ਹਰਿੰਦਰ ਨਿੱਕਾ , ਬਰਨਾਲਾ 28 ਜੂਨ 2021
ਜ਼ਿਲ੍ਹਾ ਆਈਲੈਟਸ ਤੇ ਇੰਮੀਗਰੇਸ਼ਨ ਐਸੋੋਸੀਏਸ਼ਨ ਰਜਿ:ਬਰਨਾਲਾ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਬਰਨਾਲਾ ਰਜਿ: ਬਰਨਾਲਾ ਵੱਲੋਂ 16 ਏਕੜ ਮਾਰਕਿਟ ਵਿੱਚ ਫਲਾਇੰਗ ਫੈਦਰਜ ਦੇ ਬਾਹਰ ਫਰੀ ਕੋਵਿਡ-19 ਵੈਕਸੀਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਉਚੇਚੇ ਤੌਰ ਤੇ ਪਹੁੰਚੇ ਐਸ.ਡੀ.ਐਮ. ਸ੍ਰੀ ਵਰਜੀਤ ਵਾਲੀਆ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਆਈਲੈਟਸ ਅਤੇ ਇੰਮੀਗਰੇਸਨ ਐਸੋੋਸੀਏਸ਼ਨ ਦੇ ਪ੍ਰੈਸ ਸਕੱਤਰ ਅਤੇ ਫਲਾਇੰਗ ਫੈਦਰਜ਼ ਦੇ ਮੁੱਖ ਪ੍ਰਬੰਧਕ ਸ੍ਰੀ ਸ਼ਿਵ ਸਿੰਗਲਾ, ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਿੱਟੂ, ਜਰਨਲ ਸਕੱਤਰ ਪਵਨਦੀਪ ਸਿੰਘ, ਖਜਾਨਚੀ ਰਮਨ ਅਰੋੜਾ , ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਆਦਿ ਨੇ ਮੁੱਖ ਮਹਿਮਾਨ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਐਸਡੀਐਮ ਵਾਲੀਆ ਨੇ ਜਿੱਥੇ ਕੈਂਪ ਦਾ ਆਯੋਜਨ ਕਰਨ ਵਾਲੀਆਂ ਦੋਵੇਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੇ ਉੱਦਮ ਦੀ ਭਰਪੂਰ ਸਰਾਹਨਾ ਕੀਤੀ। ਉਥੇ ਇਹ ਵੀ ਦੱਸਿਆ ਕਿ ਕੋਰੋਨਾ ਵੈਕਸੀਨ ਪ੍ਰਤੀ ਲੋਕਾਂ ਦੇ ਜਾਗਰੂਕ ਹੋ ਜਾਣ ਦੇ ਨਤੀਜੇ ਦੇ ਰੂਪ ਵਿੱਚ ਜ਼ਿਲ੍ਹੇ ਅੰਦਰ ਜਿੱਥੇ ਪਹਿਲਾਂ ਸਿਰਫ 1000/1100 ਡੋਜਾਂ ਲੱਗੀਆਂ ਸਨ, ਹੁਣ ਇਹ ਅੰਕੜਾ ਵੱਧ ਕੇ 3500 ਡੋਜਾਂ ਨੂੰ ਪਾਰ ਕਰ ਗਿਆ ਹੈ।
ਐਸੋੋਸੀਏਸ਼ਨ ਦੇ ਪ੍ਰੈਸ ਸਕੱਤਰ ਅਤੇ ਫਲਾਇੰਗ ਫੈਦਰਜ਼ ਦੇ ਪ੍ਰਬੰਧਕ ਸ੍ਰੀ ਸ਼ਿਵ ਸਿੰਗਲਾ ਨੇ ਕੈਂਪ ਲਗਾਉਣ ਲਈ ਸਹਿਯੋਗ ਦੇਣ ਬਦਲੇ ਜਿੱਥੇ ਐਸਡੀਐਮ ਦਾ ਸ਼ੁਕਰੀਆ ਅਦਾ ਕੀਤਾ, ਉੱਥੇ ਹੀ ਉਨਾਂ ਕਿਹਾ ਕਿ ਇਹ ਕੈਂਪ ਸਿਰਫ ਇੱਕ ਦਿਨ ਲਈ ਹੀ ਨਹੀਂ ਸੀ, ਪ੍ਰਸ਼ਾਸ਼ਨ ਜਿੰਨ੍ਹੇ ਦਿਨ ਸਾਨੂੰ ਕੈਂਪ ਵਿੱਚ ਵੈਕਸੀਨ ਉਪਲੱਭਧ ਕਰਵਾਏਗਾ, ਉਨ੍ਹੇਂ ਦਿਨ ਤੱਕ ਹੀ ਅਸੀਂ,ਇਹ ਕੈਂਪ ਜਾਰੀ ਰੱਖਾਂਗੇ। ਉਨਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਕੈਂਪ ਲਈ 150 ਡੋਜਾਂ ਵੈਕਸੀਨ ਮੁਹੱਈਆ ਕਰਵਾਈਆਂ ਸਨ। ਜਿੰਨਾਂ ਦੀ ਸਿਰਫ਼ ਇੱਕ ਘੰਟੇ ਦੇ ਅੰਦਰ ਅੰਦਰ ਹੀ ਰਜਿਸਟਰੇਸ਼ਨ ਵੀ ਹੋ ਗਈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਮੁੱਚੇ ਆਈਲੈਟਸ ਸੈਂਟਰਾਂ ਦੇ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਆਲੇ ਦੁਆਲੇ ਦੇ ਲੋਕਾਂ ਦੀ ਵੀ ਵੈਕਸੀਨੇਸ਼ਨ ਕਰਵਾਈ ਜਾ ਸਕੇ।
ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੇਸ਼ੱਕ ਕੈਂਪ ਛੋਟਾ ਹੈ, ਪਰੰਤੂ ਮਹਾਂਮਾਰੀ ਨੂੰ ਮਾਤ ਦੇਣ ਲਈ ਇਸ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੁਬਾਈ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ, ਜਿਲਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ , ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਗਰਗ, ਸੀਨੀਅਰ ਐਡਵੋਕੇਟ ਕੁਲਵੰਤ ਗੋਇਲ, ਐਡਵੋਕੇਟ ਵਿਬਾਂਸ਼ੂ ਗੋਇਲ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜਿਰ ਸਨ। ਮੰਚ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਆਈਲੈਟਸ ਅਤੇ ਇੰਮੀਗਰੇਸਨ ਐਸੋੋਸੀਏਸ਼ਨ ਦੇ ਜਰਨਲ ਸਕੱਤਰ ਪਵਨਦੀਪ ਸਿੰਘ ਨੇ ਬਾਖੂਬੀ ਨਿਭਾਈ।