ਬੋਤਲ ਵਿਚ ਬੰਦ ਕਿੰਨੀ ਸ਼ਾਂਤ ਸੀ,
ਗਲਾਸੀ ਚ, ਪਾਈ ਪ੍ਰੇਸ਼ਾਨ ਹੋ ਗਈ।
ਕੁੱਝ ਹੀ ਪਲਾਂ ਚ, ਦੇਖੇ ਰੰਗ ਬਦਲੇ,
ਗਲੇ ਵਿਚੋਂ ਲੰਘ ਕੇ ਸ਼ੈਤਾਨ ਹੋ ਗਈ।
ਠੇਕੇ ਉੱਤੇ ਵਿੱਕੇ, ਕਿਸੇ ਨੂੰ ਉਜਰ ਨਹੀਂ,
ਘਰ ਵਿਚ ਕੱਢੀ, ਬਦਨਾਮ ਹੋ ਗਈ।
ਸਾਰਕਾਰ ਵੇਚੀ ਜਾਵੇ, ਕੋਈ ਦੋਸ਼ ਨਹੀਂ,
ਮੁੱਲਾ ਕਾਜੀ ਕਹਿਣ ਤੋਂ,ਹਰਾਮ ਹੋ ਗਈ।
ਘਰ ਬੈਹ ਕੇ ਪੀਣ ਤੇ ,ਲੜਾਈ ਹੁੰਦੀ ਐ,
ਹਾਤਿਆਂ ਤੇ ਪੀਣੀ, ਸ਼ਰੇਆਮ ਹੋ ਗਈ।
ਬੋਤਲਾਂ ਤੇ ਲਿਖੇ ਵਾਧੂ ਪੀਣੀ ਠੀਕ ਨਹੀਂ
ਮਹਿਫਲਾਂ ਚ ਪੀਣ ਵੇਲੇ, ਜਾਮ ਹੋ ਗਈ।
ਚੋਣਾ ਸ਼ਾਦੀ ਤੇ ਮੁਸ਼ਹਿਰੇਂ ਚ ਰੰਗ ਬੰਨਦੀ,
ਇੱਕ ਦੂਜਾ ਕਹੇ,ਸ਼ਾਮ ਤੇਰੇ ਨਾਮ ਹੋ ਗਈ।
ਪਾਉਂਦੀ ਐ ਪੁਆੜੇ, ਹੈ ਨਾਲੇ ਘਰ ਪੱਟਦੀ,
ਇੰਝ ਰਾਖਸ਼ਾਂ ਦੀ ਰਾਣੀ ਬਦਨਾਮ ਹੋ ਗਈ।
ਸੰਕਲਣ; ਹਰਕੇਸ਼ ਸਿੰਘ ਸਿੱਧੂ