ਮਾਲੇਰਕੋਟਲਾ ਤੋਂ ਆਉਂਦੀ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਫਸਲਾਂ ਲਈ ਵੱਡਾ ਖ਼ਤਰਾ ਬਣਿਆ-ਭਾਕਿਯੂ ਉਗਰਾਹਾਂ
ਗੁਰਸੇਵਕ ਸਿੰਘ ਸਹੋੋਤਾ , ਮਹਿਲ ਕਲਾਂ , ਬਰਨਾਲਾ, 21 ਜੂਨ 2021
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਮੇਵਾ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਨੇ ਮਲੇਰਕੋਟਲਾ ਤੋਂ ਆਉਂਦੀ ਲਸਾੜਾ ਡਰੇਨ ਦੀ ਸਫਾਈ ਨਾ ਕਰਵਾਏ ਜਾਣ ਨੂੰ ਲੈ ਕੇ ਪਿੰਡ ਠੁੱਲੀਵਾਲ ਤੋਂ ਗੁਰਮ ਨੂੰ ਆਉਂਦੇ ਕੱਚੇ ਰਸਤੇ ਵਿਚਕਾਰ ਦੀ ਲੰਘਦੀ ਡਰੇਨ ਦੇ ਪੁਲ ਕੋਲ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੌਨਸੂਨ ਪੌਣਾਂ ਦੇ ਮੱਦੇਨਜ਼ਰ ਡਰੇਨ ਦੀ ਸਫ਼ਾਈ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਮੰਗ ਕੀਤੀ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਿ ਸ਼ੇਰਪੁਰ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਨਾਜ਼ਰ ਸਿੰਘ ਠੁੱਲੀਵਾਲ, ਅਕਾਲੀ ਪ੍ਰਧਾਨ ਮੇਵਾ ਸਿੰਘ ਸਿੱਧੂ , ਸੁਸਾਇਟੀ ਪ੍ਰਧਾਨ ਹਰਤੇਜ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਰਸਾਤ ਦੇ ਮੱਦੇਨਜ਼ਰ ਜਿੱਥੇ ਰਾਜ ਅੰਦਰ ਡਰੇਨਾਂ ਦੀ ਸਫਾਈ ਕਰਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਮਲੇਰਕੋਟਲਾ ਤੋਂ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਾਰਨ ਡਰੇਨ ਵਿੱਚ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਜਾ ਰਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਦੇ ਸਮੇਂ ਤੋਂ ਹੁਣ ਤੱਕ ਲਸਾੜਾ ਡਰੇਨ ਦੀ ਸਫਾਈ ਨਹੀ ਕਰਵਾਈ ਗਈ, ਕਿਉਂਕਿ ਕਈ ਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਡਰੇਨ ਦੀ ਸਫ਼ਾਈ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਠੁੱਲੀਵਾਲ ,ਹਮੀਦੀ, ਕਰਮਗੜ੍ਹ , ਗੁਰਮ, ਅਮਲਾ ਸਿੰਘ ਵਾਲਾ, ਭੱਦਲਵਡ ,ਠੀਕਰੀਵਾਲਾ ਵਿਚਕਾਰ ਦੀ ਲੰਘਦੀ ਆਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਡਰੇਨ ਵਿੱਚ ਉੱਗਿਆ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਡਰੇਨ ਵਿਚਲੇ ਪਾਣੀ ਦੇ ਓਵਰ ਲੋਡ ਹੋਣ ਕਰਕੇ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪਾਣੀ ਵੜਨ ਨਾਲ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਿੱਚ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਡਰੇਨ ਵਿੱਚੋਂ ਬਰਸਾਤ ਦੇ ਮੌਸਮ ਸਮੇਂ ਕਿਸਾਨਾਂ ਦੇ ਡਰੇਨ ਨਾਲ ਲੱਗਦੇ 500 ਏਕੜ ਦੇ ਕਰੀਬ ਕਿਸਾਨਾਂ ਦੀਆਂ ਫ਼ਸਲਾਂ ਬਰਸਾਤ ਦੇ ਪਾਣੀ ਨਾਲ ਭਰ ਜਾਣ ਕਾਰਨ ਤਬਾਹ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਨੁਕਸਾਨੀਆਂ ਗਈਆਂ ਫਸਲਾਂ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਵੀ ਵਗੈਰਾ ਵੀ ਨਹੀਂ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਮਲੇਰਕੋਟਲਾ ਤੋਂ ਆਉਂਦੀ ਅੱਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਾਰਨ ਉੱਗਿਆ ਗਾਜਰ ਬੂਟੀ ਘਾਹ ਅਤੇ ਇਕੱਠਾ ਹੋਇਆ ਝਾੜ ਫੂਸ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਵਹਾਅ ਨੂੰ ਅੱਗੇ ਨਾ ਨਿਕਲ ਨਾ ਦੇਣ ਕਰਕੇ ਪਿੱਛੋ ਡਰੇਨ ਵਿੱਚ ਆ ਰਹੇ ਬਰਸਾਤਾਂ ਦੇ ਪਾਣੀ ਨਾਲ ਡਰੇਨ ਦਾ ਪਾਣੀ ਓਵਰ ਲੋਡ ਹੋਣ ਕਰਕੇ ਹਰ ਸਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪੈਣ ਕਰਕੇ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਕਪਾਹ ਨਰਮਾ ਅਤੇ ਹੋਰ ਫਸਲਾਂ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ। ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅੱਪ ਲਸਾੜਾ ਡਰੇਨ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਤੋਂ ਬਚਾਈਆ ਜਾਣ । ਡਰੇਨ ਦੀ ਸਫ਼ਾਈ ਤੁਰੰਤ ਕਰਵਾਈ ਜਾਵੇਗੀ। ਇਸ ਮੌਕੇ ਕਿਸਾਨ ਜਗਸੀਰ ਸਿੰਘ, ਹਮੀਰ ਸਿੰਘ ਮਾਂਗਟ, ਬਲਵਿੰਦਰ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ ਭੋਲਾ ਸਿੰਘ, ਸਤਨਾਮ ਸਿੰਘ, ਰਾਜਦੀਪ ਸਿੰਘ ,ਓਂਕਾਰ ਸਿੰਘ ਗਿੱਲ , ਪਰਮਜੀਤ ਸਿੰਘ, ਜਸਬੀਰ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਹੋਰ ਕਿਸਾਨ ਆਗੂ ਤੇ ਵਰਕਰ ਵੀ ਹਾਜ਼ਰ ਸਨ ।
ਡਰੇਨ ਵਿਭਾਗ ਦੇ ਜੇਈ ਸੁਖਜੀਤ ਸਿੰਘ ਦਾ ਕੀ ਕਹਿਣਾ ਹੈ
ਦੂਜੇ ਪਾਸੇ ਡਰੇਨ ਵਿਭਾਗ ਦੇ ਜੇਈ ਸੁਖਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਰੇਗਾ ਸਕੀਮ ਤਹਿਤ ਆਪ ਲਸਾਡ਼ਾ ਡਰੇਨ ਦੀ ਪਿੰਡ ਹਮੀਦੀ ਅਮਲਾ ਸਿੰਘ ਵਾਲਾ ਠੀਕਰੀਵਾਲਾ ਅਤੇ ਹੋਰ ਪਿੰਡਾਂ ਅੰਦਰ ਦੀ ਲੰਘਦੀ ਆਪ ਲਸਾੜਾ ਡਰੇਨ ਦੀ ਸਫਾਈ ਮਨਰੇਗਾ ਮਜ਼ਦੂਰਾਂ ਦੀ ਲੇਬਰ ਲਾ ਕੇ ਕਰਵਾਈ ਜਾ ਰਹੀ ਹੈ ਪਰ ਪਿੰਡ ਠੁੱਲੀਵਾਲ ਵਿਖੇ ਨਰੇਗਾ ਲੇਬਰ ਵੱਲੋਂ ਨਾ ਲੱਗਣ ਕਾਰਨ ਸਫ਼ਾਈ ਨਹੀਂ ਹੋ ਸਕੀ ਕਿਉਂਕਿ ਸਫ਼ਾਈ ਕਰਵਾਉਣ ਲਈ ਮਨਰੇਗਾ ਫੰਡ ਜਾਰੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਨਰੇਗਾ ਮਜ਼ਦੂਰਾਂ ਦੀ ਲੇਬਰ ਮਿਲਣ ਤੇ ਪਿੰਡ ਠੁੱਲੀਵਾਲ ਵਿਖੇ ਡਰੇਨ ਦੀ ਸਫ਼ਾਈ ਤੁਰੰਤ ਕਰਵਾਈ ਜਾਵੇਗੀ ।
Advertisement