ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਐਨ.ਡੀ.ਆਰ. ਅਤੇ ਬੀ.ਐਸ.ਐਫ. ਦੇ ਜਵਾਨਾਂ ਨੇ ਕੀਤੀ ਮੌਕ ਡਰਿੱਲ
ਬੀ ਟੀ ਐਨ, ਫਿਰੋਜ਼ਪੁਰ 23 ਜੁਲਾਈ 2021.
ਫਲੱਡ ਸੀਜ਼ਨ 2021 ਨੂੰ ਧਿਆਨ ਵਿੱਚ ਰੱਖਦੇ ਹੋਏ ਹੁਸੈਨੀਵਾਲਾ ਬਾਰਡਰ ਵਿਖੇ 136 ਬਟਾਲੀਅਨ ਬੀਐੱਸਐੱਫ ਅਤੇ ਐਨ.ਡੀ.ਆਰ. ਦੇ ਜਵਾਨਾਂ ਨੇ ਮੌਕ ਡਰਿੱਲ ਕੀਤੀ। ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਨੂੰ ਆਪਣਾ ਰੋਲ ਅਤੇ ਤਜਰਬਾ ਹੋਣਾ ਲਾਜ਼ਮੀ ਹੈ, ਮੌਕ ਡਰਿੱਲ ਰਾਹੀਂ ਸੰਭਾਵਿਤ ਹੜ੍ਹਾਂ ਦੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਹੋਇਆ ਜਾਂਦਾ ਹੈ।
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਵਿਭਾਗ, ਨਹਿਰੀ ਵਿਭਾਗ ਤੇ ਹੋਰਨਾਂ ਵਿਭਾਗਾਂ ਨੂੰ ਆਪਣੇ ਵਿਭਾਗ ਨਾਲ ਸਬੰਧਤ ਪ੍ਰਬੰਧ ਪਹਿਲਾ ਤੋਂ ਹੀ ਕਰ ਲੈਣ ਚਾਹੀਦੇ ਹਨ ਅਤੇ ਹਾਲਾਤ ਦਾ ਸਾਹਮਣਾ ਕਰਨ ਲਈ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ। ਬੀਐੱਸਐੱਫ ਅਤੇ ਐਨ.ਡੀ.ਆਰ. ਦੀਆਂ ਟੀਮਾਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਬਿਲਕੁਲ ਤਿਆਰ ਹਨ। ਮੌਕ ਡਰਿੱਲ ਮੌਕੇ ਐਨ.ਡੀ.ਆਰ. ਅਤੇ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਘਰੇਲੂ ਵਸਤੂਆਂ ਦੀ ਵਰਤੋਂ ਕਰਕੇ ਸੁਰੱਖਿਅਤ ਸਥਾਨ ਤੇ ਆਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬ੍ਰਗੇਡੀਅਰ ਸ੍ਰੀ ਸੁਰਿੰਦਰ ਮਹਿਤਾ, ਨਾਇਬ ਤਹਿਸੀਲਦਾਰ ਸ. ਗੁਰਤੇਜ ਸਿੰਘ, ਐਸ.ਡੀ.ਓ. ਪੰਜਾਰ ਰਾਜ ਬਿਜਲੀ ਬੋਰਡ ਸ. ਸ਼ਿੰਗਾਰ ਸਿੰਘ ਤੋਂ ਇਲਾਵਾ ਬੀ.ਐਸ.ਐਫ., ਐਨ.ਡੀ.ਆਰ., ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।