ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਨਾਉਂਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ: ਧਰਮਸੌਤ

Advertisement
Spread information

ਬੀੜ ਅਮਲੋਹ ਵਿਚ ਜੰਗਲਾਤ ਵਿਭਾਗ ਵਲੋਂ ਬਣਾਇਆ ਵਾਤਾਵਰਨ ਪਾਰਕ ਕੀਤਾ ਲੋਕ ਅਰਪਣ

ਬੀ ਟੀ ਐੱਨ  , ਅਮਲੋਹ, 08 ਜੂਨ 2021

Advertisement

        ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਅਧਿਕਾਰਤ ਤੇ ਘੱਟ ਗਿਣਤੀ ਅਤੇ ਛਪਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡੀ ਆਉਂਣ ਵਾਲੀ ਪਨੀਰੀ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦਸਿਆ ਕਿ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਵਿਚੋਂ ਲੋਕਾਂ ਨੂੰ ਮੁਫ਼ਤ ਬੂਟੇ ਦਿਤੇ ਜਾ ਰਹੇ ਹਨ। ਉਹ ਇਥੇ 44 ਲੱਖ 50 ਹਜਾਰ 466 ਰੁਪਏ ਦੀ ਲਾਗਤ ਨਾਲ ਬਣੇ ਵਾਤਾਵਰਨ ਪਾਰਕ’ ਨੂੰ ਲੋਕ ਅਰਪਣ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਇਸ ਪਾਰਕ ਦਾ ਕੰਮ 2018-19 ਵਿਚ ਸ਼ੁਰੂ ਹੋਇਆ ਸੀ ਜੋ ਹੁਣ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਰੀਬ 25 ਏਕੜ ਵਿਚ ਬਣੇ ਇਸ ਪਾਰਕ ਦਾ ਹੋਰ ਵੀ ਘੇਰਾ ਵਧਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹਦਾਇਤਾਂ ਕੀਤੀਆਂ।

             ਉਨ੍ਹਾਂ ਦੱਸਿਆ ਕਿ ਪਾਰਕ ਵਿਚ 23 ਲੱਖ 59 ਹਜ਼ਾਰ 426 ਰੁਪਏ ਨਾਲ ਚੈਨ ਲਿੰਕ ਫੈਸਿੰਗ ਕੀਤੀ ਗਈ । ਪਾਰਕ ਵਿਚ 30 ਹਜਾਰ ਸਕੁਏਅਰ ਫੁੱਟ ਜਗਾ ਦਾ ਸੁੰਦਰੀਕਰਨ ਕੀਤਾ ਗਿਆ ਅਤੇ ਇਥੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ, ਜਿਸ ਵਿਚ 3 ਰੇਨ ਸੈਲਟਰ, 20 ਬੈਂਚ ਅਤੇ 20 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਪਾਰਕ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 1600 ਮੀਟਰ ਦਾ ਰਸਤਾ ਪੈਦਲ ਸੈਰ ਕਰਨ ਲਈ ਤਿਆਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪਾਰਕ ਬਨਾਉਣ ਲਈ 21 ਲੱਖ 11 ਹਜਾਰ 040 ਰੁਪਏ ਖਰਚ ਕੀਤੇ ਗਏ ਅਤੇ ਇਹ ਪਾਰਕ ਸ਼ਹਿਰ ਅਤੇ ਇਲਾਕੇ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿਚ ਸਵੇਰੇ ਸਾਮ ਲੋਕ ਬਚਿਆਂ ਸਮੇਤ ਸੈਰ ਕਰਕੇ ਸਾਫ਼ ਸੁਥਰੀਆਂ ਠੰਢੀਆਂ ਹਵਾਵਾਂ ਦਾ ਅਨੰਦ ਲੈ ਸਕਣਗੇ ਅਤੇ ਬੀੜ ਵਿਚ ਪੱਛੀ ਸੈਰ ਕਰਨ ਵਾਲਿਆਂ ਲਈ ਖਿੱਚ ਦਾ ਕੇਂਦਰ ਬਨਣਗੇ।

               ਉਨ੍ਹਾਂ ਦਸਿਆ ਕਿ ਬੀੜ ਦੇ ਚਾਰੇ ਪਾਸੇ ਜਾਲੀ ਲਗਵਾਈ ਗਈ ਹੈ ਤਾਂ ਜੋ ਲੱਕੜ ਆਦਿ ਦੀ ਚੋਰੀ ਰੋਕੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਜੰਗਲਾਤ ਅਫ਼ਸਰ ਪਟਿਆਲਾ ਵਿਦਿਆ ਸਾਰਵਰੀ, ਵਣ ਰੇਂਜ ਅਫ਼ਸਰ ਸਰਹਿੰਦ ਚਮਕੌਰ ਸਿੰਘ, ਅਮਰਦੀਪ ਸਿੰਘ, ਬਲਾਕ ਅਫ਼ਸਰ ਹਰਜੀਤ ਸਿੰਘ, ਵਣ ਗਾਰਡ ਗੁਰਮੁੱਖ ਸਿੰਘ, ਗੁਰਨਾਮ ਸਿੰਘ, ਤਾਰਾ ਸਿੰਘ ਅਤੇ ਦਵਿੰਦਰ ਸਿੰਘ ਆਦਿ ਮੌਜੂਦ ਸਨ
Advertisement
Advertisement
Advertisement
Advertisement
Advertisement
error: Content is protected !!