ਲੋਕਾਂ ਦੀਆ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੋ ਵਾਰਡਾਂ ਚ ਪੰਜ ਕੱਚੀਆਂ ਗਲੀਆਂ ਨੂੰ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕਰਨ ਲਈ ਕੁਲ ਲਾਗਤ ਸਾਢੇ ਪੰਤਾਲੀ ਲੱਖ ਰੁਪਏ ਆਈ – ਦਵਿੰਦਰ ਸਿੰਘ ਘੁਬਾਇਆ
ਬੀ ਟੀ ਐਨ , ਫਾਜ਼ਿਲਕਾ 19 ਜੁਲਾਈ 2021
ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 18 ਅਤੇ 19 ਦੀਆ ਪੰਜ ਇੰਟਰ ਲੋਕ ਟਾਇਲ ਸੜਕ ਦਾ ਕੰਮ ਚਾਲੂ ਕੀਤਾ ਗਿਆ ਜੋ ਪਹਿਲਾ ਕਈ ਸਾਲਾਂ ਤੋਂ ਕੱਚੀਆਂ ਹੋਣ ਕਰਕੇ ਮੁੱਹਲਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਆਪਣੀ ਟੀਮ ਨਾਲ ਮੁਹੱਲਾ ਆਨੰਦ ਪੁਰ ਤੋ ਆਪਣੇ ਹੱਥ ਨਾਲ ਟਪਾ ਲਗਾ ਕੇ ਕੰਮ ਨੂੰ ਚਾਲੂ ਕੀਤਾ ਗਿਆ। ਸ. ਘੁਬਾਇਆ ਨੇ ਕਿਹਾ ਕਿ ਲੋਕਾਂ ਦੀਆ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੋ ਵਾਰਡਾਂ ਚ ਪੰਜ ਕੱਚੀਆਂ ਗਲੀਆਂ ਨੂੰ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕਰਨ ਲਈ ਕੁਲ ਲਾਗਤ ਸਾਢੇ ਪੰਤਾਲੀ ਲੱਖ ਰੁਪਏ ਆਈ ਹੈ।
ਸ. ਘੁਬਾਇਆ ਨੇ ਮੁਹੱਲਾ ਵਾਸੀਆਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਸ਼ਿਕਾਇਤਾਂ ਦਾ ਹੱਲ ਕੀਤਾ।ਸ. ਘੁਬਾਇਆ ਨੇ ਹਰ ਗਲੀ ਜਾ ਕੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਫਾਜ਼ਿਲਕਾ ਦੇ ਹਰੇਕ ਵਾਰਡਾਂ ਅਤੇ ਪਿੰਡਾਂ ਚ ਵਿਕਾਸ ਦੇ ਕੰਮਾਂ ਦੀ ਹਨੇਰੀ ਆਈ ਹੋਈ ਹੈ।ਸ. ਘੁਬਾਇਆ ਨੇ ਮੌਕੇ ਤੇ ਫੋਨ ਜਰੀਏ ਸੀਵਰੇਜ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਗੋਲਡੀ ਝਾਂਬ ਹਲਕਾ ਇੰਚਾਰਜ ਮਿਸ਼ਨ ਫਤਹਿ 2022, ਮਨੋਹਰ ਸਿੰਘ ਮੁਜੈਦੀਆ ਚੇਅਰਮੈਨ, ਅਸ਼ਵਨੀ ਕੁਮਾਰ ਸੇਠੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਾਜ਼ਿਲਕਾ, ਬਾਉ ਰਾਮ ਉੱਪ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਅਸ਼ਵਨੀ ਕੁਮਾਰ ਐਮ ਸੀ, ਗੌਰਵ ਨਾਰੰਗ, ਜਗਦੀਸ਼ ਕੁਮਾਰ ਬਸਵਾਲਾ ਐਮ ਸੀ, ਮਹਿੰਦਰ ਸਿੰਘ, ਸੁਰਜੀਤ ਸਿੰਘ ਐਮ ਸੀ, ਸਾਵਨ ਸਿੰਘ ਐੱਮ ਸੀ, ਅਵੀ ਗੁੰਬਰ, ਲਕੀ ਰਾਠੌਰ, ਬੂਟਾ ਸਿੰਘ, ਬਾਬਾ ਸੁਨਿਲ ਕੁਮਾਰ ਗੁਗਲਾਨੀ, ਗੁਰਨਾਮ ਸਿੰਘ, ਰਕੇਸ਼ ਕੁਮਾਰ ਗਰੋਵਰ, ਰਾਜ ਕੁਮਾਰ, ਗੋਰਾ, ਬਲਵਿੰਦਰ ਸਿੰਘ, ਸਤਾ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਨੀਲਾ ਮਦਾਨ, ਪਰਮਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਅਮਰੀਕ ਚੰਦ ਠੇਕੇਦਾਰ, ਪ੍ਰੇਮ ਕੁਮਾਰ ਨਗਰ ਕੌਂਸਲ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ