ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਸਾਂਝੇ ਰੂਪ ਵਿੱਚ ਕੀਤੇ ਸੰਘਰਸ਼ ਦੀ ਜਿੱਤ – ਬਲਜੀਤ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 17 ਜੂਨ 2021
ਪਿੰਡ ਬੇਨੜਾ ਵਿਖੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦਾ ਰੇਟ ਘਟਾਉਣ ਦੇ ਲਈ ਚੱਲ ਰਹੇ ਸੰਘਰਸ਼ ਦੀ ਅੱਜ ਜਿੱਤ ਹੋਈ ਹੈ । ਪਿੰਡ ਬੇਨੜਾ ਵਿਖੇ ਪ੍ਰਸ਼ਾਸਨ ਵੱਲੋਂ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਗਈ ।
ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਇਕਾਈ ਬੇਨੜਾ ਵੱਲੋਂ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਦਾ ਇਕੱਠ ਕਰਕੇ ਬੋਲੀ ਸਾਂਝੇ ਤੌਰ ਉੱਪਰ ਦੇਣ ਦੇ ਲਈ ਇਕੱਠ ਦੇ ਵਿਚੋਂ ਦੋ ਵਿਅਕਤੀਆਂ ਨੂੰ ਸਾਂਝੇ ਤੌਰ ਉਪਰ ਚੁਣਿਆ ਗਿਆ।ਜ਼ਮੀਨ ਦੀ ਬੋਲੀ ਪਿਛਲੇ ਸਾਲ 2,0,1000 ਰੁਪਏ ਤੋਂ ਘਟਾ ਕੇ ਇਸ ਵਾਰ ਬੋਲੀ 1,76,500 ਰੁਪਏ ਉਪਰ ਕੀਤੀ ਗਈ ਹੈ ।
ਜ਼ਿਕਰਯੋਗ ਗੱਲ ਇਹ ਹੈ ਕਿ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਰੇਟ ਨੂੰ ਘਟਾਉਣ ਲਈ ਪੇਂਡੂ ਦਲਿਤ ਮਜ਼ਦੂਰ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ 35 ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ । ਹੁਣ ਤੱਕ ਪ੍ਰਸ਼ਾਸਨ ਵੱਲੋਂ ਤਿੰਨਾਂ ਬੋਲੀਆਂ ਰੇਟ ਘਟਾਉਣ ਦੀ ਮੰਗ ਨੂੰ ਲੈ ਕੇ ਰੱਦ ਕੀਤੀਆਂ ਗਈਆਂ ਸੀ।ਪਰ ਇਸ ਸਮੇਂ ਮੌਕੇ ਉੱਪਰ ਆਏ ਪੰਚਾਇਤ ਸਕੱਤਰ ਸੰਜੀਵ ਕੁਮਾਰ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਜੀਤ ਸਿੰਘ ਇਲਾਕਾ ਆਗੂ ਅਮਰਜੀਤ ਸਿੰਘ ,ਮਾਸਟਰ ਰਾਮ ਸਿੰਘ ਨੇ ਕਿਹਾ ਕਿ ਪੇਂਡੂ ਦਲਿਤ ਮਜ਼ਦੂਰ ਸਾਂਝੀ ਜ਼ਮੀਨ ਵਿਚ ਆਪਣਾ ਹਰਾ ਚਾਰਾ ਬੀਜ ਕੇ ਡੰਗਰ ਪਸ਼ੂ ਪਾਲਦੇ ਹਨ ਅਤੇ ਉਨ੍ਹਾਂ ਦਾ ਦੁੱਧ ਵੇਚ ਕੇ ਆਪਣਾ ਆਰਥਿਕ ਗੁਜ਼ਾਰਾ ਕਰਦੇ ਹਨ ਉਨ੍ਹਾਂ ਪ੍ਰਸ਼ਾਸਨ ਉੱਪਰ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਰੁਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਕਰ ਰਹੀ ।ਪਿੰਡਾਂ ਵਿੱਚ ਵਸਦੇ ਪੇਂਡੂ ਦਲਿਤ ਪਰਿਵਾਰਾਂ ਦੇ ਬੱਚੇ ਆਰਥਿਕ ਤੰਗੀ ਕੱਟ ਕੇ ਆਪਣੇ ਹੱਥਾਂ ਵਿੱਚ ਡਿਗਰੀਆਂ ਪ੍ਰਾਪਤ ਕਰ ਕੇ ਅੱਜ ਧਰਨੇ ਉਪਰ ਬੈਠੇ ਹਨ । ਦੂਜੇ ਪਾਸੇ ਪੰਚਾਇਤ ਵਿਭਾਗ ਵੱਲੋਂ ਵੀ ਪੇਂਡੂ ਦਲਿਤ ਮਜ਼ਦੂਰਾਂ ਨੂੰ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨਾਂ ਨਾ ਦੇਣ ਦੀ ਸੂਰਤ ਵਿੱਚ ਪੇਂਡੂ ਮਜ਼ਦੂਰ ਨੂੰ ਕਈ ਮਹੀਨਿਆਂ ਤਕ ਖੱਜਲ ਖੁਆਰ ਕੀਤਾ ਜਾਂਦਾ ਹੈ ।ਜਿਸ ਨਾਲ ਜ਼ਮੀਨ ਵਿੱਚ ਹਰਾ ਚਾਰਾ ਬੀਜਣ ਦਾ ਸਮਾਂ ਲੇਟ ਹੋ ਜਾਂਦਾ ਹੈ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਮਝਦੀ ਹੈ ਕਿ ਪੇਂਡੂ ਦਲਿਤ ਮਜ਼ਦੂਰਾਂ ਦੀ ਮੁਕਤੀ ਦੇ ਲਈ ਜ਼ਮੀਨ ਇੱਕੋ ਇੱਕ ਅਜਿਹਾ ਸਾਧਨ ਹੈ। ਜਿਸ ਨਾਲ ਮਜ਼ਦੂਰਾਂ ਦੇ ਆਰਥਿਕ ਬਦਲਾਅ ਅਤੇ ਪਿੰਡਾਂ ਵਿਚੋਂ ਬਾਈਕਾਟ ਵਰਗੀਆਂ ਘਟਨਾਵਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।ਇਸ ਸਮੇਂ ਪਿੰਡ ਆਗੂ ਗੁਰਪਿਆਰ ਸਿੰਘ, ਸਤਨਾਮ ਸਿੰਘ ,ਤਾਰਾ ਸਿੰਘ ,ਬਲਵੀਰ ਸਿੰਘ ਆਦਿ ਸ਼ਾਮਲ ਸਨ ।