26 ਮਈ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ,
ਬਰਨਾਲਾ ਸ਼ਹਿਰ ਅੰਦਰ ਦਰਜਣਾਂ ਥਾਵਾਂ ਤੇ ਸ਼ਹਿਰੀ ਸੰਸਥਾਵਾਂ ਨਾਲ ਮੀਟਿੰਗਾਂ
ਪਰਦੀਪ ਕਸਬਾ , ਬਰਨਾਲਾ 25 ਮਈ 2021
26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਦੇ ਸਰਕਾਰ ਦੀ ਹੱਠਧਰਮੀ ਵਿਰੁੱਧ 6 ਮਹੀਨੇ ਪੂਰੇ ਹੋਣਤੇ ਪੂਰੇ ਮੁਲਕ ਅੰਦਰ ਕਾਲਾ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਪੂਰੇ ਜੋਰਾਂ`ਤੇ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਡਾ ਰਜਿੰਦਰਪਾਲ, ਸੁਖਵਿੰਦਰ ਸਿੰਘ, ਹਰਚਰਨ ਚੰਨਾ ਅਤੇ ਹਰਚਰਨ ਚਹਿਲ ਨੇ ਦੱਸਿਆਂ ਕਿ ਅੱਜ ਸਵੇਰ ਸਮੇਂ ਸਬਜੀ ਮੰਡੀ ਬਰਨਲਾ ਵਿਖੇ ਆੜਤੀਆਂ ਅਤੇ ਮਜਦੂਰਾਂ, ਦਾਣਾ ਮੰਡੀ ਆਂੜ੍ਹਤੀਆਂ ਐਸੋਸੀਏਸ਼ਨ, ਬੱਸ ਸਟੈਂਡ ਪ੍ਰਾਈਵੇਟ ਟਰਾਂਸਪੋਰਟ ਕਾਮਿਆਂ, 22 ਏਕੜ ਟੈਕਸੀ/ਰੇਹੜੀ ਯੁਨੀਅਨ , ਆਟੋ ਮਾਰਕੀਟ, ਪੀਆਰਟੀਸੀ ਕਾਮਿਆਂ, ਟੱਰਕ ਯੁਨੀਅਨ ਆਦਿ ਥਾਵਾਂ ਤੇ ਹੋਈਆਂ ਇਕੱਤਰਤਾਵਾਂ ਨੂੰੰ ਸੰਬੋਧਨ ਕਰਦਿਆਂ ਕਿਹਾ ਸੰਯੁਕਤ
ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਦੇ ਸਰਕਾਰ ਦੀ ਹੱਠਧਰਮੀ ਵਿਰੁੱਧ ਦਿੱਲੀ ਬਾਰਡਰਾਂ ਤੇ 6 ਮਹੀਨੇ ਪੂਰੇ ਹੋਣਤੇ ਕਾਲਾ ਦਿਵਸ ਖੇਤੀ ਵਿਰੋਧੀ ਤਿੰਨੋਂ ਕਾਲੇ ਕਾਨੂੰਨ, ਬਿਜਲੀ ਸੋਧ ਬਿਲ -2021 ਰੱਦ ਕਰਾਉਣ ਲਈ ਕਿਸਾਨ/ਲੋਕ ਸੰਘਰਸ਼ ਵਿੱਚ ਹਰ ਘਰ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਚੁੱਕਾ ਹੈ।ਆਗੂਆਂ ਦੱਸਿਆ ਕਿ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਸਾਡਾ ਵਿਸ਼ਾਲ ਮਜਬੂਤ ਚੇਤੰਨ ਜਥੇਬੰਦਕ ਏਕਾ ਹੀ ਮਜਬੂਰ ਕਰੇਗਾ। ਮੋਦੀ ਹਕੂਮਤ ਵੱਲੋਂ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਉੱਚ ਕਾਰਪੋਰੇਟ ਘਰਾਣਿਆਂ ਪੱਖੀ ਲੋਕ ਵਿਰੋਧੀ ਨੀਤੀ ਖਿਲਾਫ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ ਕਰਨਾ ਸਮੇਂ ਦੀ ਲੋੜ ਹੈ।ਖੇਤੀ ਖੇਤਰ ( ਪੇਂਡੂ ਸੱਭਿਅਤਾ ) ਦਾ ਉਜਾੜਾ ਰੋਕਣ ਲਈ ਚੱਲ ਰਹੇ ਕਿਸਾਨ/ਲੋਕ ਸੰਘਰਸ਼ ਦਾ ਕਿਸਨ-ਮਜਦੂਰ ਹਿੱਸਿਆਂ ਦੇ ਨਾਲ-ਨਾਲ ਸ਼ਹਿਰੀ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਹਿੱਸਾ ਬਨਾਉਣਾ ਹੋਵੇਗਾ। ਮੋਦੀ ਹਕੂਮਤ ਵੱਲੋਂ ਕਰੋਨਾ ਸੰਕਟ ਫੈਲਾਉਣ ਦਾ ਬਹਾਨਾ ਬਣਾਕੇ ਕਿਸਾਨ/ਲੋਕ ਸੰਘਰਸ਼ ਨੂੰ ਬਦਨਾਮ ਕਰਨ ਦੀ ਹਕੂਮਤੀ ਮੁਹਿੰਮ ਪੂਰੇ ਸਿਖਰਾਂਤੇ ਹੈ ਜਦ ਕਿ ਕਰੋਨਾ ਵਾਇਰਸ ਦਾ ਵਿਗਿਆਨਕ ਢੰਗ ਨਾਲ ਇਲਾਜ ਕਰਨ ਵੱਲ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ।ਆਗੂਆਂ ਨੇ ਸ਼ਹਿਰੀ ਸੰਸਥਾਵਾਂ/ਜਥੇਬੰਦੀਆਂ ਨੂੰ ਕੱਲ੍ਹ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਮਨਾਏ ਜਾ ਰਹੇ ਕਾਲਾ ਦਿਵਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਸਮੂਹ ਪਿੰਡਾਂ ਅੰਦਰ ਘਰ-ਘਰ ਜਾਕੇ ਘਰਾਂ ਉੱਪਰ ਲਾਉਣ ਲਈ ਕਾਲੇ ਝੰਡੇ,ਮੋਟਰਸਾਈਕਲ,ਸਕੂਟਰ,ਕਾਰਾਂ ਉੱਪਰ ਲਾਉਣ ਲਈ ਝੰਡੀਆਂ ਦਹਿ ਹਜਾਰਾਂ ਦੀਆਂ ਗਿਣਤੀ ਵਿੱਚ ਵੰਡੀਆਂ ਜਾ ਚੁੱਕੀਆਂ ਹਨ।ਸ਼ਹਿਰੀ ਸੰਸਥਾਵਾਂ ਵੱਲੋਂ ਕੱਲ੍ਹ ਦੇ ਰੇਲਵੇ ਸਟੇਸ਼ਨ ਵਿਖੇ ਕਾਲੇ ਦਿਵਸ ਮੁਜਾਹਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ/ਹਰ ਪੱਖੋਂ ਸਹਿਯੋਗ ਕਰਨ ਦਾ ਯਕੀਨਂ ਦਿਵਾਇਆ।
ਕਿਸਾਨ ਅੰਦੋਲਨ ਪ੍ਰਤੀ ਉਤਸ਼ਾਹ ਇਸ ਕਦਰ ਵੇਖਣ ਨੂੰ ਮਿਲਿਆਂ ਕਿ ਬਹੁਤ ਸਾਰੇ ਟੈਕਸੀ ਅਪਰੇਟਰ ਨੌਜਵਾਨਾਂ ਨੇ ਤਿਆਰ ਫਲੈਕਸਾਂ ਆਪਣੀ ਕਾਰਾਂ ੳੇੁੱਪਰ ਪੱਕੇ ਤੌਰਤੇ ਸਥਾਪਤ ਕਰ ਲਈਆਂ।ਦੂਜੇ ਦਿਨ ਵੀ ਕੇਵਲਜੀਤ ਕੌਰ,ਨੀਲਮ ਰਾਣੀ,ਜਸਵਿੰਦਰ ਕੌਰ ਅਤੇ ਸੁਮੀਤ ਕੌਰ ਦੀ ਅਗਵਾਈ ਹੇਠ ਇਨਕਲਾਬੀ ਕੇਂਦਰ ਦੀਆਂ ਔਰਤ ਕਾਰਕੁਨਾਂ ਦੇਰ ਸ਼ਾਮ ਤੱਕ ਕਾਲੇ ਚੋਲੇ, ਕਾਲੇ ਝੰਡੇ/ਝੰਡੀਆਂ ਤਿਆਰ ਕਰਨ ਵਿੱਚ ਜੁੱਟੀਆਂ ਰਹੀਆਂ।