ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਪਿਛਲੇ ਸਾਲ ਦੇ ਰੇਟ ਤੋਂ ਸਤਾਰਾਂ ਹਜ਼ਾਰ ਰੁਪਏ ਘਟਾ ਕੇ ਲੈਣ ਵਿਚ ਦਲਿਤ ਬੇਜ਼ਮੀਨੇ ਹੋਏ ਕਾਮਯਾਬ

Advertisement
Spread information

 

ਦਲਿਤਾਂ ਦੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਲਈ ਸੰਘਰਸ਼ ਜਾਰੀ ਰਹੇਗਾ – ਅਮਰੀਕ  

ਹਰਪ੍ਰੀਤ ਕੌਰ ਬਬਲੀ,   ਸੰਗਰੂਰ , 17 ਜੂਨ  2021

       ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਯੂਨਿਟ  ਕਮੇਟੀ ਉੱਪਲੀ ਵੱਲੋਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਪਿਛਲੇ ਸਾਲ ਦੇ ਰੇਟ ਤੋਂ ਸਤਾਰਾਂ ਹਜ਼ਾਰ ਰੁਪਏ ਘਟਾ ਕੇ ਲੈਣ ਵਿਚ ਦਲਿਤ ਬੇਜ਼ਮੀਨੇ ਕਾਮਯਾਬ ਹੋਏ । ਜ਼ਿਕਰਯੋਗ  ਇਸ ਵਾਰ ਪ੍ਰਸ਼ਾਸਨ ਨੇ ਜਿਹੜੀਆਂ ਪਹਿਲੀਆਂ ਤਿੰਨ ਬੋਲੀਆਂ ਹੋਈਆਂ ਸਨ ,ਉਨ੍ਹਾਂ ਬੋਲੀਆਂ ਵਿੱਚ ਇੱਕ ਲੱਖ ਤਿੰਨ ਹਜਾਰ ਰੁਪਏ ਬੋਲੀ ਕਰਵਾਉਣ ਲਈ ਬਜ਼ਿੱਦ ਸਨ ।ਪਿਛਲੇ ਸਾਲ ਬੋਲੀ ਛਿਅੱਨਵੇ ਹਜ਼ਾਰ ਰੁਪਏ ਵਿੱਚ ਹੋਈ ਸੀ ।  ਪਰ ਦਲਿਤ ਬੇਜ਼ਮੀਨੇ ਘੱਟ ਰੇਟ ਤੇ ਜ਼ਮੀਨ ਲੈਣ ਲਈ ਸੰਘਰਸ਼ ਦੇ ਮੈਦਾਨ ਵਿੱਚ ਉਤਰੇ ਹੋਏ ਸਨ।

Advertisement

          ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਆਗੂ ਅਮਰੀਕ ਸਿੰਘ,ਭਰਾਤਰੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਮੇਜਰ ਸਿੰਘ ਨੇ ਦੱਸਿਆ ਕਿ  ਪਿਛਲੀ ਵਾਰ   ਤੀਜੀ ਬੋਲੀ ਮੌਕੇ ਪੰਚਾਇਤ ਸਕੱਤਰ ਨੇ ਕਿਹਾ ਸੀ ਕਿ ਜੇਕਰ ਪਿੰਡ ਦੀ ਪੰਚਾਇਤ ਇਸ ਸੰਬੰਧੀ ਕਿ ਜੋ ਦਲਿਤ ਬੇਜ਼ਮੀਨਿਆਂ ਦੀ ਮੰਗ ਹੈ ਉਸ ਤੇ ਮਤਾ ਪਾਉਂਦੀ ਹੈ ਤਾਂ ਬੋਲੀ ਘੱਟ ਰੇਟ ਤੇ ਆ ਸਕਦੀ ਹੈ । ਇਸ ਤਰ੍ਹਾਂ ਜਥੇਬੰਦੀ ਵੱਲੋਂ ਪਿੰਡ ਵਿੱਚ ਦਸਤਖ਼ਤੀ ਮੁਹਿੰਮ ਚਲਾ ਕੇ ਅਤੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਲੈਂਦੇ ਹੋਏ ਸਰਪੰਚ ਨੇ ਘੱਟ ਰੇਟ ਤੇ ਜ਼ਮੀਨ ਦੀ ਬੋਲੀ ਕਰਵਾਉਣ ਦਾ ਮਤਾ ਪਾਸ ਕਰ ਦਿੱਤਾ। ਇਸ ਤਰ੍ਹਾਂ ਪਿੰਡ ਵਿੱਚ ਅੱਜ 15 ਬੀਘਿਆਂ ਦੀ  ਬੋਲੀ ਅਠੱਤਰ ਹਜਾਰ ਸੱਤ ਸੌ ਰੁਪਏ ਵਿੱਚ ਨੇਪਰੇ ਚੜ੍ਹੀ।ਜਥੇਬੰਦੀ ਦੇ ਆਗੂਆਂ ਨੇ ਅਖੀਰ ਤੇ ਆਖਿਆ ਕਿ ਇਸ ਪਿੰਡ ਵਿੱਚ ਦਲਿਤ ਬੇਜ਼ਮੀਨੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸਾਂਝੇ ਤੌਰ ਤੇ ਅਤੇ ਘੱਟ ਰੇਟ ਤੇ ਜ਼ਮੀਨ ਲੈਂਦੇ ਆ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਜ਼ਮੀਨ ਉਪਰ ਸਾਂਝੀ ਖੇਤੀ ਕੀਤੀ ਜਾਵੇਗੀ।   

Advertisement
Advertisement
Advertisement
Advertisement
Advertisement
error: Content is protected !!