#NO_LAND_NO_LIFE
#ਜ਼ਮੀਨ_ਨਹੀਂ_ਤਾਂ_ਜੀਵਨ_ਨਹੀਂ , ਨੂੰ ਲੈ ਪਿੰਡਾਂ ਵੱਲ ਕੀਤਾ ਜਾਵੇਗਾ ਕੂਚ – ਕਿਰਤੀ ਕਿਸਾਨ ਯੂਨੀਅਨ
ਪਰਦੀਪ ਕਸਬਾ, ਬਰਨਾਲਾ, 14 ਜੁਲਾਈ 2020
ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਜ਼ਮੀਨ ਨਹੀਂ ਤਾਂ ਜੀਵਨ ਨਹੀਂ(NO LAND NO LIFE) ਮੁਹਿੰਮ ਤਹਿਤ ਅੱਜ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਹਰਸ਼ਾ ਛੀਨਾ (ਅੱਡਾ ਕੁੱਕੜਾਵਾਲਾ) ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਜਥੇਬੰਦੀ ਦੇ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਿਲੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਸੰਸਦ ਮੈਂਬਰਾਂ ਨੂੰ ਸੰਸਦ ਚੋਂ ਵਾਕਅਉਟ ਨਾ ਕਰਕੇ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਕੇਂਦਰ ਸਰਕਾਰ ਉਪਰ ਦਬਾਅ ਬਣਾਉਣ ਸਬੰਧੀ ਚਿਤਾਵਨੀ ਪੱਤਰ ਦੇਣ ਅਤੇ 22 ਤੋਂ ਜੁਲਾਈ ਦਿੱਲੀ ਮੋਰਚੇ ਵਿੱਚ ਤਰਤੀਬ ਵਾਰ ਜੱਥੇ ਭੇਜਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪਿੰਡਾਂ ,ਸ਼ਹਿਰਾਂ, ਮੁਹੱਲਿਆਂ, ਅਦਾਰਿਆਂ ਵਿੱਚ ਜਥੇਬੰਦੀ ਨੇ ਜ਼ਮੀਨ ਨਹੀਂ ਤਾਂ ਜੀਵਨ ਨਹੀਂ ਮੁਹਿੰਮ ਨੂੰ ਲੈ ਕੇ ਜਾਣ ਲਈ ਆਗੂ ਟੀਮਾਂ ਬਣਾ ਕੇ ਅੱਜ ਜਿੰਮੇਵਾਰੀਆਂ ਲਾਈਆਂ ਗਈਆਂ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਜ਼ਰਬਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਜਿਲ੍ਹੇ ਦੇ ਹੋਰ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜਿਲ੍ਹਾ ਕਮੇਟੀ ਤੋਂ ਇਲਾਵਾ ਪਿੰਡਾਂ ਦੀਆਂ ਆਗੂ ਕਮੇਟੀਆਂ ਦੇ ਨੁਮਾਇੰਦੇ ਵੀ ਹਾਜ਼ਿਰ ਸਨ।