ਮਸਲਾ ਮੌੜ ਦੀ ਸੜਕ ਦਾ ਜਥੇਬੰਦੀਆਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ ਸੰਘਰਸ਼ ਦੀ ਚਿਤਾਵਨੀ

Advertisement
Spread information

ਮਸਲਾ ਮੌੜ ਦੀ ਸੜਕ ਦਾ ਜਥੇਬੰਦੀਆਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ , ਸੰਘਰਸ਼ ਦੀ ਚਿਤਾਵਨੀ

ਪਰਦੀਪ ਕਸਬਾ  , ਬਰਨਾਲਾ,14 ਜੁਲਾਈ 2021

           ਜ਼ਿਲ੍ਹੇ ਦੇ ਵੱਡੇ ਪਿੰਡ ਮੌੜ ਨੂੰ ਸੁਖਪੁਰਾ ਚੌਂਕ ਤੋ ਜਾਂਦੀ ਸੜਕ ਦੀ ਖ਼ਸਤਾ ਹਾਲਤ ਨੂੰ ਲੈਕੇ ਜਿੱਥੇ ਕੁਝ ਸਮਾਂ ਪਹਿਲਾਂ ਉਸ ਖੇਤਰ ਦੇ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ,ਉਥੇ ਅੱਜ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਏ ਡੀ ਸੀ ਵਿਕਾਸ ਨੂੰ ਮੰਗ ਪੱਤਰ ਦੇ ਕੇ ਸੜਕ ਨੂੰ ਤੁਰੰਤ ਬਣਾਉਣ ਦੀ ਮੰਗ ਕੀਤੀ ਹੈ।
ਨੇੜਲੇ ਪਿੰਡਾਂ ਦੁਲਮਸਰ,ਧਰਮਪੁਰਾ, ਮਕਸੁਥਾ,ਬੁਰਜ,ਸਹਿਣਾ, ਰਾਈਆ,ਦਰਾਕਾ,ਬੱਲੋਕੇ,ਜੰਡਸਰ ਅਤੇ ਕੋਠੇ ਈਸ਼ਰ ਸਿੰਘ ਵਾਲਾ ਨੂੰ ਮਿਲਾਉਂਦੀ ਇਸ ਸੜਕ ਦੀ ਪਿਛਲੇ ਲੰਬੇ ਸਮੇਂ ਤੋਂ ਹਾਲਤ ਤਰਸਯੋਗ ਹੈ।

Advertisement

       ਇਹਨਾਂ ਪਿੰਡਾਂ ਦੇ ਵਿਅਕਤੀਆਂ ਦੇ ਦਸਤਖਤਾਂ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਆਗੂਆਂ। ਗੋਰਾ ਸਿੰਘ ਢਿੱਲਵਾਂ, ਡਾਕਟਰ ਮਨਜੀਤ ਰਾਜ,ਗੁਰਦੀਪ ਸਿੰਘ,ਜਸਵੀਰ ਸਿੰਘ,ਜਗਤਾਰ ਸਿੰਘ,ਹਰਨੈਬ ਸਿੰਘ,ਐਡਵੋਕੇਟ ਸਰਬਜੀਤ ਸਿੰਘ ਮਾਨ,ਐਡਵੋਕੇਟ ਜਸਵੀਰ ਸਿੰਘ, ਮੱਘਰ ਸਿੰਘ ਅਤੇ ਗੁਰਮੀਤ ਸਿੰਘ ਆਦਿ ਨੇ ਕਿਹਾ ਕਿ ਜੇਕਰ ਜਲਦ ਤੋ ਜਲਦ ਸੜਕ ਨੂੰ ਨਾ ਬਣਾਇਆ ਗਿਆ ਤਾਂ ਸਮੂਹ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਸੰਘਰਸ਼ ਆਰੰਭ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!