ਬੇਨੜਾ ਵਿਖੇ ਬੀ .ਡੀ .ਪੀ .ਓ ਬਲਾਕ ਧੂਰੀ ਦੇ ਖ਼ਿਲਾਫ਼ ਪੇਂਡੂ ਦਲਿਤ ਮਜ਼ਦੂਰਾਂ ਨੇ ਕੀਤੀ ਰੋਸ ਰੈਲੀ

Advertisement
Spread information

ਦਲਿਤ ਮਜ਼ਦੂਰਾਂ ਵੱਲੋਂ ਆਪਣੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਉੱਤੇ ਲੈਣ ਦੇ ਲਈ ਸੰਘਰਸ਼ ਜਾਰੀ ਰਹੇਗਾ  -ਕਾਲ਼ਾ  

ਹਰਪ੍ਰੀਤ ਕੌਰ ਬਬਲੀ,  ਸੰਗਰੂਰ 9 ਜੂਨ  2021

 

       ਬੀ .ਡੀ .ਪੀ .ਓ ਬਲਾਕ ਧੂਰੀ ਦੇ ਖ਼ਿਲਾਫ਼ ਪਿੰਡ ਅੰਦਰ ਪੇਂਡੂ ਦਲਿਤ ਮਜ਼ਦੂਰਾਂ ਵਲੋਂ ਵੱਡਾ ਇਕੱਠ ਕਰਕੇ ਰੋਸ ਰੈਲੀ ਕੀਤੀ ਗਈ  ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਬੇਨੜਾ ਵਿਖੇ ਬੀ .ਡੀ .ਪੀ .ਓ ਬਲਾਕ ਧੂਰੀ ਦੇ ਖ਼ਿਲਾਫ਼ ਪਿੰਡ ਅੰਦਰ ਪੇਂਡੂ ਦਲਿਤ ਮਜ਼ਦੂਰਾਂ ਵਲੋਂ ਵੱਡਾ ਇਕੱਠ ਕਰਕੇ ਰੋਸ ਰੈਲੀ ਕੀਤੀ । ਰੈਲੀ ਸੰਬੋਧਨ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਸਕੱਤਰ ਬਲਜੀਤ ਸਿੰਘ , ਜਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਨੇ ਦੱਸਿਆ ਪਿੰਡ ਅੰਦਰ ਦਲਿਤ ਮਜ਼ਦੂਰਾਂ ਵੱਲੋਂ ਆਪਣੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਉੱਤੇ ਲੈਣ ਦੇ ਲਈ ਸੰਘਰਸ਼ ਚੱਲ ਰਿਹਾ ਹੈ।ਇਸ ਸਬੰਧੀ ਬੀ.ਡੀ.ਪੀ.ਓ ਬਲਾਕ ਧੂਰੀ ਨੂੰ ਡੈਪੂਟੇਸ਼ਨ ਮਿਲਣ ਦਾ ਬਣਾਇਆ ਗਿਆ ।

Advertisement

         ਪਰ ਪ੍ਰਸ਼ਾਸਨ ਮਸਲੇ ਨੂੰ ਹੱਲ ਕਰਨ ਦੀ ਬਜਾਏ ਇਸ ਮਸਲੇ ਨੂੰ ਲਟਕਾ ਕੇ ਮਜ਼ਦੂਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕਰ ਰਹੀ ਹੈ ।ਮਜ਼ਦੂਰਾਂ ਵੱਲੋਂ ਪ੍ਰਸ਼ਾਸਨ ਉੱਪਰ ਦੋਸ਼ ਲਾਇਆ ਗਿਆ ਹੈ ਕਿ ਪ੍ਰਸ਼ਾਸਨ ਗੱਲਬਾਤ ਦੇ ਲਈ ਬੁਲਾ ਕੇ।ਖ਼ੁਦ ਗੱਲਬਾਤ ਲਈ ਨਹੀਂ ਆਉਂਦੇ।ਜੇਕਰ ਪ੍ਰਸ਼ਾਸਨ ਮਜ਼ਦੂਰਾਂ ਨਾਲ ਬੇਇਨਸਾਫੀ ਅਤੇ ਖੱਜਲ ਖੁਆਰੀ ਕਰਦਾ ਹੈ ਤਾਂ ਇਸ ਉੱਪਰ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਵੱਲੋਂ ਪਿੰਡ ਅੰਦਰ ਜਲਦੀ ਹੀ ਜ਼ਮੀਨ ਦੀ ਬੋਲੀ ਦੀ ਮਿਤੀ ਰੱਖਣ ਦੀ ਮੰਗ ਕੀਤੀ । ਕੀਤੀ । ਰੈਲੀ ਸੰਬੋਧਨ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਸਕੱਤਰ ਬਲਜੀਤ ਸਿੰਘ , ਜਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਨੇ ਦੱਸਿਆ ਪਿੰਡ ਅੰਦਰ ਦਲਿਤ ਮਜ਼ਦੂਰਾਂ ਵੱਲੋਂ ਆਪਣੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਉੱਤੇ ਲੈਣ ਦੇ ਲਈ ਸੰਘਰਸ਼ ਚੱਲ ਰਿਹਾ ਹੈ।

           ਇਸ ਸਬੰਧੀ ਬੀ.ਡੀ.ਪੀ.ਓ ਬਲਾਕ ਧੂਰੀ ਨੂੰ ਡੈਪੂਟੇਸ਼ਨ ਮਿਲਣ ਦਾ ਬਣਾਇਆ ਗਿਆ ।ਪਰ ਪ੍ਰਸ਼ਾਸਨ ਮਸਲੇ ਨੂੰ ਹੱਲ ਕਰਨ ਦੀ ਬਜਾਏ ਇਸ ਮਸਲੇ ਨੂੰ ਲਟਕਾ ਕੇ ਮਜ਼ਦੂਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕਰ ਰਹੀ ਹੈ ।ਮਜ਼ਦੂਰਾਂ ਵੱਲੋਂ ਪ੍ਰਸ਼ਾਸਨ ਉੱਪਰ ਦੋਸ਼ ਲਾਇਆ ਗਿਆ ਹੈ ਕਿ ਪ੍ਰਸ਼ਾਸਨ ਗੱਲਬਾਤ ਦੇ ਲਈ ਬੁਲਾ ਕੇ।ਖ਼ੁਦ ਗੱਲਬਾਤ ਲਈ ਨਹੀਂ ਆਉਂਦੇ।ਜੇਕਰ ਪ੍ਰਸ਼ਾਸਨ ਮਜ਼ਦੂਰਾਂ ਨਾਲ ਬੇਇਨਸਾਫੀ ਅਤੇ ਖੱਜਲ ਖੁਆਰੀ ਕਰਦਾ ਹੈ ਤਾਂ ਇਸ ਉੱਪਰ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਵੱਲੋਂ ਪਿੰਡ ਅੰਦਰ ਜਲਦੀ ਹੀ ਜ਼ਮੀਨ ਦੀ ਬੋਲੀ ਦੀ ਮਿਤੀ ਰੱਖਣ ਦੀ ਮੰਗ ਕੀਤੀ ।

Advertisement
Advertisement
Advertisement
Advertisement
Advertisement
error: Content is protected !!