ਪ੍ਰਸ਼ਾਸਨਿਕ ਵਿਭਾਗਾਂ ਨੂੰ ਚੱਲ ਰਹੇ ਕੋਰਟ ਕੇਸਾਂ ਦੀ ਸਮੇਂ ਸਿਰ ਪੈਰਵੀ ਕਰਨ ਦੇ ਆਦੇਸ਼

Advertisement
Spread information

 ਡਿਪਟੀ ਕਮਿਸ਼ਨਰ ਨੇ ਪੰਜਾਬ ਡਿਸਪਿਊਟ ਰੈਜੋਲਿਸ਼ਨ ਅਤੇ ਲਿਟੀਗੇਸ਼ਨ ਪਾਲਿਸੀ 2020 ਨੂੰ ਲਾਗੂ ਕਰਨ ਸਬੰਧੀ ਕੀਤੀ ਮੀਟਿੰਗ  

ਸਾਰੇ ਵਿਭਾਗਾਂ ਵੱਲੋਂ ਚਲ ਰਹੇ ਕੋਰਟ ਕੇਸਾਂ ਸਬੰਧੀ ਮੁਕੰਮਲ ਲਿਸਟਾਂ ਤਿਆਰ ਕੀਤੀਆਂ ਜਾਣ

ਬੀ ਟੀ ਐਨ, ਫਤਹਿਗੜ੍ਹ ਸਾਹਿਬ, 23 ਜੁਲਾਈ

            ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵੱਲੋਂ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਸਮੂਹ ਜਿਲ੍ਹਾ ਅਧਿਕਾਰੀਆਂ ਨਾਲ  ਪੰਜਾਬ ਡਿਸਪਿਊਟ ਰੈਜੋਲਿਸ਼ਨ ਅਤੇ ਲਿਟੀਗੇਸ਼ਨ ਪਾਲਿਸੀ 2020 ਨੂੰ ਸਹੀ ਢੰਗ ਨਾਲ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ ਗਈ।  ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਕੋਰਟ ਕੇਸਾਂ ਦੀਆਂ ਮੁਕੰਮਲ ਲਿਸਟਾਂ ਤਿਆਰ ਕੀਤੀਆਂ ਜਾਣ ਤਾਂ ਜੋ ਚੱਲ ਰਹੇ ਕੇਸਾਂ  ਦੀ ਸੁਚੱਜੇ ਢੰਗ ਨਾਲ ਪੈਰਵੀ ਕੀਤੀ ਜਾ ਸਕੇ।  ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਭਾਗਾਂ ਵੱਲੋਂ ਅਦਾਲਤ ਵਿੱਚ ਸਮੇਂ ਸਿਰ ਜਵਾਬਦਾਵਾ ਪੇਸ਼ ਨਹੀ ਕੀਤਾ ਜਾਂਦਾ ਜਿਸ ਕਾਰਨ ਕੇਸ ਲੰਮੇ ਸਮੇਂ ਤੱਕ ਲਮਕਦੇ ਰਹਿੰਦੇ ਹਨ। ਇਸ ਲਈ ਹਰੇਕ ਵਿਭਾਗ ਵੱਲੋਂ ਕੇਸਾਂ ਦੀ ਸਟੇਟਸ ਰਿਪੋਰਟ ਤਿਆਰ ਕੀਤੀ ਜਾਵੇ।

Advertisement

      ਸ਼੍ਰੀਮਤੀ ਮਲਿਕ ਨੇ ਅਧਿਕਾਰੀਆਂ ਨੂੰ ਕਿਹਾ ਕਿ  ਹਰੇਕ ਵਿਭਾਗ ਵੱਲੋਂ ਕੋਰਟ ਕੇਸਾਂ ਸਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਤਾਂ ਜੋ ਉਹ ਜਿਲ੍ਹਾ ਅਟਾਰਨੀ ਦਫਤਰ ਨਾਲ ਤਾਲਮੇਲ ਕਰਕੇ ਆਪਣੇ ਕੇਸਾਂ ਸਬੰਧੀ ਸਮੇਂ ਸਮੇਂ ਸਿਰ ਪੈਰਵੀ ਕਰਦੇ ਰਹਿਣ ਤਾਂ ਜੋ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਸਮੇਂ ਸਿਰ ਨਿਬੇੜਾ ਹੋ ਸਕੇ।

ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਜੇਸ਼ ਧੀਮਾਨ,ਜ਼ਿਲ੍ਹਾ ਅਟਾਰਨੀ ਐਚ ਐਸ ਰੱਕੜ, ਐਸ ਡੀ ਖਮਾਣੋਂ ਸ਼੍ਰੀਮਤੀ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਜਸਪ੍ਰੀਤ ਸਿੰਘ, ਡੀ ਐਸ ਪੀ ਰਘਬੀਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ  ਅਧਿਕਾਰੀ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!