ਡੀ.ਈ.ਉ ਵੱਲੋਂ ਪ੍ਰਿਤਪਾਲ ਬਾਜਕ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਫੁੱਲਾਂ ਦੇ ਗੁਲਦਸਤਿਆ ਨਾਲ ਕੀਤਾ ਨਿੱਘਾ ਸਵਾਗਤ
ਲੋਕੇਸ਼ ਕੌਸ਼ਲ , ਬਠਿੰਡਾ 28 ਜੂਨ 2021
ਕੌਣ ਕਹਿਤਾ ਹੈ, ਆਸਮਾਨ ਮੇਂ ਛੇਦ ਨਹੀਂ ਹੋਤਾ, ਜ਼ਰਾ ਤਬੀਅਤ ਤੇ ਪੱਥਰ ਉਛਾਲੋ ਤੋ ਸਹੀ, ਇਸ ਸ਼ੇਅਰ ਦੀਆਂ ਲਾਈਨਾਂ ਨੂੰ ਸੱਚ ਸਾਬਿਤ ਕਰਕੇ ਦਿਖਾਇਆ ਹੈ, ਤੱਪੜਾਂ ਮਾਰਕਾ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚੋਂ ਪੜ੍ਹ ਕੇ ਸੂਬਾ ਪੱਧਰੀ ਵੱਕਾਰੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰਿਤਪਾਲ ਸਿੰਘ ਬਾਜਕ ਨੇ। ਪ੍ਰਿਤਪਾਲ ਸਿੰਘ ਬਾਜਕ ਨੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੀ ਪ੍ਰੀਖਿਆ ਪਾਸ ਕਰ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵੱਡਾ ਚੈਲੇਂਜ ਕੀਤਾ ਹੈ ।
ਕੌਣ ਹੈ ਪ੍ਰਿਤਪਾਲ ਸਿੰਘ ਬਾਜਕ , ਜੀਹਦੀ ਹੋਈ ਚਰਚਾ!
ਪ੍ਰਿਤਪਾਲ ਸਿੰਘ ਬਾਜਕ ਦਾ ਜਨਮ ਪਿਤਾ ਸੁਖਰਾਜ ਸਿੰਘ ਦੇ ਘਰ 03 ਸਤੰਬਰ 1997 ਨੂੰ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਹੋਇਆ । ਉਨਾਂ ਆਪਣੀ ਮੁੱਢਲੀ ਸਿੱਖਿਆ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਬਾਜਕ ਅਤੇ ਛੇਵੀਂ ਤੋਂ ਦਸਵੀਂ ਜਮਾਤ ਦੀ ਪ੍ਰੀਖਿਆ ਸਰਕਾਰੀ ਹਾਈ ਸਕੂਲ ਬਾਜਕ ਅਤੇ ਸੈਕੰਡਰੀ ਸਿੱਖਿਆ ਸਰਕਾਰੀ ਆਦਰਸ਼ ਸਕੂਲ ਨੰਦਗੜ੍ਹ ਬਠਿੰਡਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਸੈਸ਼ਨ 2014-17 ਤੱਕ ਬੀ.ਐਸ. ਸੀ ਨਾਨ- ਮੈਡੀਕਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਪਾਸ ਕੀਤੀ। ਉਸ ਨੇ ਮਨ ਹੀ ਮਨ ਇੱਕ ਸੁਪਨਾ ਸਿਰਜਿਆ ਕਿ ਉਹ ਪੱਛੜੇ ਵਰਗ ਅਤੇ ਖ਼ੇਤਰ ਵਿੱਚੋਂ ਉੱਪਰ ਉੱਠ ਕੇ ਇੱਕ ਉੱਚ ਅਧਿਕਾਰੀ ਅਹੁਦੇ ਤੇ ਕੰਮ ਕਰੇਗਾ। ਜਿੱਥੇ ਵਿਦਿਆਰਥੀ ਉੱਚ ਅਹੁਦੇ ਲਈ ਤਿਆਰੀ ਤੇ ਕੋਚਿੰਗ ਚੰਡੀਗੜ੍ਹ ਰਾਜਧਾਨੀ ਵਰਗੇ ਜਾਂ ਵੱਡੇ ਸ਼ਹਿਰਾਂ ਵਿੱਚ ਰਹਿ ਕੇ ਕੋਚਿੰਗ ਸੈਂਟਰਾਂ ਤੇ ਕਰਦੇ ਹਨ। ਇਸ ਦੇ ਉਲਟ ਪ੍ਰਿਤਪਾਲ ਸਿੰਘ ਬਾਜਕ ਨੇ ਕੋਚਿੰਗ ਟਿਊਸ਼ਨ ਤੋਂ ਬਿਨਾਂ ਹੀ ਸਾਰੀ ਪੀ.ਸੀ.ਐਸ. ਦੀ ਤਿਆਰੀ ਆਪਣੇ ਜੱਦੀ ਘਰ ਵਿੱਚ ਰਹਿ ਕੇ ਬੜੀ ਹੀ ਮਿਹਨਤ ਨਾਲ (ਪੀ.ਸੀ.ਐਸ.) ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਭਾਗ ਲਿਆ ।
ਨਤੀਜਾ ਆਇਆ ਤਾਂ ਕਰਵਾਈ ਧੰਨ ਧੰਨ
ਪੰਜਾਬ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਬੀਤੇ ਦਿਨੀਂ ਨਤੀਜਾ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਪ੍ਰਿਤਪਾਲ ਸਿੰਘ ਬਾਜਕ ਨੇ ਪੰਜਾਬ ਵਿੱਚੋਂ 50 ਵਾਂ ਰੈਂਕ ਅਤੇ ਬੀ ਸੀ ਜਾਤੀ ਵਰਗ ਵਿਚੋਂ ਚੌਥਾ ਰੈਂਕ ਹਾਸਿਲ ਕਰਕੇ ਸਰਕਾਰੀ ਸਕੂਲਾਂ ਦਾ ਅਤੇ ਬਠਿੰਡੇ ਜਿਲ੍ਹੇ ਦਾ ਅਤੇ ਪੱਛੜੇ ਖ਼ੇਤਰ ਵਿਚ ਜਾਣੇ ਜਾਂਦੇ ਹਲਕਾ ਦਿਹਾਤੀ ਵਿੱਚ ਪੈਂਦੇ ਪਿੰਡ ਬਾਜਕ ਦਾ ਨਾਮ ਰੌਸ਼ਨ ਕਰਕੇ ਪਹਿਲਕਦਮੀ ਕੀਤੀ । ਪ੍ਰਿਤਪਾਲ ਸਿੰਘ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦਿੱਤਾ ਹੈ।
ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਉਹ ਤੱਪੜਾਂ ਵਾਲੇ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਵੀ ਕੋਈ ਉੱਚ ਅਧਿਕਾਰੀ ਬਣ ਸਕਦੇ ਹਨ । ਅੱਜ ਕੱਲ੍ਹ ਬਹੁਤ ਸਾਰੇ ਮਾਪੇ ਜਿਹੜੇ ਸੋਚਦੇ ਨੇ ਕੇ ਪ੍ਰਾਈਵੇਟ ਸਕੂਲਾਂ ਨੂੰ ਮੋਟੀਆ ਫੀਸਾਂ ਦੇ ਕੇ ਹੀ ਚੰਗੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉੱਚ ਅਹੁਦੇ ਦੀਆਂ ਨੌਕਰੀਆਂ ਹਾਸਿਲ ਕਰਦੇ ਹਨ। ਪਰ ਇਹ ਧਾਰਨਾ ਅੱਜ ਗ਼ਲਤ ਸਾਬਿਤ ਹੋਈ ਹੈ, ਜੇਕਰ ਕਿਸੇ ਵਿਦਿਆਰਥੀ ਵਿੱਚ ਕਾਬਲੀਅਤ ਤੇ ਲਗਨ ਹੋਵੇ ਤਾਂ ਉਹ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਵੀ ਉੱਚ ਆਹੁਦੇ ਹਾਸਿਲ ਕਰ ਸਕਦੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵ ਪਾਲ ਗੋਇਲ ਨੇ ਸਰਕਾਰੀ ਸਕੂਲ ਵਿੱਚੋਂ ਪੜ੍ਹਨ ਵਾਲੇ ਬੱਚੇ ਪ੍ਰਿਤਪਾਲ ਸਿੰਘ ਪੁੱਤਰ ਸੁਖਰਾਜ ਸਿੰਘ ਬਾਜਕ ਵੱਲੋਂ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਜਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਬੁਲਾ ਕੇ ਪ੍ਰਿਤਪਾਲ ਸਿੰਘ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਹੋਣਹਾਰ ਵਿਦਿਆਰਥੀ ਦਾ ਫੁੱਲਾਂ ਦੇ ਗੁਲਦਸਤਿਆ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਪਰਿਵਾਰ ਅਤੇ ਪਿੰਡ ਨੂੰ ਮੁਬਾਰਕਬਾਦ ਦਿੱਤੀ ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਠਿੰਡਾ ਬਲਵੀਰ ਸਿੰਘ ਕਮਾਂਡੋ ਅਤੇ ਸੁਖਪਾਲ ਸਿੰਘ ਸਿੱਧੂ ਦੱਸਿਆ ਕੇ ਪ੍ਰਿਤਪਾਲ ਸਿੰਘ ਦੇ ਪਿਤਾ ਸੁਖਰਾਜ ਸਿੰਘ ਖ਼ੁਦ ਇੱਕ ਸਰਕਾਰੀ ਗਣਿਤ ਵਿਸ਼ੇ ਦੇ ਅਧਿਆਪਕ ਹਨ । ਜੋ ਅੱਜ ਕੱਲ੍ਹ ਸਰਕਾਰੀ ਸੈਕੰਡਰੀ ਸਕੂਲ ਝੁੰਬਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਤੋਂ ਲੈ ਕੇ ਕਾਲਜ ਤੱਕ ਦੀ ਪੜ੍ਹਾਈ ਸਰਕਾਰੀ ਸੰਸਥਾਵਾਂ ਤੋਂ ਹਾਸਿਲ ਕਰਵਾਕੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਦਾ ਨਾਮ ਰੌਸ਼ਨ ਕੀਤਾ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਦੇ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਦੱਸਿਆ ਕੇ ਵਿਦਿਆਰਥੀ ਪ੍ਰਿਤਪਾਲ ਸਿੰਘ ਨੇ ਸੈਸ਼ਨ 2012-14 ਵਿੱਚ ਨਾਨ ਮੈਡੀਕਲ ਬਾਰਵੀਂ ਜਮਾਤ ਦੀ ਪ੍ਰੀਖਿਆ ਅੱਵਲ ਦਰਜੇ ਵਿੱਚ ਪਾਸ ਕੀਤੀ , ਉਹਨਾਂ ਦੱਸਿਆ ਕੇ ਪ੍ਰਿਤਪਾਲ ਸਿੰਘ ਬਹੁਤ ਹੀ ਮਿਹਨਤੀ , ਆਗਿਆਕਾਰੀ ਅਤੇ ਰੌਸ਼ਨ ਦਿਮਾਗ ਵਾਲੇ ਵਿਦਿਆਰਥੀ ਰਹੇ ਹਨ। ਉਹਨਾਂ ਦੱਸਿਆ ਕੇ ਪ੍ਰਿਤਪਾਲ ਸਿੰਘ ਦੀ ਯਾਦਸ਼ਕਤੀ ਬਹੁਤ ਹੀ ਕਮਾਲ ਦੀ ਸੀ, ਉਹ ਹਰ ਵਿਸ਼ੇ ਵਿੱਚੋਂ ਪੂਰੇ ਪੂਰੇ ਅੰਕ ਹਾਸਿਲ ਕਰਕੇ ਉਸ ਸਮੇਂ ਆਦਰਸ਼ ਸਕੂਲ ਦਾ ਟੋਪਰ ਵਿਦਿਆਰਥੀ ਰਿਹਾ ਹੈ । ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ ਕੇ ਅੱਜ ਪ੍ਰਿਤਪਾਲ ਸਿੰਘ ਨੇ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕਰਕੇ ਆਦਰਸ਼ ਸਕੂਲ ਦਾ ਨਾਮ ਰੌਸ਼ਨ ਕੀਤਾ। ਅਸੀਂ ਮਾਪਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਪ੍ਰਿਤਪਾਲ ਸਿੰਘ ਬਾਜਕ ਦੀ ਤਰ੍ਹਾਂ ਉੱਚ ਅਹੁਦਿਆਂ ਦੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ।
ਸਨਮਾਨ ਸਮਾਰੋਹ ਮੌਕੇ ਕੌਣ ਕੌਣ ਰਿਹਾ ਹਾਜ਼ਿਰ
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ , ਉਪ ਜਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਚਰਨ ਸਿੰਘ ਬਰਾੜ, ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਬਲਾਕ ਨੋਡਲ ਅਫ਼ਸਰ ਬਠਿੰਡਾ, ਰਣਜੀਤ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ , ਲੈਕਚਰਾਰ ਜਸਵੀਰ ਸਿੰਘ ਝੁੰਬਾ ,ਗੁਰਚਰਨ ਸਿੰਘ ਸਾਇੰਸ ਸੁਪਰਵਾਈਜ਼ਰ , ਹੈੱਡ ਟੀਚਰ ਜਸਵਿੰਦਰ ਸਿੰਘ ਬਾਜਕ, ਸੁਰਜੀਤ ਕੌਰ ਸੀ.ਐਚ.ਟੀ. ਚੱਕ ਅਤਰ ਸਿੰਘ ਵਾਲਾ ਗੁਰਜੰਟ ਸਿੰਘ ਪਟਵਾਰੀ,ਮਾਸਟਰ ਰਾਮ ਸਿੰਘ ਬਾਜਕ, ਬਲਵਿੰਦਰ ਸਿੰਘ ਬਾਘਾ ਪ੍ਰਿੰ ਮਨਜੀਤ ਸਿੰਘ , ਮਨਪ੍ਰੀਤ ਸਿੰਘ , ਆਸ਼ੂ ਤੋਸ ਗੁਪਤਾ ਪ੍ਰੋਫਸਰ ਗੁਰਜੀਤ ਸਿੰਘ ਰਾਜਿੰਦਰਾ ਕਾਲਜ ਬਠਿੰਡਾ ਆਦਿ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਸਮੂਹ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ।