ਅੰਡਰ ਟ੍ਰਾਇਲ ਰਿਵਿਊ ਕਮੇਟੀ, ਸੰਗਰੂਰ ਦੀ ਹੋਈ ਹਫਤਾਵਾਰ ਮੀਟਿੰਗ
ਹਰਪ੍ਹੀ਼ਤ ਕੌਰ ਬਬਲੀ, ਸੰਗਰੂਰ, 22 ਜੁਲਾਈ 2021
ਜਿਲਾ ਕਾਨੂੰਨੀੇ ਸੇਵਾਵਾਂ ਅਥਾਰਟੀ ਵੱਲੋਂ ਮਾਣਯੋਗ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਪ੍ਰਧਾਨਗੀ ਹੇਠ ਅੰਡਰ ਟ੍ਰਾਏਲ ਰਿਵਿਊ ਕਮੇਟੀ, ਸੰਗਰੂਰ ਦੀ ਮੀਟਿੰਗ ਹੋਈ। ਮੀਟਿੰਗ ਦੋਰਾਨ ਜਿਲ੍ਹਾ ਜੇਲ ਸੰਗਰੂਰ ਅਤੇ ਸਬ ਜੇਲ ਮਾਲੇਰਕੋਟਲਾ `ਚ ਬੰਦ ਵਿਚਾਰ ਅਧੀਨ ਬੰਦੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਜਿਲਾ ਅਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਚ ਅੰਡਰ ਟ੍ਰਾਇਲ ਰਿਵਿਊ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਚ ਵਿਚਾਰ ਅਧੀਨ ਬੰਦੀਆਂ ਦੇ ਸਬੰਧ ਚ ਵਿਸਥਾਰ ਪੂਰਵਕ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਜਿਵੇਂ ਕਿ ਕਿੰਨੇ ਵਿਚਾਰ ਅਧੀਨ ਬੰਦੀ 436 (ਸੀ.ਆਰ.ਪੀ.ਸੀ.) ਜਾਂ 436-ਏ (ਸੀ.ਆਰ.ਪੀ.ਸੀ.) ਅੰਤਰਗਤ ਰਿਹਾਅ ਹੋਣ ਦੇ ਯੋਗ ਹਨ । ਇਸ ਤੋਂ ਇਲਾਵਾ ਰਾਜ਼ੀਨਾਮੇ ਯੋਗ ਮੁੱਕਦਮਿਆਂ `ਚ ਬੰਦ ਬੰਦੀ, ਬੀਮਾਰੀਆਂ ਨਾਲ ਜੂਝ ਰਹੇ ਬੰਦੀ, ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ, 107/151 (ਸੀ.ਆਰ.ਪੀ.ਸੀ.) ਨਾਲ ਸਬੰਧਤ ਬੰਦੀ 19 ਤੋਂ 21 ਸਾਲ ਦੇ ਬੰਦੀ ਅਤੇ ਉਹ ਬੰਦੀ ਜਿਨ੍ਹਾਂ ਦਾ ਚਾਲਾਨ ਨਾ ਆਉਣ ਕਰ ਕੇ ਜ਼ਮਾਨਤ `ਤੇ ਰਿਹਾਈ ਸੰਭਵ ਹੋਵੇ ਆਦਿ ਬਾਰੇ ਚਰਚਾ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਲਾਕਡਾਉਣ ਦੌਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਤਾਲਮੇਲ ਰਾਹੀਂ ਬਹੁਤ ਸਾਰੇ ਬੰਦੀਆਂ ਨੂੰ ਜ਼ਮਾਨਤ `ਤੇ ਰਿਹਾਅ ਕੀਤਾ ਗਿਆ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ । ਮੀਟਿੰਗ `ਚ ਪੁਲਸ ਪ੍ਰਸ਼ਾਸਨ ਵੱਲੋਂ ਸ਼੍ਰੀ ਬੂਟਾ ਸਿੰਘ ਡੀ.ਐਸ.ਪੀ. (ਹੈਡਕੁਆਟਰ), ਸੰਗਰੂਰ, ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼੍ਰੀ ਪਰਮੋਦ ਸਿੰਗਲਾ ਅਸੀਸਟੈਂਟ ਕਮਿਸ਼ਨਰ (ਜ), ਸੰਗਰੂਰ, ਮੈਡਮ ਦੀਪਤੀ ਗੋਇਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ, ਸੁਪਰਡੈਂਟ ਜਿਲਾ ਜੇਲ, ਸੰਗਰੂਰ ਤੇ ਡਿਪਟੀ ਸੁਪਰਡੈਂਟ ਸਬ ਜੇਲ ਮਲੇਰਕੋਟਲਾ ਮੈਂਬਰ ਹਾਜਰ ਸਨ ।