ਸੰਗਰੂਰ ਸ਼ਹਿਰ ਵਿਚ ਨਰਕ ਬਣ ਕੂੜੇ ਦੇ ਢੇਰਾਂ ਬਾਰੇ ਮੰਤਰੀ ਵਿਜੇਇੰਦਰ ਸਿੰਗਲਾ ਬਿਲਕੁਲ ਲਾਪ੍ਰਵਾਹ – ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 8 ਜੂਨ 2021
ਸਫਾਈ ਕਰਮਚਾਰੀਆਂ ਦੇ ਹੜਤਾਲ ਤੇ ਜਾਣ ਤੋਂ ਬਾਅਦ ਸੰਗਰੂਰ ਸ਼ਹਿਰ ਵਿਚ ਨਰਕ ਬਣ ਕੂੜੇ ਦੇ ਢੇਰਾਂ ਬਾਰੇ ਮੰਤਰੀ ਵਿਜੇਇੰਦਰ ਸਿੰਗਲਾ ਬਿਲਕੁਲ ਲਾਪ੍ਰਵਾਹ ਜਾਪ ਰਹੇ ਹਨ ਨਾ ਤਾਂ ਉਨ੍ਹਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਹੈ ਨਾ ਸਫਾਈ ਕਰਮਚਾਰੀਆਂ ਦੀ ਗੱਲ ਸੁਣਨ ਦਾ ਸਮਾਂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ਉਨ੍ਹਾਂ ਕਿਹਾ ਕਿ ਮੰਤਰੀ ਵਿਜੇਇੰਦਰ ਸਿੰਗਲਾ ਨੇ ਸੰਗਰੂਰ ਸ਼ਹਿਰ ਨੂੰ ਬਿਲਕੁਲ ਲਵਾਰਿਸ ਛੱਡ ਰੱਖਿਆ ਹੈ ਅਤੇ ਹਵਾ ਵਿੱਚ ਗੁਬਾਰੇ ਉਡਾ ਕੇ ਤੇ ਇਕ ਦੋ ਚਿਪਸ ਦੇ ਖਾਲੀ ਪੈਕੇਟ ਚੱਕ ਕੇ ਸੁਰਖੀਆਂ ਬਟੋਰਨ ਲਈ ਡਰਾਮੇਬਾਜ਼ੀਆ ਕੀਤੀਆਂ ਜਾ ਰਹੀਆਂ ਹਨ ਜਦਕਿ ਸ਼ਹਿਰ ਵਾਸੀ ਮੌਜੂਦਾ ਹਲਾਤਾਂ ਤੋ ਬਹੁਤ ਤੰਗ ਹਨ।
ਉਨ੍ਹਾਂ ਨੇ ਵਿਜੇਇੰਦਰ ਸਿੰਗਲਾ ਦੇ ਇਸ ਬੇਪਰਵਾਹ ਰਵੱਈਏ ਦਾ ਸਖਤ ਵਿਰੋਧ ਕਰਦਿਆਂ ਸੰਗਰੂਰ ਸ਼ਹਿਰ ਦੀ ਸਬਜੀ ਮੰਡੀ ਵਿਖੇ ਲੱਗੇ ਰਹੇ ਕੂੜੇ ਦੇ ਢੇਰ ਤੇ ਵਿਜੇਇੰਦਰ ਸਿੰਗਲਾ ਦੀਆਂ ਤਸਵੀਰਾਂ ਲਗਾ ਵਿਰੋਧ ਜਾਹਰ ਕੀਤਾ ਅਤੇ ਕਿਹਾ ਕਿ ਉਹ ਜਮੀਨ ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਦੇਖਣ ਅਤੇ ਨਰਕ ਭਰੇ ਹਲਾਤ ਬਿਤਾ ਸਹਿਰ ਵਾਸੀਆਂ ਦਾ ਖਿਆਲ ਕਰਨ ਕਿਉਂਕਿ ਇਹ ਕੂੜੇ ਦੇ ਢੇਰ ਚੱਕਣਾ ਅਤੇ ਸਫਾਈ ਕਰਮਚਾਰੀਆਂ ਨਾਲ ਗੱਲ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ।
ਇਸ ਮੌਕੇ ਆਪ ਆਗੂ ਹਰਿੰਦਰ ਸ਼ਰਮਾ,ਅਮਰੀਕ ਸਿੰਘ,ਹੰਸਰਾਜ ਠੇਕੇਦਾਰ,ਗੁਰਪ੍ਰੀਤ ਰਾਜਾ,ਚਰਨਜੀਤ ਚੰਨੀ,ਨੋਨੀ ਸਿੰਘ,ਹਰਪ੍ਰੀਤ ਚਹਿਲ,ਕਰਮਜੀਤ ਨਾਗੀ,ਨਰਿੰਦਰ ਸਿੰਘ,ਰਵੀ ਗੋਇਲ,ਹੈਪੀ ਬੱਗੂਆਣਾ ਹਾਜ਼ਰ ਰਹੇ ।