ਸਿਆਲਕਾ ਨੇ ਐਸਐਸਪੀ ਫਿਰੋਜਪੁਰ ਤੋਂ 21 ਜੂਨ ਨੂੰ ਮੰਗੀ ਸਟੇਟਸ ਰਿਪੋਰਟ
ਬੀ ਟੀ ਐਨ , ਫਿਰੋਜਪੁਰ, 6, ਜੂਨ 2021
ਵਰਪਾਲ ਵਿਖੇ ਦਲਿਤ ਪ੍ਰੀਵਾਰ ਦੇ ਨੰਬਰੀ ਪਲਾਟ ਤੇ ਜ਼ਿੰਮੀਂਦਾਰ ਘਰਾਣੇ ਵੱਲੋਂ ਕਥਿਤ ਤੌਰ ‘ਤੇ ਕੀਤੇ ਨਜਾਇਜ਼ ਕਬਜੇ ਦਾ ਮਾਮਲਾ ਪੰਜਾਬ ਰਾਜ ਐਸਸੀ ਕਮਿਸ਼ਨ ਕੋਲ ਪੁੱਜਾ ਹੈ।
ਚੇਤੇ ਰਹੇ ਕਿ ਜ਼ਿਲ੍ਹਾ ਫਿਰੋਜਪੁਰ ਦੇ ਪੁਲੀਸ ਥਾਣਾ ਮੱਖੂ ਅਧੀਂਨ ਆਉਂਦੇ ਪਿੰਡ ਵਰਪਾਲ ਦੇ ਵਸਨੀਕ ਸੰਪੂਰਨ ਸਿੰਘ ਪੁੱਤਰ ਸ੍ਰ ਨਾਜਰ ਸਿੰਘ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਮੌਕੇ ਸ਼ਿਕਾਇਤ ਦੀ ਕਾਪੀ ਸੌਂਪਦੇ ਹੋਏ ਦੱਸਿਆ ਕਿ ਸਾਡੇ 5 ਮਰਲੇ ਦਾ ਮਲਾਟ ਜੋ ਕਿ ਨੰਬਰੀ ਹੈ। ਉਸ ਤੇ ਜ਼ਿੰਮੀਂਦਾਰ ਪ੍ਰੀਵਾਰ ਵੱਲੋਂ ਨਜਾਇਜ ਤੌਰ ਤੇ ਜਬਰੀ ਕਬਜਾ ਕਰਨ ਸਬੰਧੀ ਸ਼ਿਕਾਇਤ ਕਮਿਸ਼ਨ ਕੋਲ ਕਰਦਿਆਂ ਦੱਸਿਆ ਕਿ ਨਿਆਂਇੱਕ ਦਖਲ ਦੇ ਬਾਵਜੂਦ ਵੀ ਜ਼ਿਲ੍ਹਾ ਪੁਲੀਸ ਫਿਰੋਜਪੁਰ ਸਾਡੀ ਸੁਣਵਾਈ ਨਹੀਂ ਕਰ ਰਹੀ ਹੈ।
ਪੰਜਾਬ ਰਾਜ ਐਸਸੀ ਕਮਿਸ਼ਨ ਨੇ ਲਿਆ ਨੋਟਿਸ : ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਦਿਆਂ ਪ੍ਰੈਸ ਨੂੰ ਦੱਸਿਆ ਕਿ ਜੋ ਸ਼ਿਕਾਇਤ ਕਮਿਸ਼ਨ ਨੂੰ ਪ੍ਰਾਪਤ ਹੋਈ ਹੈ। ਇਸ ‘ਚ ਨਿਆਂਇਕ ਦਖਲ ਦਾ ਜ਼ਿਕਰ ਵੀ ਕੀਤਾ ਗਿਆ ਹੈ, ਪਰ ਜ਼ਿਲ੍ਹਾ ਪੁਲੀਸ ਵੱਲੋਂ ਪ੍ਰਾਰਥੀ ਨੂੰ ਸੁਣਨ ‘ਚ ਕੀਤੀ ਜਾ ਰਹੀ ਟਾਲ ਮਟੌਲ ਦਾ ਮਾਮਲਾ ਧਿਆਨ ‘ਚ ਆਇਆ ਹੈ।ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਐਸਐਸਪੀ ਫਿਰੋਜਪੁਰ ਤੋਂ ਸਬੰਧਤ ਮਮਾਲੇ ‘ਚ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ 21 ਜੂਨ 2021 ਨੂੰ ਤਲਬ ਕਰ ਲਈ ਗਈ ਹੈ।ਉਨ੍ਹਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਫਿਰੋਜਪੁਰ ਵੱਲੋਂ ਭੇਜੀ ਜਾਣ ਵਾਲੀ ਸਟੇਟਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।ਇਸ ਮੌਕੇ ਡਾ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ ,ਪੀਏ ਸ਼ਿਵਜੋਤ ਸਿੰਘ ਸਿਆਲਕਾ ਤੇ ਸ਼ਿਕਾਇਤ ਕਰਤਾ ਧਿਰ ਹਾਜਰ ਸਨ।