ਰਘਵੀਰ ਹੈਪੀ , ਬਰਨਾਲਾ 6 ਜੂਨ 2021
ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਦੀ ਕਮਾਨ ਹੁਣ ਐਸ.ਆਈ. ਗੁਰਤਾਰ ਸਿੰਘ ਦੇ ਹਵਾਲੇ ਕਰ ਦਿੱਤੀ ਹੈ। ਜਦੋਂ ਕਿ ਤਤਕਾਲੀ ਐਸ.ਐਚ.ਉ ਜਸਕਰਨ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਹੈ। ਐਸ ਆਈ ਗੁਰਤਾਰ ਸਿੰਘ ਨੂੰ ਥਾਣਾ ਠੁੱਲੀਵਾਲ ਤੋਂ ਥਾਣਾ ਸਿਟੀ 2 ਵਿਖੇ ਬਦਲਿਆ ਗਿਆ ਹੈ। ਤਬਾਦਲੇ ਉਪਰੰਤ ਐਸ.ਆਈ. ਗੁਰਤਾਰ ਸਿੰਘ ਨੇ ਬਤੌਰ ਐਸ.ਐਚ.ਉ ਥਾਣਾ ਸਿਟੀ 2 ਦੇ ਦਾ ਅਹੁਦਾ ਵੀ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਐਸ.ਐਚ.ਉ ਗੁਰਤਾਰ ਸਿੰਘ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਐਸਐਸਪੀ ਸਾਹਿਬ ਦੀ ਹਿਦਾਇਤਾਂ ਅਨੁਸਾਰ ਥਾਣਾ ਖੇਤਰ ਵਿੱਚ ਨਸ਼ਾ ਤਸਕਰਾਂ ਤੇ ਨਕੇਲ ਕੱਸਣਾ, ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਇਨਸਾਫ ਦੇਣ ਵਿੱਚ ਉਹ ਕੋਈ ਕਮੀ ਨਹੀਂ ਛੱਡਣਗੇ। ਉਨਾਂ ਕਿਹਾ ਕਿ ਜੁਰਮ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਉਹ ਥਾਣੇ ਵਿੱਚ ਕੰਮਾਂ ਲਈ ਆਉਣ ਵਾਲੇ ਮੋਹਤਬਰ ਵਿਅਕਤੀਆਂ ਦਾ ਸਨਮਾਨ ਯਕੀਨੀ ਬਣਾਉਣਗੇ ਅਤੇ ਗੁੰਡਾਂ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਉਣਗੇ। ਉਨਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਉਹ ਆਪਣੀ ਟੀਮ ਨਾਲ ਦਿਨ ਰਾਤ ਇੱਕ ਕਰ ਦੇਣਗੇ। ਵਰਨਣਯੋਗ ਹੈ ਕਿ ਐਸ ਆਈ ਗੁਰਤਾਰ ਸਿੰਘ ਐਸ ਐਚ ਉ ਠੁੱਲੀਵਾਲ ਤੋਂ ਪਹਿਲਾਂ ਸੀਆਈਏ ਜਗਰਾਉਂ ਵਿਖੇ ਵੀ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।