ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਚੰਡੀਗੜ ਵਿਖੇ ਨਵਜੋਤ ਸਿੰਘ ਸਿੱਧੂ ਨੂੰ  ਤਾਜਪੋਸ਼ੀ ਸਮਾਗਮ ਦੌਰਾਨ ਦਿੱਤੀ ਵਧਾਈ

Advertisement
Spread information

 

ਕਿਹਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਸੂਬੇ ਦੇ ਵਿਕਾਸ ਚ ਵਾਧੇ ਦੇ ਨਾਲ-ਨਾਲ ਪਾਰਟੀ ਦੀ ਏਕਤਾ ਵੀ ਹੋਵੇਗੀ ਮਜ਼ਬੂਤ

ਤਾਜਪੋਸ਼ੀ ਸਮਾਰੋਹ ਤੇ ਵਿਧਾਇਕ ਵੱਲੋਂ ਫਿਰੋਜ਼ਪੁਰ ਤੋਂ ਕਰੀਬ 500 ਬੱਸਾਂ ਅਤੇ ਕਾਰਾਂ ਦਾ ਕਾਫਲਾ ਚੰਡੀਗੜ੍ਹ ਲਈ ਕੀਤਾ ਗਿਆ ਰਵਾਨਾ

ਬੀ ਟੀ ਐਨ, ਫਿਰੋਜ਼ਪੁਰ 23 ਜੁਲਾਈ 2021

       ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਪ੍ਰਧਾਨ ਬਣਨ ਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧੇਰੇ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੇ ਸੂਬੇ ਵਿਚ ਖੁਸ਼ੀ ਦੀ ਲਹਿਰ ਹੈ।

Advertisement

         ਚੰਡੀਗੜ੍ ਵਿਖੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਲਈ ਇਸ ਸਮਾਗਮ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਤੋਂ  ਕਾਂਗਰਸੀ ਆਗੂ ਹਰਜਿੰਦਰ ਸਿੰਘ ਬਿੱਟੂ ਸੰਘਾ ਦੀ ਅਗਵਾਈ ਵਿੱਚ ਸੀਨੀਅਰ ਐਡਵੋਕੇਟ ਗੁਲਸ਼ਨ ਮੌਂਗਾ, ਧਰਮਜੀਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਬਲਾਕ ਚੇਅਰਮੈਨ ਬਲਬੀਰ ਬਾਠ, ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ, ਮੀਤ ਪ੍ਰਧਾਨ ਮਿਸ਼ਾਲ ਗਾਚਲੀ, ਮੀਤ ਪ੍ਰਧਾਨ ਰਜਿੰਦਰ ਸਿੱਪੀ, ਰਜਿੰਦਰ ਛਾਬੜਾ ਵਾਈਸ ਚੇਅਰਮੈਨ ਪੇਡਾ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਾਸਟਰ ਗੁਲਜ਼ਾਰ ਸਿੰਘ ਦੀ ਦੇਖ ਰੇਖ ਹੇਠ 500 ਦੇ ਕਰੀਬ ਬੱਸਾਂ ਅਤੇ ਕਾਰਾਂ ਦਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ।

         ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਾਬਕਾ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਦੇਸ਼ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਰਾਸ਼ਟਰੀ ਸੈਕਟਰੀ ਪ੍ਰਿਯੰਕਾ ਗਾਂਧੀ ਵੱਲੋ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨਾ ਸੂਬੇ ਅਤੇ ਪਾਰਟੀ ਲਈ ਇਕ ਵਰਦਾਨ ਸਾਬਤ ਹੋਵੇਗੀ।  ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਦੀ ਏਕਤਾ ਹੋਰ ਮਜ਼ਬੂਤ ਹੋਵੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਅਪਣੀ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ,

ਕਿਉਂਕਿ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨ ਸੂਬੇ ਵਿਚ ਜਿੱਥੇ ਵਿਕਾਸ ਦੇ ਕੰਮਾਂ ਵਿਚ ਤੇਜੀ ਆਏਗੀ ਉਥੇ ਹੀ ਹੇਠਲੇ ਪੱਧਰ ਦੇ ਨੌਜਵਾਨਾਂ ਕਾਂਗਰਸ ਵਰਕਰਾ ਨੂੰ ਵੀ ਵਧੇਰੇ ਤਾਕਤ ਮਿਲੀ ਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੂਰੇ ਸੂਬੇ ਵਿਚ ਵਿਕਾਸ ਦੇ ਕੰਮਾ ਵਿਚ ਤੇਜੀ ਆਏਗੀ ਅਤੇ ਫਿਰੋਜ਼ਪੁਰ ਵਿਚ ਵੀ ਵਿਕਾਸ ਦੇ ਕਈ ਹੋਰ ਪ੍ਰਾਜੈਕਟ ਮਨਜ਼ੂਰ ਕਰਵਾਏ ਜਾਣਗੇ । ਇਸ ਮੌਕੇ ਦਫਤਰ ਇੰਚਾਰਜ ਸੁਰਜੀਤ ਸਿੰਘ ਸੇਠੀ, ਭਗਵਾਨ ਸਿੰਘ ਭੁੱਲਰ, ਮਾਰਕਸ ਭੱਟੀ ਅਤੇ ਕਾਂਗਰਸ ਵਰਕਰਜ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!