ਸੀ ਆਈ ਏ ਸਰਹਿੰਦ ਵੱਲੋਂ ਜਾਅਲੀ ਦਸਤਾਵੇਜ਼  ਤਿਆਰ ਕਰਕੇ ਦੋਸ਼ੀਆਂ ਦੀਆਂ ਜਮਾਨਤਾਂ ਕਰਵਾਉਣ ਵਾਲਾ ਗਿਰੋਹ ਕਾਬੂ

Advertisement
Spread information

ਹੁਣ ਤੱਕ ਜਿਲ੍ਹਾ ਮੋਹਾਲੀ, ਜਿਲ੍ਹਾ ਪਟਿਆਲਾ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆ ਅਦਾਲਤਾ ਵਿੱਚ ਵੱਖ ਵੱਖ ਮੁਕੱਦਮਿਆਂ ਦੇ ਦੋਸ਼ੀਆਂ ਦੀਆਂ ਜਮਾਨਤਾਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਤੇ ਕਰਵਾਈਆਂ ਹਨ। 

ਬੀ ਟੀ ਐਨ, ਫਤਹਿਗੜ੍ਹ ਸਾਹਿਬ, 16 ਜੁਲਾਈ  

                         ਸ੍ਰੀਮਤੀ ਅਮਨੀਤ ਕੌਂਡਲ ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਅਧਾਰ ਤੇ ਰਾਜਨ ਦਾਸ ਪੁੱਤਰ ਗਰੀਬ ਦਾਸ ਵਾਸੀ ਡਕਸਈ ਥਾਣਾ ਧਰਮਪੁਰ ਜਿਲ੍ਹਾ ਸੋਲਨ (ਹਿਮਾਚਲ ਪ੍ਰਦੇਸ) ਹਾਲ ਡਾਲੀਆ ਵਿਹਾਰ ਰਾਜਪੁਰਾ ਜਿਲ੍ਹਾ ਪਟਿਆਲਾ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ 429 ਭਰਤ ਕਲੌਨੀ ਪੁਰਾਣਾ ਰਾਜਪੁਰਾ, ਲਖਵੀਰ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਪਿੰਡ ਜੰਡੋਲੀ ਥਾਣਾ ਘਨੌਰ ਜਿਲ੍ਹਾ ਪਟਿਆਲਾ ਹਾਲ 115, ਸਾਹਮਣੇ ਗੀਤਾ ਭਵਨ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਅਤੇ ਜਸਵੀਰ ਕੌਰ ਪਤਨੀ ਲੇਟ ਬਲਵੀਰ ਚੰਦ ਵਾਸੀ ਪਿੰਡ ਮਿਰਜਾਪੁਰ ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਉਹਨਾਂ ਪਾਸੋ 06 ਜਾਅਲੀ ਅਧਾਰ ਕਾਰਡ, 03 ਜਾਅਲੀ ਨੰਬਰਦਾਰ ਆਈ.ਡੀ ਕਾਰਡ, 03 ਸੈਟ ਜਾਅਲੀ ਬੇਲ ਬੌਂਡ ਸਬੰਧਤ ਕਾਗਜਾਤ ਜਿਹਨਾਂ ਤੇ ਕਿ ਇਹਨਾਂ ਦੋਸ਼ੀਆਂ ਦੀਆਂ ਅਸਲ ਫੋਟੋਆਂ ਅਤੇ ਗਲਤ ਨਾਮ ਪਤਾ ਪ੍ਰਿੰਟਡ ਹੈ, ਬਰਾਮਦ ਕੀਤੇ ਹਨ।

Advertisement

                 ਦੋਸ਼ੀਆਂ ਦੇ ਬਰਖਿਲਾਫ ਮੁਕੱਦਮਾ ਨੰਬਰ 131 ਮਿਤੀ 08.07.2021 ਅ/ਧ 420,467,468,471,120.ਬੀ ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਦੋਸ਼ੀਆ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦਾ ਮੇਨ ਸਰਗਨਾ ਰਾਜਨ ਦਾਸ ਹੈ ਜੋ ਕਿ ਬਹੁਤ ਹੀ ਸ਼ਾਤਿਰ ਕਿਸਮ ਦਾ ਅਪਰਾਧੀ ਹੈ, ਜਿਸ ਤੇ ਪਹਿਲਾਂ ਵੀ ਜਾਅਲੀ ਦਸਤਾਵੇਜਾ ਦੇ ਅਧਾਰ ਤੇ ਧੋਖਾਧੜੀ ਕਰਨ ਦਾ ਮੁਕੱਦਮਾ ਥਾਣਾ ਖੁਮਾਣੋਂ ਵਿਖੇ ਦਰਜ ਹੈ, ਜੋ ਕਿ ਜੇਰੇ ਸਮਾਇਤ ਅਦਾਲਤ ਫਤਹਿਗੜ੍ਹ ਸਾਹਿਬ ਵਿਖੇ ਹੈ । ਹੁਣ ਇਹਨਾਂ ਚਾਰੋ ਦੋਸ਼ੀਆਂ ਨੇ ਰਲ ਕੇ ਗਿਰੋਹ ਬਣਾਇਆ ਹੈ ਜੋ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਦੋਸ਼ੀਆਂ ਦੀਆਂ ਜਮਾਨਤਾਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਤੇ ਕਰਵਾਉਦੇ ਹਨ ਜਿਸ ਦੇ ਬਦਲੇ ਇਹ 15,000 ਤੋ 20,000 ਰੁਪਏ ਦੋਸ਼ੀ ਤੋ ਜਮਾਨਤ ਕਰਵਾਉਣ ਦੇ ਬਦਲੇ ਲੈਂਦੇ ਹਨ । ਇਹਨਾਂ ਨੇ ਹੁਣ ਤੱਕ ਜਿਲ੍ਹਾ ਮੋਹਾਲੀ, ਜਿਲ੍ਹਾ ਪਟਿਆਲਾ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆ ਅਦਾਲਤਾ ਵਿੱਚ ਵੱਖ ਵੱਖ ਮੁਕੱਦਮਿਆਂ ਦੇ ਦੋਸ਼ੀਆਂ ਦੀਆਂ ਜਮਾਨਤਾਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਤੇ ਕਰਵਾਈਆਂ ਹਨ।

            ਜਿਸ ਦੇ ਕਾਰਨ ਹੀ ਦੋਸ਼ੀ ਬਾਅਦ ਵਿੱਚ ਪੀ.ਓ ਬਣ ਜਾਂਦੇ ਹਨ ਕਿਉਕਿ ਜਮਾਨਤੀ ਦੇ ਦਸਤਾਵੇਜ਼ ਹੀ ਜਾਅਲੀ ਹੁੰਦੇ ਹਨ। ਦੋਸ਼ੀਆ ਦੀ ਪੁੱਛਗਿੱਛ ਦੇ ਅਧਾਰ ਤੇ ਕੋਰਟ ਕੰਪਲੈਕਸ ਮੋਹਾਲੀ ਵਿਖੇ ਵਕੀਲਾਂ ਦੇ ਮੁਨਸ਼ੀਆਂ ਦੇ ਜਾਣਕਾਰ ਅਰਵਿੰਦ ਕੁਮਾਰ ਉਰਫ ਬਿੱਲਾ ਪੁੱਤਰ ਲੇਟ ਮੇਨਪਾਲ ਵਾਸੀ ਖਰੜ ਜਿਲ੍ਹਾ ਮੋਹਾਲੀ ਨੂੰ ਵੀ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਕਿਉਕਿ ਅਰਵਿੰਦ ਕੁਮਾਰ ਨੇ ਇਹਨਾਂ ਦੋਸ਼ੀਆਂ ਨਾਲ ਰਲ ਕੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਤੇ ਮੋਹਾਲੀ ਅਦਾਲਤ ਵਿੱਚੋ ਦੋਸ਼ੀਆਂ ਦੀਆਂ ਜਮਾਨਤਾਂ ਕਰਵਾਈਆਂ ਹਨ।ਸਾਰੇ ਦੋਸ਼ੀ ਪੁਲਿਸ ਰਿਮਾਂਡ ਤਹਿਤ ਜੇਰੇ ਪੁਲਿਸ ਹਿਰਾਸਤ ਹਨ ਜਿਹਨਾਂ ਤੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਦੇ ਨਾਲ ਇਸ ਧੰਦੇ ਨਾਲ ਜੁੜੇ ਹੋਰ ਵੀ ਅਪਰਾਧੀ ਸਾਹਮਣੇ ਆਉਣਗੇ।ਇਹ ਜਾਅਲੀ ਦਸਤਾਵੇਜ਼ ਕਿੱਥੋ ਬਣਵਾਉਦੇ ਹਨ ਤੋ ਲੈ ਕੇ ਵੱਖ ਵੱਖ ਅਦਾਲਤਾਂ ਵਿੱਚ ਕਿਹੜੇ ਕਿਹੜੇ ਵਕੀਲਾਂ ਜਾਂ ਵਕੀਲਾਂ ਦੇ ਮੁਨਸ਼ੀਆਂ ਨਾਲ ਇਹਨਾਂ ਦੇ ਸਬੰਧ ਹਨ ਉਹਨਾਂ ਸਾਰਿਆ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਰਾਜਨ ਦਾਸ ਤੇ ਪਹਿਲਾ ਦਰਜ ਮੁਕੱਦਮਾ:- ਮੁਕੱਦਮਾ ਨੰਬਰ 104 ਮਿਤੀ 31.08.16 / 420,468,471, 120.ਬੀ ਹਿੰ:ਦੰ: ਥਾਣਾ ਖੁਮਾਣੋ। (ਜੇਰੇ ਸਮਾਇਤ ਫਗਸ)

Advertisement
Advertisement
Advertisement
Advertisement
Advertisement
error: Content is protected !!