3704 ਅਧਿਆਪਕ ਯੂਨੀਅਨ ਦੀ ਹੋਈ ਚੋਣ , ਮਨਿੰਦਰ ਕਾਫ਼ਰ ਬਣੇ ਜ਼ਿਲ੍ਹਾ ਪ੍ਰਧਾਨ

Advertisement
Spread information

3704 ਅਧਿਆਪਕ ਯੂਨੀਅਨ ਦੀ ਮਜ਼ਬੂਤੀ ਮੇਰੇ ਪਹਿਲ  -ਮਨਿੰਦਰ ਕਾਫ਼ਰ 

ਬਲਵਿੰਦਰ ਪਾਲ,  ਪਟਿਆਲਾ, 22 ਜੂਨ  2021

         ਅਧਿਆਪਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ 3704 ਅਧਿਆਪਕ ਯੂਨੀਅਨ ਦੇ ਜਿਲ੍ਹਾ ਪਟਿਆਲਾ ਦੇ ਅਧਿਆਪਕਾਂ ਦੀ ਮੀਟਿੰਗ ਹੋਈ, ਜਿਸ ਵਿੱਚ ਪੂਰੇ ਜਿਲ੍ਹੇ ਦੇ ਅਧਿਆਪਕਾਂ ਨੇ ਸਮੂਲੀਅਤ ਕੀਤੀ । ਇਸ ਮੀਟਿੰਗ ਵਿੱਚ ਯੂਨੀਅਨ ਦੀ ਬਣਤਰ , ਕਾਰਜ ਅਤੇ ਮਜ਼ਬੂਤੀ ਸਬੰਧੀ ਚਰਚਾ ਕੀਤੀ ਗਈ । ਜਿਸਦੇ ਚਲਦਿਆਂ ਸਮੂਹ ਅਧਿਆਪਕਾਂ ਦੀ ਹਾਜਰੀ ਵਿੱਚ ਜਿਲ੍ਹਾ ਕਮੇਟੀ ਦਾ ਗਠਨ ਕੀਤਾ । ਜਿਸ ਵਿੱਚ ਜਿਲਾ ਪ੍ਰਧਾਨ ਮਨਿੰਦਰ ਕਾਫ਼ਰ , ਮੀਤ ਪ੍ਰਧਾਨ ਮਨਜਿੰਦਰ ਸਿੰਘ , ਜਨਰਲ ਸਕੱਤਰ ਵਿਕਰਮ ਸ਼ੁਤਰਾਣਾ , ਸਹਾਇਕ ਸਕੱਤਰ ਅਮ੍ਰਿਤ ਸਹਿਬਾਜ , ਪ੍ਰੈਸ ਸਕੱਤਰ ਕਿਰਨਜੀਤ ਕੌਰ , ਸਹਾਇਕ ਪ੍ਰੈਸ ਸਕੱਤਰ ਜੀਨੀਅਸ ਅਤੇ ਖਜਾਨਚੀ ਬਿਕਰਮ ਸਿੰਘ ਨੂੰ ਸਹਿਮਤੀ ਨਾਲ ਚੁਣਿਆ ਗਿਆ। ਜਿਲ੍ਹਾ ਕਮੇਟੀ ਵੱਲੋਂ ਯੂਨੀਅਨ ਪ੍ਰਤੀ ਵਫ਼ਾਦਾਰੀ ਅਤੇ ਜਿੰਮੇਦਾਰੀ ਨਾਲ ਕੰਮ ਕਰਨ ਦਾ ਅਹਿਦ ਲਿਆ । ਇਸ ਮੌਕੇ ਸੰਗਰੂਰ ਜ਼ਿਲ੍ਹੇ ਦੇ ਅਧਿਆਪਕ ਸਾਥੀ ਦਵਿੰਦਰ ਕੁਮਾਰ ਵਲੋਂ ਆਪਣੇ ਸਾਥੀਆਂ ਨਾਲ ਸ਼ਮੂਲੀਅਤ ਕੀਤੀ ਗਈ । ਜਿਲ੍ਹਾ ਪ੍ਰਧਾਨ  ਮਨਿੰਦਰ ਕਾਫ਼ਰ ਅਤੇ ਵਿਕਰਮ ਸ਼ੁਤਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਜਿਲਿਆਂ ਦੀ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ , ਜਲਦੀ ਹੀ ਸੂਬਾ ਕਮੇਟੀ ਦੀ ਚੋਣ ਕਰਕੇ ਅਧਿਆਪਕ ਹਿੱਤਾਂ ਲਈ ਕਾਰਜ ਕੀਤੇ ਜਾਣਗੇ ।

Advertisement
Advertisement
Advertisement
Advertisement
Advertisement
Advertisement
error: Content is protected !!