪਰ ਬੇਰੁਜ਼ਗਾਰ ਅਧਿਆਪਕ ਕਿਸੇ ਵੀ ਤਸ਼ੱਦਦ ਤੋਂ ਘਬਰਾਉਣ ਵਾਲੇ ਨਹੀਂ ਤੇ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।