ਗਰੇਮੈਟਰ ਆਈਲੈਟਸ ਇੰਸਟੀਚਿਊਟ ਦੇ ਮਾਲਿਕ ਨੇ ਖੁਦ ਨੂੰ ਮਾਰੀ ਗੋਲੀ
ਹਰਿੰਦਰ ਨਿੱਕਾ , ਬਰਨਾਲਾ 8 ਜੁਲਾਈ 2021
ਗਰੇਮੈਟਰ ਆਈਲੈਟਸ ਇੰਸਟੀਚਿਊਟ ਦੇ ਮਾਲਿਕ ਨੇ ਬਰਨਾਲਾ ਦੇ 22 ਏਕੜ ਖੇਤਰ ਵਿੱਚ ਸਥਿਤ ਹੋਟਲ ਸੋਲੀਟੇਅਰ ਦੇ ਕਮਰੇ ਵਿੱਚ, ਭਗਵੰਤ ਰਾਜ ਨੇ ਖੁਦ ਨੂੰ ਸ਼ੱਕੀ ਹਾਲਤਾਂ ਵਿਚ ਆਪਣੇ ਪਿਸਤੌਲ ਨਾਲ ਗੋਲੀ ਮਾਰ ਲਈ ਹੈ । ਭਗਵੰਤ ਰਾਜ ,ਪਿੰਡ ਵੱਡੇ ਰਾਊਕੇ, ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ । ਭਗਵੰਤ ਰਾਜ ਜੋਤਿਸ਼ ਦਾ ਕੰਮ ਵੀ ਕਰਦਾ ਸੀ । ਇਸ ਦੇ ਬਰਨਾਲਾ, ਮਾਨਸਾ ਤੇ ਬੱਧਨੀ ਕਲਾਂ ਵਿਖੇ ਸੈਂਟਰ ਚੱਲ ਰਹੇ ਹਨ। ਕੁੱਝ ਦਿਨ ਤੋਂ ਭਗਵੰਤ ਰਾਜ ਨੇ ਹੋਟਲ ਦਾ ਕਮਰਾ ਕਿਰਾਏ ਤੇ ਲਿਆ ਹੋਇਆ ਸੀ। ਪੁਲਿਸ ਮੌਕੇ ਤੇ ਪਹੁੰਚ ਗਈ।