ਨੈਸਲੇ ਤੇ ਜੇਸੀਆਈ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਸਾਢੇ ਸੱਤ ਲੱਖ ਰੁਪਏ ਕੀਮਤ ਦੇ ਔਕਸੀਮੀਟਰ ਤੇ ਥਰਮਲ ਸਕੈਨਰ ਭੇਂਟ

Advertisement
Spread information

ਡਿਪਟੀ ਕਮਿਸ਼ਨਰ ਵੱਲੋਂ ਸੰਸਥਾ ਦੇ ਭਲਾਈ ਉਪਰਾਲਿਆਂ ਦੀ ਸ਼ਲਾਘਾ

ਪਰਦੀਪ ਕਸਬਾ, ਬਰਨਾਲਾ, 23 ਜੁਲਾਈ 2021

ਨੈਸਲੇ ਅਤੇ ਜੇਸੀਆਈ (ਜੂਨੀਅਰ ਚੈਂਬਰ ਇੰਟਰਨੈਸ਼ਨਲ) ਇੰਡੀਆ ਵੱਲੋਂ ਸੀਐਸਆਰ ਤਹਿਤ ਉਪਰਾਲਿਆਂ ਅਧੀਨ  ਜ਼ਿਲਾ ਪ੍ਰਸ਼ਾਸਨ ਬਰਨਾਲਾ ਨੂੰ ਕਰੀਬ ਸਾਢੇੇ ਸੱਤ ਲੱਖ ਰੁਪਏ ਦੀ ਕੀਮਤ ਦੇ 500 ਔਕਸੀਮੀਟਰ ਅਤੇ 500 ਥਰਮਲ ਸਕੈਨਰ ਭੇਟ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇਨਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਕਿਹਾ ਕਿ ਨੈਸਲੇ ਰਾਹੀਂ ਜੇਸੀਆਈ ਇੰਡੀਆ ਵੱਲੋਂ ਕੀਤੇ ਜਾ ਰਹੇ ਅਜਿਹੇ ਭਲਾਈ ਕਾਰਜ ਕਰੋਨਾ ਵਿਰੁੱਧ ਜੰਗ ਪੂਰੀ ਤਰਾਂ ਜਿੱਤਣ ਵਿਚ ਸਹਾਈ ਸਾਬਿਤ ਹੋੋਣਗੇ।


ਉਨਾਂ ਨੈਸਲੇ ਮੋਗਾ ਤੋਂ ਪਹੁੰਚੇ ਅਧਿਕਾਰੀਆਂ ਸਟੈਨਲੀ ਕੇ ਓਮਨ (ਡਾਇਰੈਕਟਰ, ਟੈਕਨੀਕਲ ਨੈਸਲੇ ਮੋਗਾ), ਹਰਵਿੰਦਰ ਸਿੰਘ (ਮੁਖੀ, ਕਾਰਪੋਰੇਟ ਮਾਮਲੇ ਨੈਸਲੇ ਮੋਗਾ), ਜੇਸੀਆਈ ਤੋਂ ਸੰਜੀਵ ਗੁਪਤਾ (ਜੇਸੀਆਈ ਇੰਡੀਆ ਜ਼ੋਨ 1 ਸੀਐਸਆਰ ਕਮੇਟੀ ਮੈਂਬਰ) ਤੇ ਜੇਸੀਆਈ ਲੁਧਿਆਣਾ ਤੋਂ ਪੁੱਜੇ ਹੋਰਨਾਂ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ, ਜੋ ਇਸ ਭਲਾਈ ਕਾਰਜ ਲਈ ਡਟੇ ਹੋਏ ਹਨ।
ਇਸ ਮੌਕੇ ਜੇਸੀਆਈ ਲੁਧਿਆਣਾ ਤੋਂ ਐਮ ਪੀ ਸਿੰੰਘ, ਸ੍ਰੀ ਅਮਰੀਸ਼ ਗੁਪਤਾ, ਅਮਿਤ ਬਾਂਸਲ, ਅਵਨੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਕੱਤਰ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਸਰਵਣ ਸਿੰੰਘ ਤੇ ਹੋਰ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!