ਸ਼ਹੀਦ  ਕਿਸਾਨ ਸੁਖਦੇਵ ਸਿੰਘ  ਰਾਜੀਆ ਦੇ ਪਰਿਵਾਰ ਨੂੰ ਮੁਆਵਜ਼ੇ  ਤੇ ਸਰਕਾਰੀ ਨੌਕਰੀ ਲਈ ਡੀਸੀ ਦਫਤਰ ਮੂਹਰੇ ਲਾਇਆ ਧਰਨਾ

Advertisement
Spread information

ਕਿਸਾਨ ਸ਼ਹੀਦ ਸੁਖਦੇਵ ਸਿੰਘ ਪੁੱਤਰ ਜਰਨੈਲ ਸਿੰਘ ਰਾਜੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਪਰਦੀਪ ਕਸਬਾ  , ਬਰਨਾਲਾ:  17 ਜੂਨ, 2021

ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 260 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
  ਸੁਖਦੇਵ ਸਿੰਘ ਪੁੱਤਰ ਜਰਨੈਲ ਵਾਸੀ ਰਾਜੀਆ ਮਹੀਨਿਆਂ ਬੱਧੀ ਟਿਕਰੀ ਬਾਰਡਰ ‘ਤੇ ਕਿਸਾਨ ਧਰਨੇ ਵਿੱਚ ਹਾਜ਼ਰ ਰਹਿਣ  ਬਾਅਦ ਕੁੱਝ ਦਿਨ ਪਹਿਲਾਂ ਬਿਮਾਰ ਹੋ ਗਿਆ ਸੀ। ਵਾਪਸ ਪਿੰਡ ਲਿਆ ਕੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਕੱਲ੍ਹ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ  ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਉਸ ਸ਼ਹੀਦ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ।

Advertisement

          ਇਸ ਉਪਰੰਤ ਧਰਨਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਿਫਟ ਕਰ ਦਿੱਤਾ ਗਿਆ ਜਿਥੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਦੇ ਮੁਆਵਜ਼ੇ ਅਤੇ ਇੱਕ ਪਰਿਵਾਰਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰਨ ਲਈ ਧਰਨਾ ਲਾਇਆ ਗਿਆ।


         ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਜਗਸੀਰ ਸਿੰਘ ਸੀਰਾ,ਗੁਰਨਾਮ ਸਿੰਘ ਠੀਕਰੀਵਾਲਾ, ਗੁਰਜੰਟ ਸਿੰਘ ਰਾਜੀਆ, ਕਾਕਾ ਸਿੰਘ ਫਰਵਾਹੀ, ਹਰਚਰਨ ਸਿੰਘ ਚੰਨਾ, ਸੁਰਜੀਤਪੁਰਾ, ਗੋਰਾ ਸਿੰਘ ਢਿੱਲਵਾਂ, ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ,ਨੇ ਸੰਬੋਧਨ ਕੀਤਾ।

       ਸੁਖਦੇਵ ਸਿੰਘ ਦੀ ਬੇਟੀ ਅਮਨਦੀਪ ਕੌਰ ਨੇ ਆਪਣੀ ਜ਼ਜਬਾਤੀ ਤਕਰੀਰ ਰਾਹੀਂ ਇੱਕ ਬੇਟੀ ਦੇ ਦਰਦ  ਨੂੰ  ਹੂਬਹੂ ਸਾਕਾਰ ਕੀਤਾ। ਉਸ ਨੇ ਜਿਲ੍ਹਾ ਅਧਿਕਾਰੀਆਂ ਨੂੰ ਲਾਹਣਤਾਂ ਪਾਈਆਂ ਜੋ ਮੁਆਵਜ਼ਾ ਦੇਣ ਵਿੱਚ ਟਾਲਮਟੋਲ  ਦੀ ਨੀਤੀ ਅਪਣਾ ਰਹੇ ਹਨ।


      ਬੁਲਾਰਿਆਂ ਨੇ ਕਿਹਾ ਕਿ  ਪੰਜ ਲੱਖ ਦੀ ਰਾਸ਼ੀ ਦੇ ਕੇ ਸਰਕਾਰ ਕੋਈ ਅਹਿਸਾਨ ਨਹੀਂ ਕਰਦੀ। ਅਸੀਂ ਆਪਣੇ ਸੰਘਰਸ਼ ਰਾਹੀਂ ਇਹ ਮੁਆਵਜ਼ੇ ਮਨਜੂਰ ਕਰਵਾਏ ਹਨ ਪਰ ਹਰ ਵਾਰ ਇਹ ਚੈਕ ਲੈਣ ਲਈ ਸਾਨੂੰ ਧਰਨੇ ਲਾਉਣੇ ਪੈਂਦੇ ਹਨ। ਹਰ ਵਾਰ ਅਧਿਕਾਰੀ ਕੋਈ ਨਾ ਕੋਈ ਢੁੱਚਰ ਲਾ ਕੇ ਸਾਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿੰਦੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨ ਸਾਥੀਆਂ ਦੀਆਂ ਸ਼ਹੀਦੀਆਂ ਸਰਕਾਰ ਦੀ ਹੱਠਧਰਮੀ ਕਾਰਨ ਹੋ ਰਹੀਆਂ ਹਨ। ਸਰਕਾਰਾਂ ਕਿਸਾਨਾਂ ਨੂੰ ਪੰਜ ਲੱਖ ਦਾ ਮੁਆਵਜ਼ਾ ਦੇਣ ਲਈ ਵੀ ਟਾਲਮਟੋਲ ਕਰਦੀਆਂ ਰਹਿੰਦੀਆਂ ਹਨ। ਪਰ ਅਸੀਂ ਇਹ ਮੁਆਵਜ਼ਾ ਲਏ ਬਗੈਰ ਇੱਥੋਂ ਆਪਣਾ ਧਰਨਾ ਨਹੀਂ ਚੁੱਕਾਂਗੇ। ਇਹ ਸ਼ਹੀਦੀਆਂ ਸਾਡੇ ਅਹਿਦ ਨੂੰ ਮਜਬਤੀ ਬਖਸ਼ਦੀਆਂ ਹਨ

Advertisement
Advertisement
Advertisement
Advertisement
Advertisement
error: Content is protected !!