ਸਿਹਤ ਵਿਭਾਗ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਡਾਕ ਪੈਂਡਿਗ ਨਾ ਰੱਖੀ ਜਾਵੇ- ਸਿਵਲ ਸਰਜਨ ਬਰਨਾਲਾ

Advertisement
Spread information

7 ਦਿਨਾਂ ਤੋਂ ਜਿਆਦਾ ਡਾਕ ਪੈਂਡਿਗ ਨਾ ਹੋਣ ਸਬੰਧੀ ਸਰਟੀਫਿਕੇਟ ਭੇਜਿਆ ਜਾਣਾ ਜਰੂਰੀ- ਡਾ ਔਲ਼ਖ

 

ਪਰਦੀਪ ਕਸਬਾ ਬਰਨਾਲਾ, 9 ਜੂਨ  2021

         ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਓਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਸਿਹਤ ਵਿਭਾਗ ਦੀਆਂ ਸਰਕਾਰੀ ਸਿਹਤ ਸੰਸਥਾਵਾਂ ੱਿਵੱਚ ਡਾਕ ਕਾਫੀ ਦਿਨਾਂ ਤੋਂ ਪੈਂਡਿਗ ਪਈ ਰਹਿੰਦੀ ਹੈ , ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੇ ਦਫਤਰੀ ਕੰਮ ਪ੍ਰਭਾਵਿਤ ਹੁੰਦਾ ਹੈ । ਸੋ ਇਸ ਸਮੱਸਿਆ ਦਾ ਹੱਲ ਕੱਡਣ ਤੇ ਸਿਹਤ ਵਿਭਾਗ ਦਾ ਕੰਮ ਸੂਚਾਰੂ ਢੰਗ ਨਾ ਚਲਾਉਣ ਲਈ ਇਕ ਦਫਤਰੀ ਹੁਕਮ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰਾਂ, ਸਮੂਹ ਸੀਨੀਅਰ ਮੈਡੀਕਲ ਅਫਸਰ (ਸਿਵਲ ਹਸਪਤਾਲ ਬਰਨਾਲਾ,ਤਪਾ,ਧਨੌਲਾ ਤੇ ਮਹਿਲ ਕਲਾਂ), ਜਿਲਾ ਐਪੀਡੀਮਾਲੋਜਿਸਟ ਅਤੇ ਜਿਲਾ ਡਰੱਗ ਇੰਸਪੈਕਟਰ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਹ ਹਦਾਇਤ ਕੀਤੀ ਗਈ ਹੈ ਕਿ ਇਹ ਜਾਣਕਾਰੀ ਦਿੱਤੀ ਜਾਵੇ ਕਿ ਤੁਹਾਡੇ ਅਧੀਨ 7 ਦਿਨਾਂ ਤੋਂ ਜਿਆਦਾ ਕੋਈ ਵੀ ਡਾਕ ਪੈਂਡਿਗ ਨਹੀਂ ਹੈ।

Advertisement

            ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਡਾਕ 7 ਦਿਨਾਂ ਤੋਂ ਵੱਧ ਪੈਂਡਿਗ ਪਈ ਹੈ ਤਾਂ ਉਸਦਾ ਕਾਰਨ ਸਪੱਸ਼ਟ ਕੀਤਾ ਜਾਵੇ ਅਤੇ ਲਿਖਤੀ ਰਪ ਵਿੱਚ ਸਰਟੀਫਿਕੇਟ ਤੁਰੰਤ ਦਫਤਰ ਸਿਵਲ ਸਰਜਨ ਬਰਨਾਲਾ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ।ਸਿਵਲ ਸਰਜਨ ਬਰਨਾਲਾ ਨੇ ਕਿਹਾ ਸਿਹਤ ਵਿਭਾਨ ਤਨਦੇਹੀ ਤੇ ਜਿੰਮੇਵਾਰੀ ਨਾਲ ਲੋਕਾਂ ਦੀ ਸਿਹਤ ਸੇਵਵਾਂ ਲਈ ਆਪਣਾ ਕਾਰਜ ਕਰ ਰਿਹਾ ਹੈ ਤੇ ਆਪਣੇ ਸੁਧਾਰ ਲਈ ਲਗਾਤਾਰ ਪਹਿਲ ਕਦਮੀ ਕਰਦਾ ਰਹੇਗਾ।

Advertisement
Advertisement
Advertisement
Advertisement
Advertisement
error: Content is protected !!