ਪੁਲਸ ਪ੍ਰਸ਼ਾਸਨ ਤੋਂ ਔਰਤਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
ਪਰਦੀਪ ਕਸਬਾ, ਬਰਨਾਲਾ , 24 ਜੁਲਾਈ 2021
ਪਿੰਡ ਦੀ ਹੀ ਇਕ ਔਰਤ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਸੈਂਕੜੇ ਹੀ ਮਰਦ ਔਰਤਾਂ ਨੇ ਰਾਏਕੋਟ ਰੋਡ ਸੰਘੇੜਾ ਬਾਈਪਾਸ ਤੇ ਜਾਮ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
ਵਧੇਰੇ ਜਾਣਕਾਰੀ ਦਿੰਦਿਆਂ ਨਿਵਾਸੀ ਕਾਲਾ ਮਿਸਤਰੀ , ਮੰਗੂ ਮਿਸਤਰੀ, ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਨਿਵਾਸੀ ਇਸ ਔਰਤ ਦੀਆਂ ਹਰਕਤਾਂ ਤੋਂ ਬਹੁਤ ਤੰਗ ਪ੍ਰੇਸ਼ਾਨ ਹਨ , ਉਨ੍ਹਾਂ ਦੱਸਿਆ ਕਿ ਇਹ ਔਰਤ ਸਾਡੇ ਪਿੰਡ ਦੀ ਸੰਘੇੜਾ ਦੀ ਰਹਿਣ ਵਾਲੀ ਹੈ ਅਤੇ ਇੱਥੋਂ ਦੀ ਹੀ ਧੀ ਹੈ । ਅਤੇ ਲੋਹਗੜ ਪਿੰਡ ਵਿਆਹੀ ਹੋਈ ਹੈ । ਉਨ੍ਹਾਂ ਦੱਸਿਆ ਕਿ ਪਰ ਇਹ ਸਾਡੇ ਪਿੰਡ ਹੀ ਰਹਿੰਦੀ ਹੈ। ਉਸ ਕੋਲ ਅਕਸਰ ਹੀ ਗਲਤ ਬੰਦਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ।ਜਿਸ ਤੋਂ ਸਾਡੇ ਆਲੇ ਦੁਆਲੇ ਦੇ ਲੋਕ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ ।

ਉਨ੍ਹਾਂ ਔਰਤ ਤੇ ਕਥਿਤ ਤੌਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਔਰਤ ਕੋਲ ਗਲਤ ਬੰਦੇ ਆਉਂਦੇ ਹਨ , ਉਨ੍ਹਾਂ ਦੱਸਿਆ ਕਿ ਉਸ ਔਰਤ ਕੋਲ ਕਥਿਤ ਤੌਰ ਤੇ ਪਿੰਡ ਦੀ ਵੀ ਕੁਝ ਬੰਦੇ ਆਉਂਦੇ ਹਨ । ਜਿਸ ਨਾਲ ਸਾਡੇ ਆਲੇ ਦੁਆਲੇ ਦਾ ਮਾਹੌਲ ਖ਼ਰਾਬ ਹੁੰਦਾ ਹੈ । ਜਿਸ ਕਾਰਨ ਸਾਡੀਆਂ ਧੀਆਂ ਭੈਣਾਂ ਨੂੰ ਔਰਤ ਦੀਆਂ ਇਨ੍ਹਾਂ ਹਰਕਤਾਂ ਤੇ ਨਮੋਸ਼ੀ ਝੱਲਣੀ ਪੈ ਰਹੀ ਹੈ । ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਇਸ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸਾਡੀ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਇਸ ਔਰਤ ਦੀਆਂ ਇਨ੍ਹਾਂ ਹਰਕਤਾਂ ਤੋਂ ਅੱਕ ਕੇ ਅੱਜ ਅਸੀਂ ਸੰਘੇੜਾ ਬਾਈਪਾਸ ਤੇ ਜਾਮ ਲਾਇਆ ਹੈ ਤਾਂ ਜੋ ਉਸ ਦੀਆਂ ਹਰਕਤਾਂ ਨੂੰ ਨੱਥ ਪਾਈ ਜਾ ਸਕੇ ।

ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਇਸ ਔਰਤ ਵੱਲੋਂ ਘਰ ਦੇ ਬਾਹਰ ਸਾਂਝੀ ਪਈ ਥਾਂ ਤੇ ਵੀ ਕਬਜ਼ਾ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸਾਂਝੇ ਕੰਮ ਲਈ ਵਰਤੀ ਜਾਂਦੀ ਸੀ ਪਰ ਉਸ ਨੇ ਇਸ ਤੇ ਕਬਜ਼ਾ ਕਰਕੇ ਆਪਣੇ ਪਸ਼ੂ ਮੁਜ਼ਾਹਰਾ ਬੰਨ੍ਹ ਰੱਖੇ ਹਨ । ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਉਸ ਨੂੰ ਵੀ ਜਗ੍ਹਾ ਖਾਲੀ ਕਰਨ ਲਈ ਕਿਹਾ ਪਰ ਉਸ ਨੇ ਸਾਡੀ ਕੋਈ ਵੀ ਗੱਲ ਦੀ ਪ੍ਰਵਾਹ ਨਹੀਂ ਕੀਤੀ ।

ਉਨ੍ਹਾਂ ਦੱਸਿਆ ਕਿ ਔਰਤ ਦੀਆਂ ਹਰਕਤਾਂ ਕਾਰਨ ਲਗਾਤਾਰ ਸਾਡੇ ਮੁਹੱਲੇ ਵਿੱਚ ਪ੍ਰੇਸ਼ਾਨੀ ਆ ਰਹੀ ਹੈ ਜਿਸ ਦੀ ਇਤਲਾਹ ਅਸੀਂ ਕਈ ਵਾਰ ਪੁਲਸ ਥਾਣੇ ਵੀ ਦਿੱਤੀ ਹੈ ਪਰ ਪੁਲਸ ਨੇ ਸਾਡੀ ਹੈ ਇਸ ਸਮੱਸਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ