ਸ਼ਹੀਦ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ – ਕਿਸਾਨ ਆਗੂ
ਪਰਦੀਪ ਕਸਬਾ, ਬਰਨਾਲਾ ,14 ਜੂਨ 2021
ਉੱਪਲੀ ਦਾ ਇੱਕ ਹੋਰ ਕਿਸਾਨ ਗੁਰਚਰਨ ਸਿੰਘ 60 ਸਾਲ ਪੁੱਤਰ ਗੱਜਣ ਸਿੰਘ ਟਿੱਕਰੀ ਬਾਰਡਰ ਤੇ ਕੁੱਝ ਦਿਨ ਬਿਮਾਰ ਹੋਣ ਤੋਂ ਬਾਅਦ ਵਾਪਸ ਪਰਤਿਆ ਸੀ ਅੱਜ ਸ਼ਹੀਦ ਹੋ ਗਿਆ।ਕਿਸਾਨ ਗੁਰਚਰਨ ਸਿੰਘ ਬੀਕੇਯੂ ਏਕਤਾ ਡਕੌਂਦਾ ਦਾ ਸਰਗਰਮ ਵਰਕਰ ਸੀ, ਮਿੑਤਕ ਕਿਸਾਨ ਗੁਰਚਰਨ ਸਿੰਘ ਦੇ ਮੑਿਤਕ ਸਰੀਰ ਨੂੰ ਜਥੇਬੰਦੀ ਦੇ ਝੰਡੇ ਵਿੱਚ ਲਪੇਟ ਕੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਸੰਯੁਕਤ ਕਿਸਾਨ ਮੋਰਚੇ ਦੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਮੋਰਚੇ ਦੌਰਾਨ ਕਿਸਾਨ ਗੁਰਚਰਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਕੇ ਸਰਧਾਂਜਲੀ ਭੇਂਟ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਗੁਰਦਰਸ਼ਨ ਸਿੰਘ ਦਿਉਲ, ਬੂਟਾ ਸਿੰਘ ਬਾਜਵਾ, ਕੁਲਵਿੰਦਰ ਸਿੰਘ ਉੱਪਲੀ ਆਦਿ ਆਗੂਆਂ ਨੇ ਪੑਸ਼ਾਸ਼ਨ ਕੋਲੋਂ ਜੋਰਦਾਰ ਮੰਗ ਕੀਤੀ ਕਿ ਸ਼ਹੀਦ ਕਿਸਾਨ ਗੁਲਚਰਨ ਸਿੰਘ ਦੇ ਪਰਿਵਾਰ ਨੂੰ ਦਸ ਲੱਖ ਰੁ. ਦੀ ਸਹਾਇਤਾ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਕੀਤਾ ਜਾਵੇ।