ਨਵ ਵਿਆਹਿਆ ਜੋੜਾ ਕਿਸਾਨੀ ਝੰਡੇ ਲੈ ਕੇ ਪੁੱਜਿਆ ਮਹਿਲ ਕਲਾਂ ਦੇ ਪੱਕੇ ਮੋਰਚੇ ਚ

Advertisement
Spread information

ਕਿਸਾਨ ਆਗੂਆਂ ਵੱਲੋਂ ਨਵ ਵਿਆਹੇ ਜੋੜੇ ਦਾ ਸਨਮਾਨ

 ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ, ਮਹਿਲ ਕਲਾਂ, 16 ਜੁਲਾਈ 2021
    ਪਿਛਲੇ 10 ਮਹੀਨਿਆਂ ਤੋਂ ਮਹਿਲ ਕਲਾਂ ਟੋਲ ਪਲਾਜ਼ੇ ਤੇ ਲੱਗੇ ਪੱਕੇ ਮੋਰਚੇ ਚ ਇਕ ਨਵ ਵਿਆਹੇ ਜੋੜੇ ਨੇ ਪੁੱਜ ਕੇ ਸੰਘਰਸ਼ ਚ ਜੁਟੇ ਰਹਿਣ ਦਾ ਸੱਦਾ ਦਿੱਤਾ। ਕਿਸਾਨੀ ਸੰਘਰਸ਼ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਰਗਰਮ ਨੌਜਵਾਨ ਆਗੂ ਜੱਗਾ ਸਿੰਘ ਛਾਪਾ ਦੀ ਭਤੀਜੀ ਅਤੇ ਪਰਮਜੀਤ ਸਿੰਘ ਛਾਪਾ ਦੀ ਪੁੱਤਰੀ ਕਮਲਜੀਤ ਕੌਰ ਅਤੇ ਉਸ ਦੇ ਹਮਸਫਰ ਸੁਰਿੰਦਰਪਾਲ ਸਿੰਘ ਬੁੱਟਰ ਵਾਸੀ  ਨੱਥੋਵਾਲ  (ਲੁੁਧਿਆਣਾ) ਨੇ ਆਨੰਦ ਕਾਰਜ ਕਰਵਾਉਣ ਤੋਂ ਬਾਅਦ ਮਹਿਲ ਕਲਾਂ ਟੋਲ ਪਲਾਜ਼ੇ ਤੇ ਲੱਗੇ ਮੋਰਚੇ ਚ ਸ਼ਮੂਲੀਅਤ ਕੀਤੀ। ਇਸ ਮੌਕੇ ਨੱਥੋਵਾਲ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਚ ਆਰਥਿਕ  ਸਹਿਯੋਗ ਵੀ ਕੀਤਾ।
            ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,  ਸ਼ੇਰ ਸਿੰਘ ਖ਼ਾਲਸਾ, ਗੁਰਮੇਲ ਸਿੰਘ ਠੁੱਲੀਵਾਲ, ਜਥੇਦਾਰ ਅਜਮੇਰ ਸਿੰਘ  ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਚ ਨੌਜਵਾਨਾਂ ਦਾ ਅਹਿਮ ਰੋਲ ਹੈ, ਪਹਿਲੇ ਦਿਨ ਤੋਂ ਹੀ ਨੌਜਵਾਨ ਲੜਕੇ ਅਤੇ ਲੜਕੀਆਂ ਇਸ ਸੰਘਰਸ਼ ਚ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਵਰਗ ਸੁਚੇਤ ਹੋ ਕੇ ਆਪਣੇ ਹੱਕਾਂ ਲਈ ਲਗਾਤਾਰ ਲਾਮਬੰਦ ਹੋ ਰਿਹਾ ਹੈ, ਅੱਜ ਪੰਜਾਬ ਦੇ ਲੋਕ ਹਰ ਖ਼ੁਸ਼ੀ ਦੇ ਸਮਾਗਮ ਸਮੇਂ ਕਿਸਾਨੀ ਮੋਰਚੇ ਚ ਸ਼ਾਮਲ ਹੋਣਾ ਆਪਣਾ ਫਰਜ਼ ਸਮਝਦੇ ਹਨ।
        ਇਸ ਮੌਕੇ ਸਮੂਹ ਆਗੂਆਂ ਨੇ ਪਿੰਡ ਛਾਪਾ ਦੇ ਪਰਿਵਾਰ ਅਤੇ ਪਿੰਡ ਨੱਥੋਵਾਲ ਦੇ ਪਰਿਵਾਰ ਨੂੰ ਇਸ ਵਿਆਹ ਦੀ ਵਧਾਈ ਦਿੰਦਿਆਂ ਹੋਰਨਾ ਨੌਜਵਾਨਾਂ ਨੂੰ ਵੀ ਇਸ ਕਾਰਜ ਤੋਂ ਸੇਧ ਲੈਂਦਿਆਂ ਭਰਵਾਂ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਕਮਲਦੀਪ ਕੌਰ ਅਤੇ ਸੁਰਿੰਦਰਪਾਲ ਸਿੰਘ ਬੁੱਟਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਸਿੰਘ, ਇੰਦਰਵੀਰ ਸਿੰਘ, ਜਸਕਰਨ ਸਿੰਘ, ਸੂਬੇਦਾਰ ਗੁਰਬਖਸ ਸਿੰਘ,ਰਣਜੀਤ ਸਿੰਘ ਬੁੱਟਰ ਮਨਜੋਤ ਕੌਰ ਬੁੱਟਰ,ਜੀਤ ਸਿੰਘ ਹਾਂਗਕਾਂਗ ਅਤੇ ਢਾਡੀ ਪਰਮਜੀਤ ਸਿੰਘ ਖਾਲਸਾ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!